ਹੋ ਜਾਵੋ ਸਾਵਧਾਨ : ਪੰਜਾਬ ਚ ਇਥੇ ਇਥੇ ਐਤਵਾਰ ਸ਼ਾਮ 7 ਵਜੇ ਤੱਕ ਲਈ ਬਿਜਲੀ ਰਹੇਗੀ ਬੰਦ

ਆਈ ਤਾਜਾ ਵੱਡੀ ਖਬਰ

ਜਿੱਥੇ ਕਰੋਨਾ ਦੇ ਦੌਰ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਬਿਜਲੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਉੱਥੇ ਹੀ ਬਹੁਤ ਸਾਰੇ ਕਾਰੋਬਾਰ ਵੀ ਬਿਜਲੀ ਦੇ ਨਾਲ ਸਬੰਧਤ ਹਨ। ਅਗਰ ਬਿਜਲੀ ਦੀ ਸਪਲਾਈ ਪ੍ਰਭਾਵਤ ਹੁੰਦੀ ਹੈ ਤਾਂ ਕਾਰੋਬਾਰ ਠੱਪ ਹੋ ਜਾਂਦੇ ਹਨ। ਉਥੇ ਹੀ ਕਈ ਕਾਰਨਾਂ ਦੇ ਚਲਦੇ ਹੋਏ ਪਾਵਰ ਨਿਗਮ ਵੱਲੋਂ ਬਿਜਲੀ ਦੇ ਕੱਟ ਲਾਏ ਜਾਂਦੇ ਹਨ। ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਉੱਥੇ ਹੀ ਇਨ੍ਹਾਂ ਬਿਜਲੀ ਦੇ ਕੱਟਾਂ ਕਾਰਨ ਬਹੁਤ ਸਾਰੇ ਇਲਾਕੇ ਪ੍ਰਭਾਵਤ ਹੁੰਦੇ ਹਨ।

ਬਿਜਲੀ ਵਿਭਾਗ ਵੱਲੋਂ ਇਸ ਸਬੰਧੀ ਜਾਣਕਾਰੀ ਬਿਜਲੀ ਕੱਟ ਤੋਂ ਪਹਿਲਾਂ ਹੀ ਲੋਕਾਂ ਨੂੰ ਮੁਹਈਆ ਕਰਵਾਈ ਜਾਂਦੀ ਹੈ। ਤਾਂ ਜੋ ਲੋਕਾਂ ਦਾ ਕਾਰੋਬਾਰ ਪ੍ਰਭਾਵਤ ਨਾ ਹੋਵੇ, ਤੇ ਉਹ ਸਾਰੇ ਅਗਾਊਂ ਹੀ ਆਪਣਾ ਇੰਤਜ਼ਾਮ ਕਰ ਸਕਣ। ਪੰਜਾਬ ਚ ਇਥੇ ਇਥੇ ਐਤਵਾਰ ਸ਼ਾਮ 7 ਵਜੇ ਤੱਕ ਲਈ ਬਿਜਲੀ ਰਹੇਗੀ ਬੰਦ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਜਲੰਧਰ ਜ਼ਿਲ੍ਹੇ ਵਿੱਚ ਕਈ ਪ੍ਰਾਜੈਕਟ ਉਸਾਰੀ ਅਧੀਨ ਹਨ। ਜਿਨ੍ਹਾਂ ਕਾਰਨ ਪਾਵਰ ਨਿਗਮ ਵੱਲੋਂ ਬਿਜਲੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਫੋਕਲ ਪੁਆਇੰਟ ਵਿਚ ਨਵਾਂ ਸਬ-ਸਟੇਸ਼ਨ ਫੋਕਲ ਪੁਆਇੰਟ-2 ਬਣਾਇਆ ਜਾ ਰਿਹਾ ਹੈ, ਜਿਸ ਦੀ ਤਿਆਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਹੀਨੇ ਦੇ ਅੰਦਰ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਇੰਡਸਟਰੀ ਵਿੱਚ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇਗੀ,ਨਵੇਂ ਸਬ-ਸਟੇਸ਼ਨ ਚਾਲੂ ਕਰਨ ਲਈ ਮੌਜੂਦਾ ਚੱਲ ਰਹੇ 66 ਕੇ ਵੀ ਫੋਕਲ ਪੁਆਇੰਟ ਸਬ-ਸਟੇਸ਼ਨ ਤੋਂ ਚੱਲਣ ਵਾਲੀ ਇੰਡਸਟਰੀ ਦੀ ਸਪਲਾਈ 1 ਮਈ ਦੁਪਹਿਰ 12 ਵਜੇ ਤੋਂ ਲੈ ਕੇ ਐਤਵਾਰ 2 ਮਈ ਸ਼ਾਮ 7 ਵਜੇ ਤਕ ਲਈ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇਗੀ।

ਇੰਡਸਟਰੀ ਨੂੰ ਰਾਹਤ ਦਿੰਦੇ ਹੋਏ ਐਤਵਾਰ ਨੂੰ ਸ਼ਾਮ 7 ਵਜੇ ਤੋਂ ਬਾਅਦ ਇੰਡਸਟਰੀ ਚਲਾਉਣ ਤੇ ਛੋਟ ਰਹੇਗੀ। ਉਕਤ ਸਬ-ਸਟੇਸ਼ਨ ਅਧੀਨ ਪੈਂਦੇ 11 ਕੇ. ਵੀ. ਫੀਡਰ ਡੀ. ਆਈ. ਸੀ. 1-2 ਫੋਕਲ ਪੁਆਇੰਟ 1-2,ਵਾਟਰ ਸਪਲਾਈ, ਟਰਾਂਸਪੋਰਟ ਨਗਰ, ਗਦਈਪੁਰ 1-2, ਕਨਾਲ 1-2, ਬੀ. ਐੱਸ. ਐੱਨ.ਐੱਲ., ਇੰਡਸਟਰੀਅਲ 1-3, ਸ਼ਿਵ ਮੰਦਿਰ, ਫਾਜ਼ਲਪੁਰ, ਰੰਧਾਵਾ ਮਸੰਦਾਂ ਅਧੀਨ ਪੈਂਦੇ ਇਲਾਕੇ ਸੈਣੀ ਕਾਲੋਨੀ,ਉੱਤਮ, ਬਾਬਾ ਵਿਸ਼ਵਕਰਮਾ, ਜਗਦੰਬੇ, ਨਿਊ ਲਕਸ਼ਮੀ, ਨਿਊ ਫੋਕਲ ਪੁਆਇੰਟ, ਗਦਈਪੁਰ, ਗਦਈਪੁਰ ਮਾਰਕੀਟ, ਸਵਰਨ ਪਾਰਕ,ਦਾਦਾ ਕਾਲੋਨੀ, ਸਈਪੁਰ, ਫੋਕਲ ਪੁਆਇੰਟ, ਸੰਜੇ ਗਾਂਧੀ ਨਗਰ, ਵਿਸ਼ਵਕਰਮਾ ਮਾਰਕੀਟ ਅਤੇ ਨਜ਼ਦੀਕ ਦੇ ਇਲਾਕੇ ਪ੍ਰਭਾਵਿਤ ਹੋਣਗੇ।