ਹੋ ਜਾਵੋ ਸਾਵਧਾਨ – ਬਿਜਲੀ ਵਰਤਣ ਵਾਲਿਆਂ ਲਈ ਆ ਰਹੀ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਜਿਥੇ ਦੁਨੀਆਂ ਕਰੋਨਾ ਦੇ ਕਾਰਣ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਉੱਥੇ ਹੀ ਦੇਸ਼ ਅੰਦਰ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਜਾਰੀ ਕਰਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਦੇਸ਼ ਵਿਚ ਆਏ ਦਿਨ ਹੀ ਕੋਈ ਨਾ ਕੋਈ ਵਿਭਾਗ ਚਰਚਾ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ। ਵਿਭਾਗਾਂ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਕਈ ਬਦਲਾਅ ਕੀਤੇ ਜਾ ਰਹੇ ਹਨ। ਇਨਸਾਨ ਜਿੰਦਗੀ ਦੇ ਵਿੱਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਦਾ ਆਨੰਦ ਮਾਣਦਾ ਹੈ। ਜਿਸ ਦੇ ਨਾਲ ਉਸ ਦੀ ਜ਼ਿੰਦਗੀ ਕੁਝ ਆਸਾਨ ਬਣ ਜਾਂਦੀ ਹੈ। ਇਨ੍ਹਾਂ ਸੁੱਖ – ਸਹੂਲਤਾਂ ਦੇ ਵਿਚੋਂ ਇੱਕ ਸਹੂਲਤ ਬਿਜਲੀ ਦੀ ਵੀ ਹੈ।

ਜਿਸ ਦੇ ਜ਼ਰੀਏ ਅਸੀਂ ਆਪਣੇ ਘਰਾਂ ਅੰਦਰ ਰੌਸ਼ਨੀ ਕਰਦੇ ਹਾਂ। ਪਰ ਕਈ ਵਾਰ ਬਿਜਲੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਖਪਤਕਾਰ ਨੂੰ ਕਰਨਾ ਪੈਂਦਾ ਹੈ। ਬਿਜਲੀ ਵਰਤਣ ਵਾਲਿਆਂ ਲਈ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਇਨੀਂ ਦਿਨੀਂ ਜਿੱਥੇ ਉਹਨਾਂ ਦੇ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਕਾਰਨ ਮੁਸ਼ਕਿਲ ਪੇਸ਼ ਆ ਰਹੀਆਂ ਹਨ। ਉਥੇ ਹੀ ਦਿੱਲੀ ਦੇ ਵਿੱਚ ਬਿਜਲੀ ਪਲਾਂਟਾਂ ਵਿਚ ਕੋਲੇ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਬਿਜਲੀ ਸਬੰਧੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਜਿੱਥੇ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ ਤੇ ਲੋਕਾਂ ਨੂੰ ਗਰਮੀ ਦੇ ਵਿਚ ਬਿਜਲੀ ਕੱਟਾਂ ਦਾ ਵੀ ਸਾਹਮਣਾ ਕਰਨਾ ਪਵੇਗਾ।

ਨਵੀਂ ਦਿੱਲੀ ਵਿੱਚ ਬਿਜਲੀ ਪਲਾਂਟਾਂ ਵਿਚ ਕੋਲੇ ਦੇ ਭੰਡਾਰ ਵਿਚ ਆਈ ਕਮੀ ਆਈ ਹੈ ਉਥੇ ਹੀ ਤਾਪਮਾਨ ਵਧਣ ਦੇ ਨਾਲ ਬਿਜਲੀ ਦੀ ਖਪਤ ਵੀ ਵਧ ਗਈ ਹੈ। ਦਿੱਲੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਕੋਲੇ ਦੇ ਭੰਡਾਰ ਵਿਚ ਬਹੁਤ ਜ਼ਿਆਦਾ ਕਮੀ ਆਈ ਹੈ। ਸੀ. ਈ.ਏ. ਰੋਜਾਨਾ ਦੇ ਅਧਾਰ ਤੇ ਇਨ੍ਹਾਂ ਪਲਾਂਟਾ ਵਿੱਚ ਕੋਲਾ ਭੰਡਾਰ ਦੀ ਸਥਿਤੀ ਦੀ ਨਿਗਰਾਨੀ ਕਰਦਾ ਹੈ। ਇਕ ਰਿਪੋਰਟ ਅਨੁਸਾਰ ਦੇਸ਼ ਵਿੱਚ 31 ਮਾਰਚ 2021 ਤੱਕ ਕੁੱਲ ਸਥਾਪਿਤ ਬਿਜਲੀ ਸਮਰੱਥਾ 377 ਗੀਗਾਵਾਟ ਦੀ ਸੀ।

ਜਿਸਦਾ ਗਰਮੀਆਂ ਦੇ ਵਿਚ ਉਤਪਾਦਨ ਵਧੇਗਾ। ਦੇਸ਼ ਵਿੱਚ 46 ਗੀਗਾਵਾਟ ਦੇ 38 ਪਾਵਰ ਪਲਾਂਟਾਂ ਕੋਲ ਵੀਰਵਾਰ ਤੱਕ ਸੱਤ ਦਿਨਾਂ ਤੋਂ ਘੱਟ ਕੋਲਾ ਭੰਡਾਰ ਸੀ। ਅਗਰ ਕਿਸੇ ਵੀ ਪਲਾਂਟ ਕੋਲ ਸੱਤ ਦਿਨਾਂ ਦਾ ਕੋਲਾ ਭੰਡਾਰ ਬਾਕੀ ਬਚਦਾ ਹੈ ਤਾਂ ਸਥਿਤੀ ਗੰਭੀਰ ਮੰਨੀ ਜਾਂਦੀ ਹੈ। 135 ਪਾਵਰ ਪਲਾਂਟਾਂ ਵਿੱਚ ਕਿਸੇ ਕੋਲ ਕੋਲਾ ਭੰਡਾਰ ਦੀ ਸਥਿਤੀ ਗੰਭੀਰ ਨਹੀਂ ਸੀ।