ਆਈ ਤਾਜ਼ਾ ਵੱਡੀ ਖਬਰ
ਅਕਸਰ ਹੀ ਅਸੀਂ ਬਹੁਤ ਸਾਰੀਆਂ ਉਦਾਹਰਨਾਂ ਦੇਖਦੇ ਹਾਂ ਕਿ ਮਿਹਨਤ ਕਰਨ ਵਾਲੇ ਆਪਣੀ ਮੰਜ਼ਿਲ ਤਕ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਦੀ ਸਫਲਤਾ ਉਹਨਾਂ ਦਾ ਇੱਕ ਜਾਨੂੰਨ ਹੁੰਦੀ ਹੈ। ਜਿਸ ਦੀ ਖ਼ਾਤਰ ਇਨਸਾਨ ਸਾਰੀਆ ਮੁਸ਼ਕਲਾ ਨੂੰ ਹੱਸ ਕੇ ਸਹਿ ਲੈਂਦਾ ਹੈ,ਕਈ ਪਰਿਵਾਰਾਂ ਵਿੱਚ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਿਥੇ ਮਾਸੂਮ ਬੱਚਿਆਂ ਨਾਲ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਉਹ ਬੱਚੇ ਕਿਸੇ ਨਾ ਕਿਸੇ ਕਾਰਨ ਅਪਾਹਿਜ਼ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਅੱਗੇ ਵਧਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਇਕ ਹੱਥ ਦੇ ਸਹਾਰੇ ਤਿੰਨ ਕਿਲੋਮੀਟਰ ਤੱਕ ਇੱਕ ਬੱਚਾ ਸਕੂਲ ਜਾਂਦਾ ਹੈ ਅਤੇ ਅਧਿਆਪਕ ਬਣਨਾ ਚਾਹੁੰਦਾ ਹੈ ਹਰ ਕੋਈ ਉਸ ਬੱਚੇ ਦੇ ਹੌਂਸਲੇ ਦੀ ਸ਼ਲਾਘਾ ਕਰ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਿਕੰਦਰਾ ਬਲਾਕ ਦੇ ਅਧੀਨ ਆਉਂਦੇ ਪਿੰਡ ਗੋਹਰ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬੱਚੇ ਦੀ ਹਿੰਮਤ ਅਤੇ ਦਲੇਰੀ ਨੂੰ ਦੇਖਦੇ ਹੋਏ ਸਭ ਪਾਸੇ ਪ੍ਰਸੰਸਾ ਕੀਤੀ ਜਾ ਰਹੀ ਹੈ। ਬੱਚਾ ਜਿੱਥੇ ਇੱਕ ਲੱਤ ਦੇ ਸਹਾਰੇ ਇੱਕ ਤਿੰਨ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਦਾ ਹੈ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ ਵਾਸਤੇ ਸਕੂਲ ਜਾਂਦਾ ਹੈ। ਇਸ ਬੱਚੇ ਦੇ ਪਿਤਾ ਦੀ ਜਿੱਥੇ ਅਧਰੰਗ ਦੇ ਚਲਦਿਆਂ ਹੋਇਆਂ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ। ਮਾਂ ਵੱਲੋਂ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ ਅਤੇ ਆਪਣੇ ਬੱਚਿਆਂ ਨੂੰ ਸੰਭਾਲਿਆ ਜਾ ਰਿਹਾ ਹੈ।
ਇਸ ਬੱਚੇ ਸੂਰਜ ਦੀ ਮਾਂ ਲਲਿਤਾ ਦੇਵੀ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਸਮੇਂ ਸੂਰਜ ਦੋ ਸਾਲ ਦਾ ਸੀ। ਉਸ ਸਮੇਂ ਪੋਲਿਓ ਦੇ ਕਾਰਨ ਉਸ ਦਾ ਸੱਜਾ ਹੱਥ ਅਤੇ ਸੱਜੀ ਲੱਤ ਬੇਕਾਰ ਹੋ ਗਏ ਸਨ। ਇਸ ਤੋਂ ਬਾਅਦ ਉਸ ਵੱਲੋਂ ਖੱਬੀ ਲੱਤ ਅਤੇ ਖੱਬੇ ਹੱਥ ਦੇ ਨਾਲ ਸਾਰੇ ਕੰਮ ਕੀਤੇ ਜਾ ਰਹੇ ਹਨ। ਇੱਕ ਲੱਤ ਦੇ ਸਹਾਰੇ ਹੀ ਜਿੱਥੇ ਪਹਿਲਾਂ ਉਸ ਤੋਂ ਅੱਠਵੀਂ ਤੱਕ ਦੀ ਪੜ੍ਹਾਈ ਇਕ ਕਿਲੋਮੀਟਰ ਪੈਦਲ ਜਾ ਕੇ ਕੀਤੀ ਗਈ। ਤੇ ਹੁਣ ਨੌਵੀਂ ਕਲਾਸ ਦੀ ਪੜ੍ਹਾਈ ਤਿੰਨ ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਕੇ ਕੀਤੀ ਜਾ ਰਹੀ ਹੈ।
ਜਿਥੇ ਸੂਰਜ ਇੱਕ ਲੱਤ ਦੇ ਸਹਾਰੇ ਛਾਲ ਮਾਰ ਕੇ ਆਪਣੀ ਮੰਜਲ ਵੱਲ ਅੱਗੇ ਵਧਦਾ ਹੈ ਉਥੇ ਹੀ ਉਸ ਦੇ ਦੋਸਤਾਂ ਵੱਲੋਂ ਵੀ ਉਸ ਦੀ ਮਦਦ ਕੀਤੀ ਜਾਂਦੀ ਹੈ ਅਤੇ ਉਸ ਨੂੰ ਸਾਈਕਲ ਤੇ ਸਕੂਲ ਲੈ ਕੇ ਜਾਂਦੇ ਹਨ। ਬੱਚਾ ਪੜ੍ਹਾਈ ਕਰਕੇ ਅਧਿਆਪਕ ਬਣਨਾ ਚਾਹੁੰਦਾ ਹੈ।
Home ਤਾਜਾ ਖ਼ਬਰਾਂ 1 ਲੱਤ ਦੇ ਸਹਾਰੇ 3 ਕਿਲੋਮੀਟਰ ਜਾਂਦਾ ਸਕੂਲ ਬੱਚਾ, ਬਣਨਾ ਚਾਹੁੰਦਾ ਅਧਿਆਪਕ- ਹਰੇਕ ਕਰ ਰਿਹਾ ਹੋਂਸਲੇ ਨੂੰ ਸਲਾਮ
ਤਾਜਾ ਖ਼ਬਰਾਂ
1 ਲੱਤ ਦੇ ਸਹਾਰੇ 3 ਕਿਲੋਮੀਟਰ ਜਾਂਦਾ ਸਕੂਲ ਬੱਚਾ, ਬਣਨਾ ਚਾਹੁੰਦਾ ਅਧਿਆਪਕ- ਹਰੇਕ ਕਰ ਰਿਹਾ ਹੋਂਸਲੇ ਨੂੰ ਸਲਾਮ
Previous Postਪੰਜਾਬ ਚ ਇਥੇ ਹੋਏ ਰਹੱਸਮਈ ਧਮਾਕੇ ਕਾਰਨ ਲੋਕ ਗਏ ਸਹਿਮ- ਬਣਿਆ ਦਹਿਸ਼ਤ ਦਾ ਮਾਹੌਲ
Next PostCM ਭਗਵੰਤ ਮਾਨ ਬਾਰੇ ਆਈ ਮਾੜੀ ਖਬਰ, 7 ਅਗਸਤ ਨੂੰ ਅਧਿਆਪਕਾਂ ਦੇ ਰੋਸ ਮਾਰਚ ਚ ਕਿਸਾਨ ਵੀ ਦੇਣਗੇ ਸਾਥ