ਹੁਣੇ ਆਈ ਤਾਜਾ ਵੱਡੀ ਖਬਰ
ਦੁਨੀਆ ਦੇ ਵਿੱਚ ਲੱਗਦਾ ਹੈ ਕਿ ਇਹ ਸਾਲ ਤਾਂ ਕਰੋਨਾ ਦੇ ਨਾਮ ਹੀ ਹੋ ਜਾਵੇਗਾ। ਕਿਉਕਿ ਇਸ ਪੂਰੇ ਵਰ੍ਹੇ ਦੇ ਵਿੱਚ ਕਰੋਨਾ ਮਹਾਮਾਰੀ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ,ਤੇ ਆਰਥਿਕ ਮੰਦੀ ਦੇ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਕਰੋਨਾ ਵਾਇਰਸ ਦੇ ਕੇਸਾਂ ਦੇ ਵਿਚ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕਰੋਨਾ ਮਹਾਮਾਰੀ ਦੇ ਕੇਸ ਦਿਨ-ਬ-ਦਿਨ ਵਧ ਰਹੇ ਹਨ।ਉੱਥੇ ਹੀ ਸਰਕਾਰਾਂ ਵੱਲੋਂ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਤਾਂ ਜੋ ਇਸ ਮਹਾਮਾਰੀ ਦੇ ਉਪਰ ਕਾਬੂ ਪਾਇਆ ਜਾ ਸਕੇ। ਭਾਰਤ ਦੇ ਵਿੱਚ ਜਿੱਥੇ ਕਰੋਨਾ ਕੇਸਾਂ ਦੇ ਵਿੱਚ ਕੁਝ ਰਾਹਤ ਹੋਈ ਹੈ। ਉੱਥੇ ਹੀ ਕਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿਸ ਕਾਰਨ ਸਰਦੀਆਂ ਦੇ ਆਉਣ ਨਾਲ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਇਸ ਲਈ ਪੰਜਾਬ ਸਰਕਾਰ ਨੇ ਸਖ਼ਤੀ ਹੋਰ ਵਧਾ ਦਿੱਤੀ ਹੈ, ਜਿਸ ਕਾਰਨ ਹੁਣ ਕਲਰਕ ਅਤੇ ਕੋਚ ਵੀ ਕਰੋਨਾ ਸਬੰਧੀ ਚਲਾਨ ਕੱਟਦੇ ਹੋਏ ਨਜ਼ਰ ਆਉਣਗੇ।
ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਤੇ ਖੇਡ ਕੋਚਾਂ ਨੂੰ ਚਲਾਨ ਕੱਟਣ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ। ਕਿਉਂਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸਖ਼ਤੀ ਹੋਰ ਵਧਾ ਦਿੱਤੀ ਗਈ ਹੈ। ਜੋ ਲੋਕ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਨਗੇ। ਉਹਨਾਂ ਦੇ ਚਲਾਨ ਹੁਣ ਪੁਲਸ ਵਿਭਾਗ ਤੋਂ ਬਿਨਾਂ ਸਰਕਾਰੀ ਕਰਮਚਾਰੀ ਅਤੇ ਕੋਚ ਵੀ ਕੱਟ ਸਕਦੇ ਹਨ।
ਇਹ ਚਲਾਨ ਉਨ੍ਹਾਂ ਦੇ ਕੱਟੇ ਜਾਣਗੇ ਜੋ ਮਾਸਕ ਨਾ ਪਹਿਨਣ , ਸੋਸ਼ਲ ਡਿਸਟੈਂਸ ਦੀ ਪਾਲਣਾ ਨਾ ਕਰਨ ਜਾਂ ਜਨਤਕ ਥਾਵਾਂ ਤੇ ਥੁਕਣਗੇ। ਇਨ੍ਹਾਂ ਦੇ ਨਾਲ ਪੁਲਸ ਵੀ ਤਾਇਨਾਤ ਰਹੇਗੀ। ਸੂਬੇ ਅੰਦਰ ਦਰਜਾ ਦੋ ਅਧਿਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦਾ ਚਲਾਨ ਕੱਟ ਸਕਦੇ ਹਨ। ਇਸ ਫੈਸਲੇ ਨਾਲ ਹਦਾਇਤਾਂ ਦੀ ਪਾਲਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਚਲਾਨ ਕੱਟਿਆ ਜਾਵੇਗਾ,ਤੇ ਇਸ ਰਾਸ਼ੀ ਨਾਲ ਸਰਕਾਰ ਦੇ ਖਜ਼ਾਨੇ ਵਿੱਚ ਕਰੋੜਾਂ ਰੁਪਏ ਦਾ ਵਾਧਾ ਹੋਵੇਗਾ।
ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਸ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਇਹ ਨਵੀਂ ਵਿਵਸਥਾ ਲਾਗੂ ਕੀਤੀ ਜਾਵੇਗੀ। ਹੁਣ ਤੱਕ ਸੂਬੇ ਵਿੱਚ ਲਗਾਤਾਰ ਤੀਜੇ ਦਿਨ ਵੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 20 ਤੋਂ ਜਿਆਦਾ ਹੋ ਗਈ ਹੈ। 25 ਨਵੀਆਂ ਮੌਤਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ4,396 ਹੋ ਗਈ ਹੈ, 644 ਨਵੇਂ ਮਰੀਜ਼ ਸਾਹਮਣੇ ਆਏ ਹਨ। 1,29,549 ਲੋਕ ਇਸ ਮਹਾਮਾਰੀ ਤੋਂ ਨਿਜਾਤ ਪਾ ਚੁੱਕੇ ਹਨ।
Previous Postਪੰਜਾਬ: ਪਤਨੀ ਦੇ ਸਸਕਾਰ ਦੇ ਫੋਰਨ ਬਾਅਦ ਪਤੀ ਨੇ ਜੋ ਕੀਤਾ ਸਾਰੀ ਦੁਨੀਆਂ ਰਹਿ ਗਈ ਹੈਰਾਨ, ਸਾਰੇ ਪਾਸੇ ਚਰਚਾ
Next Postਪੰਜਾਬ ਚ ਸਵੇਰੇ ਸਵੇਰੇ ਵਾਪਰਿਆ ਇਥੇ ਕਹਿਰ ਇਕੋ ਪ੍ਰੀਵਾਰ ਦੇ ਜੀਆਂ ਦੀਆਂ ਵਿਛੀਆਂ ਲਾਸ਼ਾਂ,ਛਾਇਆ ਸੋਗ