ਆਈ ਤਾਜਾ ਵੱਡੀ ਖਬਰ
ਜਿੱਥੇ ਇੱਕ ਪਾਸੇ ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਫ੍ਰੀ ਬਿਜਲੀ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਇਹਨਾਂ ਦਾਅਵਿਆਂ ਦੀ ਪੋਲ ਖੁੱਲਦੀ ਹੋਈ ਨਜ਼ਰ ਆਉਂਦੀ ਪਈ ਹੈ, ਕਿਉਂਕਿ ਪੰਜਾਬ ਦੇ ਇੱਕ ਕਿਸਾਨ ਦੇ ਘਰ 62,000 ਵੇਲਾ ਚੁੱਕਿਆ ਹੈ l ਜਿਸ ਨੂੰ ਵੇਖਣ ਤੋਂ ਬਾਅਦ ਕਿਸਾਨ ਦੇ ਪੈਰੋ ਹੇਠੋ ਜ਼ਮੀਨ ਨਿਕਲ ਗਈ ਤੇ ਕਿਸਾਨ ਹੁਣ ਹੱਕਾ ਬੱਕਾ ਹੋਇਆ ਪਿਆ ਹੈ l ਇਹ ਮਾਮਲਾ ਪੰਜਾਬ ਦੇ ਜਿਲਾ ਕਪੂਰਥਲਾ ਤੋਂ ਸਾਹਮਣੇ ਆਇਆ l ਜਿੱਥੇ ਕਪੂਰਥਲਾ ਦੇ ਨਜ਼ਦੀਕੀ ਪਿੰਡ ਧੰਮ ਦੇ ਇਕ ਕਿਸਾਨ ਦਾ ਹਜ਼ਾਰਾਂ ਰੁਪਏ ਬਿਜਲੀ ਬਿੱਲ ਆ ਜਾਣ ਕਾਰਨ ਹੁਣ ਇਹ ਕਿਸਾਨ ਡੂੰਗੀ ਚਿੰਤਾ ਦੇ ਵਿੱਚ ਪਿਆ ਹੋਇਆ ਹੈ ਤੇ ਪੀੜਤ ਵਿਅਕਤੀ ਬਿਜਲੀ ਵਿਭਾਗ ਦੇ ਚੱਕਰ ਕੱਟਣ ਨੂੰ ਮਜਬੂਰ ਹੋਇਆ ਪਿਆ ।
ਉੱਥੇ ਹੀ ਪੀੜਿਤ ਜਸਵੀਰ ਸਿੰਘ ਨੇ ਦੱਸਿਆ ਕਿ ਬਿਜਲੀ ਦਾ ਮੀਟਰ ਮੇਰੇ ਭਰਾ ਨਿਰਭੈਅ ਸਿੰਘ ਦੇ ਨਾਂ ’ਤੇ ਜਿਹੜਾ ਜਲੰਧਰ ਵਿਖੇ ਰਹਿੰਦਾ ਹੈ। ਜਦੋਂ ‘ਆਪ’ ਦੀ ਸਰਕਾਰ ਬਣੀ ਸੀ, ਉਸ ਤੋਂ ਬਾਅਦ 600 ਜੂਨਿਟ ਮੂਫ਼ਤ ਬਿਜਲੀ ਮਿਲਣ ਕਰਕੇ ਉਨ੍ਹਾਂ ਦਾ ਬਿੱਲ 0 ਆਉਂਦਾ ਸੀ ਤੇ ਕਾਫ਼ੀ ਦੇਰ ਬਾਅਦ ਉਨ੍ਹਾਂ ਦਾ ਬਿੱਲ 20 ਅਗਸਤ 2023 ਨੂੰ 9990 ਰੁਪਏ ਆ ਗਿਆ। ਫਿਰ ਇਸ ਤੋਂ ਬਾਅਦ ਤਾਂ ਸਾਰੀਆਂ ਹੱਦਾਂ ਹੀ ਪਾਰ ਹੋ ਗਈਆਂ ਜਦੋਂ 20 ਅਕਤੂਬਰ 2023 ਨੂੰ 62610 ਰੁਪਏ ਬਿੱਲ ਆ ਗਿਆ, ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਵਿੱਚ ਚਾਰ ਪਸ਼ੂ ਰੱਖੇ ਹੋਏ ਹਨ ਅਤੇ ਇਕ ਐੱਲ. ਈ. ਡੀ. ਬਲਬ ਅਤੇ ਛੋਟੀ ਜਿਹੀ ਮੋਟਰ ਪਸ਼ੂਆ ਨੂੰ ਪਾਣੀ ਪਿਆਉਣ ਲਈ ਲਾਈ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਆਦਾ ਬਿੱਲ ਆਉਣ ਕਰਕੇ ਉਹ ਕਈ ਵਾਰ ਐੱਸ. ਡੀ. ਓ. ਕਪੂਰਥਲਾ ਨੂੰ ਲਿਖ਼ਤੀ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੇ ਦੱਸਿਆ ਕਿ ਉਹ ਇੰਨਾ ਜ਼ਿਆਦਾ ਬਿੱਲ ਨਹੀਂ ਭਰ ਸਕਦਾ। ਕਰੀਬ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਅੱਜ ਵੀ ਮੀਟਰ ਬੰਦ ਹੈ, ਜੋ ਮੋਟਰ ਵਗੈਰਾ ਚਲਾਉਣ ’ਤੇ ਵੀ ਨਹੀਂ ਚੱਲ ਰਿਹਾ। ਮੀਟਰ ਖ਼ਰਾਬ ਹੋਣ ਕਰਕੇ ਮੇਰਾ ਇੰਨਾ ਬਿੱਲ ਆਇਆ ਹੈ।
ਉਸ ਨੇ ਲਾਇਨਮੈਨ ਨੂੰ ਚੈੱਕ ਕਰਨ ਲਈ ਕਿਹਾ ਤਾਂ ਜਦੋਂ ਉਹ ਚੈੱਕ ਕਰ ਰਿਹਾ ਸੀ ਤਾਂ ਮੀਟਰ ਕਾਫ਼ੀ ਪੁਰਾਣਾ ਹੋਣ ਕਰਕੇ ਉਸ ਦੀ ਸੀਲ਼ ਵੀ ਟੁੱਟ ਗਈ ਅਤੇ ਉਸ ਨੇ ਕਿਹਾ ਕਿ ਮੀਟਰ ਖ਼ਰਾਬ ਹੈ। ਜਿਸ ਕਾਰਨ ਹੁਣ ਇਹ ਕਿਸਾਨ ਬਹੁਤ ਜਿਆਦਾ ਪਰੇਸ਼ਾਨ ਹੈ ਤੇ ਉਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਚੰਗੇ ਅਫਸਰ ਦੀ ਇਸ ਮਾਮਲੇ ਸਬੰਧੀ ਡਿਊਟੀ ਲਗਾਈ ਜਾਵੇ ਤੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਉਸ ਦੇ ਬਿਜਲੀ ਦੇ ਬਿੱਲ ਨੂੰ ਮਾਫ ਕੀਤਾ ਜਾਵੇ।
Previous Postਹਨੇਰੇ ਚ ਪਾਣੀ ਦੇ ਨਾਲ ਨੌਜਵਾਨ ਨਿਗਲ ਗਿਆ ਮਧੂਮੱਖੀ , ਹੋਈ ਮੌਤ
Next Postਆਖਰੀ ਸਾਹ ਤੱਕ ਪਤੀ ਪਤਨੀ ਨੇ ਇਕ ਦੂਜੇ ਦਾ ਨਿਭਾਇਆ ਸਾਥ , ਇਕੱਠਿਆਂ ਮੌਤ ਤੋਂ ਬਾਅਦ ਹੋਇਆ ਸੰਸਕਾਰ