ਹੋ ਜਾਵੋ ਸਾਵਧਾਨ – ਤੁਸੀਂ ਵੀ ਨਾ ਜਾਇਓ ਕਿਤੇ ਲੁੱਟੇ ਪੁੱਟੇ , ਠੱਗਾਂ ਨੇ ਸ਼ੁਰੂ ਕਰਤਾ ਇਹ ਨਵਾਂ ਹੀ ਕੰਮ

ਆਈ ਤਾਜਾ ਵੱਡੀ ਖਬਰ 

ਕਰੋਨਾ ਸਮੇਂ ਜਿਥੇ ਦੇਸ਼ ਅੰਦਰ ਤਾਲਾਬੰਦੀ ਕਰ ਦਿੱਤੀ ਗਈ ਸੀ ਉਥੇ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਚਲੇ ਗਏ ਸਨ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਪਰਿਵਾਰਾਂ ਵਿੱਚ ਆਰਥਿਕ ਤੰਗੀ ਦੇ ਚਲਦਿਆਂ ਹੋਇਆਂ ਕਈ ਲੋਕਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਲੋਕਾਂ ਵੱਲੋਂ ਜਿੱਥੇ ਬੈਂਕਾਂ ਵਿੱਚ ਆਪਣੀ ਜਮ੍ਹਾਂ ਪੂੰਜੀ ਉਸ ਸਮੇਂ ਵਰਤੀ ਗਈ ਉਥੇ ਹੀ ਲੋਕਾਂ ਵੱਲੋਂ ਮੁੜ ਜਿੰਦਗੀ ਨੂੰ ਪਟਰੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਫਿਰ ਤੋਂ ਲੋਕਾਂ ਵੱਲੋਂ ਮੁਸਕਿਲ ਸਮੇਂ ਲਈ ਆਪਣੀ ਇਕ-ਇਕ ਰੁਪਏ ਨੂੰ ਬੱਚਤ ਕਰਕੇ ਰੱਖਿਆ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ ਅਤੇ ਧੋਖਾਧੜੀ ਦੀਆ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ। ਹੁਣ ਠੱਗਾਂ ਵੱਲੋਂ ਇਹ ਨਵਾਂ ਕੰਮ ਕੀਤਾ ਗਿਆ ਹੈ ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਪਨਗਰ ਦੇ ਇਕ ਡਾਕ ਘਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬਹੁਤ ਸਾਰੇ ਗਰੀਬ ਅਤੇ ਦਿਹਾੜੀਦਾਰ ਲੋਕਾਂ ਵੱਲੋਂ ਡਾਕ ਘਰ ਦੇ ਵਿਚ ਬਚਤ ਕਰਨ ਵਾਸਤੇ ਬਹੁਤ ਸਾਰੇ ਖਾਤਾਧਾਰਕਾਂ ਵੱਲੋਂ ਆਪਣੇ ਪੈਸੇ ਜਮਾਂ ਕਰਾਏ ਜਾਂਦੇ ਹਨ। ਉਥੇ ਹੀ ਡਾਕ ਘਰ ਦੇ ਵਿਚ ਇਕ ਮਹਿਲਾ ਏਜੰਟ ਹਰਜੀਤ ਕੌਰ ਵੱਲੋਂ ਕੀਤੀ ਗਈ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਉਨ੍ਹਾਂ ਵੱਲੋਂ ਏਨੇ ਲੰਮੇਂ ਸਮੇਂ ਤੋਂ ਜਮਾਂ ਕਰਵਾਏ ਜਾ ਰਹੇ ਪੈਸੇ ਡਾਕ ਘਰ ਵਿੱਚ ਜਮਾ ਨਹੀਂ ਹੋਏ ਹਨ।

ਇਸ ਨੂੰ ਲੈ ਕੇ ਲੋਕਾਂ ਵੱਲੋਂ ਡਾਕ ਘਰ ਦੇ ਬਾਹਰ ਜਿਥੇ ਇਕੱਠੇ ਹੋ ਕੇ ਰੋਸ ਕੀਤਾ ਗਿਆ। ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ। ਇਸ ਬਾਬਤ ਡਾਕ ਘਰ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਆਖਿਆ ਕਿ ਜਿੰਨੇ ਪੈਸੇ ਹੁਣ ਤੱਕ ਡਾਕ ਘਰ ਵਿਚ ਰਿਕਾਰਡ ਦੇ ਅਨੁਸਾਰ ਜਮ੍ਹਾ ਕੀਤੇ ਗਏ ਹਨ ਉਹ ਪੈਸੇ ਹੀ ਲੋਕਾਂ ਨੂੰ ਵਾਪਸ ਮਿਲ ਸਕਦੇ ਹਨ।

ਜੋ ਏਜੰਟ ਵੱਲੋਂ ਨਹੀਂ ਜਮਾ ਕਰਵਾਏ ਗਏ ਉਹ ਨਹੀਂ ਮਿਲ ਸਕਦੇ। ਇਸ ਬਾਰੇ ਡਾਕਘਰ ਦੀ ਏਜੰਟ ਹਰਜੀਤ ਕੌਰ ਦੇ ਪਤੀ ਦਲੀਪ ਸਿੰਘ ਵੱਲੋਂ ਇਸ ਘਟਨਾ ਬਾਰੇ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਨਾਲ ਕੋਈ ਵੀ ਧੋਖਾਧੜੀ ਨਹੀਂ ਕੀਤੀ ਗਈ ਹੈ, ਕਰੋਨਾ ਦੇ ਸਮੇਂ ਕੁਝ ਲੋਕਾਂ ਦੀ ਰਕਮ ਜਮ੍ਹਾਂ ਨਹੀਂ ਕਰਵਾਈ ਗਈ, ਜੋ ਕਿ ਸਾਰੇ ਲੋਕਾਂ ਨੂੰ ਵਾਪਸ ਕੀਤੀ ਜਾਵੇਗੀ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।