ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਉਥੇ ਹੀ ਪੰਜਾਬ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਮਾਰਚ ਤੋਂ ਹੀ ਵਿੱਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ, ਤਾਂ ਜੋ ਬੱਚਿਆਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਉਥੇ ਹੀ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ 15 ਮਈ ਤੱਕ ਤਾਲਾਬੰਦੀ ਕੀਤੀ ਗਈ ਹੈ। ਉਥੇ ਹੀ ਕਈ ਦੁਕਾਨਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਹੁਣ ਹੋ ਜਾਵੋ ਸਾਵਧਾਨ, ਹੁਣ ਪੰਜਾਬ ਚ ਇਥੇ ਲਈ ਜਾਰੀ ਹੋ ਗਿਆ ਹੈ ਇਹ ਸਰਕਾਰੀ ਹੁਕਮ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਜਿਥੇ ਪੰਜਾਬ ਵਿੱਚ ਬਹੁਤ ਸਾਰੀਆਂ ਸਖ਼ਤੀ ਦੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੁਣ ਲੁਧਿਆਣਾ ‘ਚ ਲਾਕਡਾਊਨ ਦੌਰਾਨ ਮਿਲੀ ਛੋਟ ਵਾਲਿਆਂ ਵਾਸਤੇ ਕਰਫ਼ਿਊ ਈ-ਪਾਸ ਜ਼ਰੂਰੀ ਕਰ ਦਿੱਤੇ ਗਏ ਹਨ। ਇਸ ਤੋਂ ਬਿਨਾਂ ਆਉਣ-ਜਾਣ ਵਾਲਿਆਂ ਉਪਰ ਸਖਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੇ ਮਹਾਂਨਗਰ ਲੁਧਿਆਣਾ ਵਿੱਚ ਕੋਰੋਨਾ ਮਰੀਜ਼ਾਂ ਦੀ ਵਧ ਰਹੀ ਗਿਣਤੀ ਅਤੇ ਮੌਤ ਦਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਿੰਨੀ ਲਾਕਡਾਊਨ ਦੌਰਾਨ ਨ ਰੋਜ਼ਾਨਾ ਜ਼ਰੂਰੀ ਕੰਮਕਾਜ ਤੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਲਈ , ਦੁਕਾਨਦਾਰਾਂ ਲਈ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾ ਖੋਲ੍ਹਣ ਤੇ ਜ਼ਰੂਰੀ ਕੰਮਾਂ ਵਾਸਤੇ ਘਰੋਂ ਬਾਹਰ ਜਾਣ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ। ਉੱਥੇ ਹੀ ਇਨ੍ਹਾਂ ਲੋਕਾਂ ਲਈ ਈ ਪਾਸ ਵੀ ਲਾਜ਼ਮੀ ਕੀਤੇ ਗਏ ਹਨ।
ਉੱਥੇ ਹੀ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫਿਊ ਦੌਰਾਨ ਘਰੋਂ ਬਾਹਰ ਨਿਕਲਣ ਵਾਲਿਆਂ ਕੋਲ ਈ-ਪਾਸ ਦਾ ਹੋਣਾ ਲਾਜ਼ਮੀ ਕਰ ਦਿੱਤਾ ਹੈ। ਇਹ ਈ ਪਾਸ ਬਣਾਉਣ ਵਾਸਤੇ ਵਿਅਕਤੀ ਵੈੱਬਸਾਈਟ pass.pais.net.in ਖੋਲ੍ਹ ਕੇ ਦਿੱਤੇ ਗਏ ਵਿਕਲਪ ਚੁਣ ਕੇ ਮੰਗੇ ਗਏ ਸਬੰਧਤ ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਅਪਲਾਈ ਕਰ ਸਕਦਾ ਹੈ। ਈ ਪਾਸ ਨਾ ਹੋਣ ਵਾਲੇ ਵਾਹਨ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਵਿੱਚ ਮੈਡੀਕਲ ਐਮਰਜੈਂਸੀ ਵਾਸਤੇ ਈ-ਪਾਸ ਲਾਜ਼ਮੀ ਨਹੀਂ ਹੈ। ਉਨ੍ਹਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
Previous Postਪੰਜਾਬ : ਦੁਕਾਨਦਾਰਾਂ ਲਈ ਹੁਣ ਇਥੇ ਹੋ ਗਿਆ ਇਹ ਹੁਕਮ ਜਾਰੀ – ਆਈ ਤਾਜਾ ਵੱਡੀ ਖਬਰ
Next Postਪੰਜਾਬ:ਇਸ ਜ੍ਹਿਲੇ ਚ ਸ਼ੁੱਕਰਵਾਰ ਸ਼ਾਮ 5 ਤੋਂ ਸੋਮਵਾਰ ਸਵੇਰੇ 5 ਤਕ ਘਰੋਂ ਪੈਰ ਕੱਢਣ ਦੀ ਵੀ ਨਹੀਂ ਇਜਾਜਤ – ਰਹੇਗਾ ਮੁਕੰਮਲ ਲਾਕ ਡਾਊਨ