8 ਦਿਨਾਂ ਦੀ ਹੋਵੇਗੀ ਜੇਲ ਮਾਸਕ ਨਾ ਪਾਉਣ ਤੇ
ਕੋਰੋਨਾ ਵਾਇਰਸ ਦੇ ਵਿਸ਼ਵ ਪੱਧਰ ਦੇ ਮਾਮਲਿਆਂ ਵਿੱਚ ਲਗਾਤਾਰ ਵੱਧਦੀ ਹੋਈ ਸੰਖਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਨੂੰ ਰੋਕਣ ਵਾਸਤੇ ਵਿਸ਼ਵ ਦੇ ਸਮੁੱਚੇ ਦੇਸ਼ ਇੱਕ ਮਾਤਰ ਜ਼ਰੀਏ ਤਾਲਾਬੰਦੀ ਉੱਪਰ ਹੀ ਨਿਰਭਰ ਹਨ। ਇਸ ਸਮੇਂ ਪੂਰੇ ਸੰਸਾਰ ਵਿੱਚ ਕੋਰੋਨਾ ਦੀ ਦੂਜੀ ਵੱਡੀ ਲਹਿਰ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਤੱਕ ਕਿਸੇ ਵੀ ਦੇਸ਼ ਵੱਲੋਂ ਇਸ ਦੀ ਰੋਕਥਾਮ ਲਈ ਵੈਕਸੀਨ ਦਾ ਨਿਰਮਾਣ ਨਹੀਂ ਕੀਤਾ ਗਿਆ।
ਜਿਸ ਦੇ ਚਲਦਿਆਂ ਇਨ੍ਹਾਂ ਨਿੱਤ ਨਵੇਂ ਆ ਰਹੇ ਕੇਸਾਂ ਨੂੰ ਰੋਕਣ ਵਾਸਤੇ ਸਰਕਾਰਾਂ ਕਈ ਸਖ਼ਤ ਕਦਮ ਉਠਾ ਰਹੀਆਂ ਹਨ। ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਵੀ ਇੱਕ ਸਖ਼ਤ ਕਦਮ ਉਠਾਇਆ ਜਿਸ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਾ ਹੁਣ ਜੇਲ ਦੀ ਹਵਾ ਖਾਵੇ। ਦਰਅਸਲ ਹਿਮਾਚਲ ਪ੍ਰਦੇਸ਼ ਸੂਬੇ ਦੀ ਸਰਕਾਰ ਕੋਰੋਨਾ ਦੇ ਵੱਧਦੇ ਹੋਏ ਕੇਸਾਂ ਨੂੰ ਕੰਟਰੋਲ ਕਰਨ ਖਾਤਰ ਹੁਣ ਸਖ਼ਤ ਹੋ ਗਈ ਹੈ।
ਇਸ ਸਖ਼ਤੀ ਅਧੀਨ ਸਰਕਾਰ ਨੇ ਕੁਝ ਨਵੇਂ ਨਿਯਮ ਬਣਾਏ ਹਨ ਜਿਸ ਤਹਿਤ ਜੇਕਰ ਕੋਈ ਵਿਅਕਤੀ ਘਰੋਂ ਬਾਹਰ ਬਿਨਾਂ ਮਾਸਕ ਦੇ ਪਾਇਆ ਗਿਆ ਤਾਂ ਉਸ ਨੂੰ 8 ਦਿਨ ਦੀ ਜੇਲ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਰਾਤ ਦੇ ਕਰਫਿਊ ਟਾਇਮ ਵਿੱਚ ਵੀ ਕੁਝ ਤਬਦੀਲੀ ਕੀਤੀ ਹੈ। ਜਿੱਥੇ ਪਹਿਲਾਂ ਇਹ ਕਰਫਿਊ ਰਾਤ ਨੂੰ 8 ਵਜੇ ਸ਼ੁਰੂ ਕੀਤਾ ਸੀ ਹੁਣ ਇਹ ਕਰਫਿਊ ਰਾਤ 9 ਵਜੇ ਸ਼ੁਰੂ ਹੋਵੇਗਾ ਜੋ ਸਵੇਰੇ 6 ਵਜੇ ਤੱਕ ਜਾਰੀ ਰਹੇਗਾ।
ਹਰ ਸ਼ਨੀਵਾਰ ਦਾ ਦਿਨ ਵਰਕ ਫਰਮ ਹੋਮ ਹੋਵੇਗਾ। ਇਸ ਤੋਂ ਇਲਾਵਾ ਹੋਰ ਖੁਸ਼ੀਆਂ ਦੇ ਮੌਕੇ ਅਤੇ ਵਿਆਹ ਸਮਾਗਮ ਵਿੱਚ ਮਹਿਜ਼ 50 ਲੋਕ ਹੀ ਸ਼ਿਰਕਤ ਕਰ ਸਕਦੇ ਹਨ। ਹਿਮਾਚਲ ਪ੍ਰਦੇਸ਼ ਵਿੱਚ 23 ਮਾਰਚ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਲੋਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ ਜਿਸ ਕਾਰਨ ਉਲੰਘਣਾ ਕਰਨ ਵਾਲੇ ਲੋਕਾਂ ਕੋਲੋਂ 1.24 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਜਾ ਚੁੱਕਿਆ ਹੈ। ਕੋਰੋਨਾ ਦੇ ਕਾਰਨ ਦਿੱਲੀ ਅਤੇ ਪੰਜਾਬ ਵਿੱਚ ਵੀ ਸਖ਼ਤਾਈ ਕੀਤੀ ਗਈ ਹੈ। ਦਿੱਲੀ ਵਿੱਚ ਹੁਣ ਬਿਨਾਂ ਮਾਸਕ ਦੇ ਘੁੰਮਣ ਵਾਲੇ ਨੂੰ 2,000 ਰੁਪਏ ਜੁਰਮਾਨਾ ਕੀਤਾ ਜਾਵੇਗਾ ਜਦਕਿ ਪੰਜਾਬ ਵਿੱਚ ਇਹ ਜੁਰਮਾਨਾ 500 ਤੋਂ ਵਧਾ ਕੇ 1,000 ਕੀਤਾ ਗਿਆ ਹੈ।
Previous Postਵਿਆਹ ਵਾਲੇ ਘਰੇ ਸ਼ਗਨਾਂ ਚ ਪੈ ਗਏ ਕੀਰਨੇ -ਵਿਆਹ ਦੇ ਦੂਜੇ ਦਿਨ ਲਾੜੇ ਨੂੰ ਮਿਲੀ ਏਦਾਂ ਮੌਤ, ਸਾਰੇ ਪਿੰਡ ਚ ਪਿਆ ਸੋਗ
Next Postਕੈਪਟਨ ਅਮਰਿੰਦਰ ਸਿੰਘ ਦਾ ਕਿਸਾਨਾਂ ਕਰਕੇ ਆਇਆ ਅਜਿਹਾ ਬਿਆਨ , ਸਾਰੇ ਪਾਸੇ ਹੋ ਗਈ ਚਰਚਾ