ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਨਵੀਂ ਚੱਲ ਰਹੀ ਲਹਿਰ ਦੇ ਕਾਰਨ ਵਿਸ਼ਵ ਦੇ ਕਈ ਦੇਸ਼ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਦੇਸ਼ਾਂ ਦੇ ਵਿਚ ਬ੍ਰਿਟੇਨ ਅੰਦਰ ਇਸ ਲਹਿਰ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਪਾਇਆ ਗਿਆ ਹੈ। ਜਿੱਥੇ ਇਸ ਨਵੀਂ ਲਹਿਰ ਦੀ ਸ਼ੁਰੂਆਤ ਹੋਈ ਅਤੇ ਹੁਣ ਇਹ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕੀ ਹੈ। ਬ੍ਰਿਟੇਨ ਦੇ ਅੰਦਰ ਇਸ ਨਵੀਂ ਲਹਿਰ ਨੂੰ ਦੇਖਦੇ ਹੋਏ ਲਾਕਡਾਊਨ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾ ਚੁੱਕਿਆ ਹੈ। ਸਥਾਨਕ ਪੁਲਸ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਜਿਸ ਦੇ ਤਹਿਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਬ੍ਰਿਟੇਨ ਦੀ ਪੁਲਸ ਸਖ਼ਤੀ ਵਰਤੇਗੀ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਸਕਾਟਲੈਂਡ ਯਾਰਡ ਨੇ ਆਖਿਆ ਹੈ ਕਿ ਜਿਹੜੇ ਲੋਕ ਇਸ ਨਾਜ਼ੁਕ ਸਮੇਂ ਦੇ ਵਿਚ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਉ-ਲ-ਘੰ-ਣਾ ਕਰਨਗੇ ਉਨ੍ਹਾਂ ਉਪਰ 200 ਪੌਂਡ ਤੋਂ ਲੈ ਕੇ 10,000 ਪੌਂਡ ਤੱਕ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਸਬੰਧ ਵਿੱਚ ਮੈਟ੍ਰੋਪੋਲੀਟਨ ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਦੇ ਵਿਚ ਕਿਸੇ ਕਿਸਮ ਦੀ ਪਾਰਟੀ ਦਾ
ਆਯੋਜਨ ਕਰਨਾ ਅਤੇ ਬਿਨਾ ਇਜਾਜ਼ਤ ਦੇ ਵੱਡੇ ਇਕੱਠ ਨੂੰ ਸ਼ਾਮਲ ਕਰਨ ਵਾਲੇ ਲੋਕਾਂ ਉਪਰ ਭਾਰੀ ਜੁਰਮਾਨਾ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਮਾਸਕ ਨਾ ਲਗਾਉਣ ਵਾਲੇ ਨੂੰ ਵੀ ਜੁਰਮਾਨਾ ਕੀਤਾ ਜਾ ਸਕਦਾ ਹੈ। ਮੈਟ੍ਰੋਪੋਲੀਟਨ ਪੁਲਸ ਨੇ ਅਪੀਲ ਕਰਦੇ ਹੋਏ ਲੰਡਨ ਵਿੱਚ ਇਕੱਠੇ ਹੋਣ ਦੀ ਯੋਜਨਾ ਬਣਾ ਰਹੇ ਪ੍ਰਦਰਸ਼ਨਕਾਰੀਆਂ ਨੂੰ ਆਖਿਆ ਹੈ ਕਿ ਜੇਕਰ ਉਹ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨਗੇ ਤਾਂ ਉਹਨਾਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਮੈਟ੍ਰੋਪੋਲੀਟਨ ਪੁਲਿਸ ਦੇ
ਡਿਪਟੀ ਸਹਾਇਕ ਕਮਿਸ਼ਨਰ ਮੈਟ ਟਵਿਟਸ ਜੋ ਕਿ ਇਸ ਸਮੇਂ ਭਿਆਨਕ ਬਿਮਾਰੀ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਨਾਲ ਨਜਿੱਠਣ ਦੇ ਲਈ ਪੁਲਸ ਦੀ ਅਗਵਾਈ ਕਰ ਰਹੇ ਹਨ ਨੇ ਕਿਹਾ ਕਿ ਜੇਕਰ ਲੋਕ ਇਸੇ ਤਰ੍ਹਾਂ ਆਪਣੀ ਜਾਨ ਜੋਖ਼ਮ ਦੇ ਵਿੱਚ ਪਾਉਣ ਦੇ ਨਾਲ-ਨਾਲ ਦੂਸਰਿਆਂ ਦੀ ਜਾਨ ਵੀ ਜੋਖ਼ਮ ਵਿੱਚ ਪਾਉਣ ਦਾ ਖ਼ਤਰਾ ਮੁੱਲ ਲੈਣਗੇ ਤਾਂ ਉਨ੍ਹਾਂ ਉਪਰ ਪੁਲਿਸ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ।
Previous Postਦੁਨੀਆਂ ਦੇ ਵੱਡੇ ਵਿਗਿਆਨੀ ਨੇ ਏਲੀਅਨ ਬਾਰੇ ਦੱਸੀ ਇਹ ਵੱਡੀ ਗਲ੍ਹ-ਸਾਰੀ ਸੰਸਾਰ ਦੇ ਵਿਗਿਆਨੀ ਹੋ ਗਏ ਹੈਰਾਨ
Next Postਹਵਾਈ ਯਾਤਰੀਆਂ ਲਈ ਆਈ ਵੱਡੀ ਖਬਰ 12 ਜਨਵਰੀ ਤੋਂ ਹੋ ਗਿਆ ਇਹ ਐਲਾਨ