ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਜਿੱਥੇ ਆਏ ਦਿਨ ਕਈ ਸਾਰੀਆਂ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ ਉੱਥੇ ਹੀ ਵਾਤਾਵਰਨ ਦੇ ਦੂਸ਼ਿਤ ਹੋਣ ਨੂੰ ਵੀ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਵਾਤਾਵਰਣ ਨੂੰ ਬਚਾਉਣ ਅਤੇ ਸਾਫ਼ ਸੁਥਰਾ ਰੱਖਣ ਦੀ ਅਪੀਲ ਵੀ ਕੀਤੀ ਜਾਂਦੀ ਹੈ। ਕਰੋਨਾ ਦੇ ਦੌਰ ਵਿੱਚ ਵੀ ਲੋਕਾਂ ਨੂੰ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਅਤੇ ਹੱਥਾਂ ਨੂੰ ਧੋਣ ਦੇ ਆਦੇਸ਼ ਲਾਗੂ ਕੀਤੇ ਗਏ, ਉਥੇ ਹੀ ਲੋਕਾਂ ਨੂੰ ਭੀੜ ਵਾਲੀ ਜਗ੍ਹਾਂ ਉਪਰ ਜਾਣ ਤੋਂ ਵੀ ਮਨ੍ਹਾਂ ਕੀਤਾ ਗਿਆ ਤਾਂ ਜੋ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਿਆ ਜਾ ਸਕੇ। ਹੁਣ ਇਹ ਕੰਮ ਕਰਨ ਤੇ ਲੱਗੇਗਾ 5 ਹਜ਼ਾਰ ਰੁਪਏ ਜੁਰਮਾਨਾ ਤੇ ਹੋਵੇਗੀ ਕਾਰਵਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਸਾਫ ਸਫਾਈ ਮੁਹਿੰਮ ਨੂੰ ਲੈ ਕੇ ਤੇਜ਼ੀ ਵਧਾਈ ਜਾ ਰਹੀ ਹੈ। ਹੁਣ ਕੇਂਦਰ ਸਰਕਾਰ ਵੱਲੋਂ ਸਾਲਿਡ ਵੇਸਟ ਮੈਨੇਜਮੇਂਟ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਿਸ ਅਨੁਸਾਰ ਹੋਣ ਕੇਂਦਰ ਅਤੇ ਵੱਖ-ਵੱਖ ਰਾਜਾਂ ਵਿੱਚ ਕੋਈ ਵੀ ਵਿਅਕਤੀ ਕੂੜਾ ਫੈਲਾਉਣ, ਸੀਵਰੇਜ ਦਾ ਪਾਣੀ ਸੜਕਾਂ ਤੇ ਜਾਣ, ਖੁੱਲੇ ਵਿੱਚ ਪਾਖ਼ਾਨਾ ਕਰਨ, ਖੁੱਲੇ ਵਿੱਚ ਥੁੱਕਣਾ, ਅਤੇ ਰਸੋਈ ਦਾ ਗੰਦਾ ਪਾਣੀ ਬਾਹਰ ਕੱਢਣ ਉੱਪਰ ਉਨ੍ਹਾਂ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ।
ਸਰਕਾਰ ਵੱਲੋਂ ਇਸ ਜੁਰਮਾਨੇ ਦੀ ਹੱਦ 250 ਰੁਪਏ ਤੋਂ ਲੈ ਕੇ 5 ਹਜ਼ਾਰ ਤੱਕ ਰੱਖੀ ਗਈ ਹੈ। ਇਸ ਨੂੰ ਦੇਖਣ ਵਾਸਤੇ 13 ਅਧਿਕਾਰੀਆਂ ਨੂੰ ਅਧਿਕਾਰਤ ਕੀਤਾ ਗਿਆ ਹੈ। ਜੂਨ 2019 ਵਿੱਚ ਲਾਗੂ ਕੀਤੇ ਗਏ ਐਕਟ ਦੇ ਅਨੁਸਾਰ ਕੰਮ ਕਰ ਸਕਣ ਅਤੇ ਕਾਰਵਾਈ ਕਰ ਸਕਣ। ਅਗਰ ਹੁਣ ਕੋਈ ਵੀ ਖੁੱਲੇ ਵਿੱਚ ਗੰਦ ਪਾਉਂਦਾ ਹੋਇਆ, ਥੁਕਦਾ ਹੋਇਆ, ਪਿਸ਼ਾਬ ਕਰਦਾ ਹੋਇਆ, ਪਾਇਆ ਜਾਂਦਾ ਹੈ ਤਾਂ ਸਰਕਾਰ ਵੱਲੋਂ ਅਧਿਕਾਰਤ ਅਧਿਕਾਰੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਵਿਅਕਤੀਆਂ ਨੂੰ 5 ਹਜ਼ਾਰ ਰੁਪਏ ਦਾ ਚਲਾਨ ਕਰ ਸਕਦੇ ਹਨ। ਉਥੇ ਹੀ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਹੁਣ ਇਸ ਕਾਰਵਾਈ ਵਾਸਤੇ ਚਲਾਨ ਕੱਟਣ ਲਈ ਇੱਕ ਚਲਾਨ ਬੁੱਕ ਵੀ ਜਾਰੀ ਕਰ ਦਿੱਤੀ ਗਈ ਹੈ। ਜਿਸ ਦੇ ਨਾਲ ਹੁਣ ਚਲਾਨ ਕੱਟੇ ਜਾਣਗੇ। ਇਸ ਕਾਰਵਾਈ ਵਿੱਚ ਪਹਿਲਾ ਇਸ ਲਈ ਦੇਰੀ ਕੀਤੀ ਗਈ ਹੈ ਕਿਉਂਕਿ ਚਲਾਨ ਬੁੱਕ ਨਹੀਂ ਬਣੀ ਸੀ ਤੇ ਨਾ ਹੀ ਚਲਾਨ ਕੱਟੇ ਜਾ ਸਕਦੇ ਸਨ।
Previous Postਹੁਣੇ ਹੁਣੇ ਪੰਜਾਬ ਦੀ ਸਭ ਤੋਂ ਜਿਆਦਾ ਉਮਰ ਵਾਲੀ 132 ਸਾਲਾਂ ਬੇਬੇ ਬਾਰੇ ਆਈ ਇਹ ਖਬਰ
Next PostCBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਇਹ ਵੱਡੀ ਖਬਰ – ਹੋਇਆ ਇਹ ਐਲਾਨ