ਹੋ ਜਾਵੋ ਸਾਵਧਾਨ ਹੁਣੇ ਹੁਣੇ ਪੰਜਾਬ ਦੇ ਮੌਸਮ ਬਾਰੇ ਜਾਰੀ ਹੋਇਆ ਇਹ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਸਮੇਂ ਤੋਂ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਗਰਮੀ ਦੇ ਦੌਰਾਨ ਜਿਥੇ ਬਿਜਲੀ ਦੇ ਕੱਟ ਲੱਗਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਪਹਿਲਾਂ ਨਾਲੋਂ ਵੀ ਵੱਧ ਗਈਆਂ ਹਨ। ਉੱਥੇ ਹੀ ਇਸ ਗਰਮੀ ਦਾ ਅਸਰ ਪਸ਼ੂ-ਪੰਛੀਆਂ ਅਤੇ ਫ਼ਸਲ ਉੱਪਰ ਵੀ ਵੇਖਿਆ ਜਾ ਰਿਹਾ ਹੈ। ਕਿਉਂਕਿ ਇਸ ਸਮੇਂ ਝੋਨੇ ਦੀ ਫ਼ਸਲ ਦੀ ਬਿਜਾਈ ਹੋ ਚੁੱਕੀ ਹੈ ਅਤੇ ਉਸਨੂੰ ਵਧੇਰੇ ਮਾਤਰਾ ਵਿੱਚ ਪਾਣੀ ਦੀ ਜ਼ਰੂਰਤ ਹੋਣ ਕਾਰਨ ਅਤੇ ਬਰਸਾਤ ਨਾ ਹੋਣ ਕਾਰਨ , ਅਤੇ ਬਿਜਲੀ ਦੀ ਕਿੱਲਤ ਹੋਣ ਕਾਰਨ ਭਾਰੀ ਪ੍ਰੇ-ਸ਼ਾ-ਨੀ-ਆਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ। ਉਥੇ ਹੀ ਬੀਤੇ ਦੋ ਦਿਨਾਂ ਦੌਰਾਨ ਕਈ ਖੇਤਰਾਂ ਵਿੱਚ ਹੋਈ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ।

ਹੁਣ ਪੰਜਾਬ ਦੇ ਮੌਸਮ ਬਾਰੇ ਵੱਡਾ ਅਲਰਟ ਜਾਰੀ ਹੋਇਆ ਹੈ ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ ਦੌਰਾਨ ਮਾਨਸੂਨ ਦੇ ਪੂਰੇ ਪੰਜਾਬ ਨੂੰ ਕਵਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੇ ਉੱਤਰ ਵਿੱਚ ਕੁਝ ਹਿੱਸਿਆਂ ਵਿਚ ਬਰਸਾਤ ਹੋਵੇਗੀ ਅਤੇ ਝਾਰਖੰਡ ਵਿੱਚ ਬਣੇ ਮੌਸਮ ਪ੍ਰਣਾਲੀ ਦੀ ਤੇਜ਼ ਰਫਤਾਰ ਕਾਰਨ ਰਾਜਸਥਾਨ ਆਉਣ ਤੋਂ ਬਾਅਦ ਮਾਨਸੂਨ ਕਮਜ਼ੋਰ ਹੋ ਗਈ ਹੈ। ਐਤਵਾਰ ਨੂੰ ਹਿਮਾਚਲ ਵਿੱਚ ਕਈ ਜਗ੍ਹਾ ਤੇ ਭਾਰੀ ਬਰਸਾਤ ਹੋਣ ਕਾਰਨ ਛੇ ਜ਼ਿਲ੍ਹਿਆਂ ਵਿੱਚ ਔਰੇਜ਼ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਸਿਰਮੌਰ ਵਿਚ ਵੀ ਭਾਰੀ ਮੀਂਹ ਕਾਰਨ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਨੈਣਾ ਦੇਵੀ ਵਿੱਚ ਵੀ 182 ਮਿਲੀਮੀਟਰ ਬਰਸਾਤ ਰਿਕਾਰਡ ਕੀਤੀ ਗਈ ਹੈ। ਅੰਮ੍ਰਿਤਸਰ ਦੇ ਪਠਾਨਕੋਟ, ਰੋਪੜ ਵਿੱਚ ਮੌਸਮ ਵਿਭਾਗ ਅਨੁਸਾਰ ਵਧੇਰੇ ਬਾਰਸ਼ ਹੋਈ ਹੈ। ਰਾਜਾਂ ਵਿਚ 1 ਜੂਨ ਤੋਂ 11 ਜੁਲਾਈ ਤੱਕ 61.3 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਹੈ ਜਦਕਿ 103.8 ਮਿਲੀਮੀਟਰ ਬਰਸਾਤ ਦਾ ਅਨੁਮਾਨ ਲਗਾਇਆ ਗਿਆ ਸੀ। ਜੋ ਕੇ 41% ਘੱਟ ਹੈ।

ਐਤਵਾਰ ਨੂੰ ਉੱਤਰੀ ਪੰਜਾਬ ਦੇ ਜਿਲਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਪਾਰਾ ਆਮ ਨਾਲੋਂ 2 ਤੋਂ 3 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਮਾਨਸੂਨ ਦੇ 13 ਹਫਤੇ ਤੋਂ ਬਾਅਦ 15 ਜੁਲਾਈ ਨੂੰ ਬੰਗਾਲ ਦੀ ਖਾੜੀ ਵਿੱਚ ਮੌਸਮ ਪ੍ਰਣਾਲੀ ਬਣਨ ਜਾ ਰਹੀ ਹੈ, ਜਿਸ ਕਾਰਨ ਬੱਦਲਵਾਈ ਹੋਵੇਗੀ ਅਤੇ ਬਰਸਾਤ ਹੋਵੇਗੀ। ਜੰਮੂ ਕਸ਼ਮੀਰ ਵਿੱਚ ਵੀ ਚੰਗੀ ਬਰਸਾਤ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। 13 ਜੁਲਾਈ ਤੋਂ ਮੌਨਸੂਨ ਹਫ਼ਤੇ ਹੋਣ ਕਾਰਨ ਕੁਝ ਥਾਵਾਂ ਤੇ ਮੀਂਹ ਪਵੇਗਾ।