ਹੋ ਜਾਵੋ ਤਿਆਰ : ਪੰਜਾਬ ਦੇ ਮੌਸਮ ਬਾਰੇ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਮੌਸਮ ਦੀ ਤਬਦੀਲੀ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਹੋਣ ਵਾਲੀਆਂ ਬਰਸਾਤਾਂ ਕਈ ਫ਼ਸਲਾਂ ਲਈ ਕਾਫ਼ੀ ਲਾਭਦਾਇਕ ਦੱਸੀਆਂ ਗਈਆਂ ਹਨ। ਗਰਮੀ ਦੇ ਕਾਰਨ ਲੋਕਾਂ ਵਿੱਚ ਪਹਿਲਾਂ ਹਾਹਾਕਾਰ ਮੱਚੀ ਹੋਈ ਸੀ ਅਤੇ ਪੰਜਾਬ ਵਿੱਚ ਠੰਡੀਆਂ ਹਵਾਵਾਂ ਚੱਲਣ ਅਤੇ ਬਰਸਾਤ ਹੋਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ। ਉਥੇ ਹੀ ਇਸ ਬਰਸਾਤ ਦਾ ਅਸਰ ਕਈ ਕਾਰੋਬਾਰਾਂ ਉਪਰ ਵੀ ਵੇਖਿਆ ਜਾ ਰਿਹਾ ਹੈ। ਕਿਉਂਕਿ ਵਧੇਰੇ ਗਰਮੀ ਦੇ ਦੌਰ ਵਿਚ ਬਜ਼ਾਰਾਂ ਵਿੱਚ ਵੀ ਗਾਹਕਾਂ ਦੀ ਭਾਰੀ ਕਮੀ ਆ ਜਾਂਦੀ ਹੈ, ਜਿਸ ਨਾਲ ਦੁਕਾਨਦਾਰਾਂ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਸੀ। ਉਥੇ ਪਿਛਲੇ ਦਿਨੀਂ ਆਏ ਤੇਜ਼ ਹਨੇਰੀ ਤੇ ਝੱਖੜ ਕਾਰਨ ਕਈ ਜਗ੍ਹਾ ਉਪਰ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਹੋਣ ਵਾਲੇ ਮਸਲੇ ਸਬੰਧੀ ਜਾਣਕਾਰੀ ਲੋਕਾਂ ਨੂੰ ਪਹਿਲਾਂ ਹੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਪੰਜਾਬ ਦੇ ਮੌਸਮ ਬਾਰੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੋਣ ਵਾਲੀ ਬਰਸਾਤ ਕਾਰਨ ਪਾਰੇ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਉਥੇ ਹੀ ਮੌਨਸੂਨ ਹੁਣ ਪਹਿਲਾ ਆਉਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ। 10 ਜੂਨ ਨੂੰ ਖਾੜੀ ਬੰਗਾਲ ਵਿਚ ਮਾਨਸੂਨੀ ਸਿਸਟਮ ਬਣਨ ਜਾ ਰਿਹਾ ਹੈ,ਜਿਸ ਦੇ ਚੱਲਦੇ ਹੋਏ ਸਾਰੇ ਦੇਸ਼ ਅੰਦਰ ਮਾਨਸੂਨ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਹੈ।

ਜੂਨ 11 ਤੋਂ ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਮਾਨਸੂਨੀ ਬਰਸਾਤ , ਹਨੇਰੀ ਤੂਫਾਨ ਨਾਲ ਤੇਜ਼ੀ ਫੜ੍ਹਨ ਦੀ ਉਮੀਦ ਵੀ ਹੈ। ਪਿਛਲੇ ਦਿਨੀਂ ਹੋਈਆਂ ਬਰਸਾਤਾਂ ਕਾਰਨ ਪੰਜਾਬ ਦੇ ਬਠਿੰਡਾ ਵਿੱਚ ਪਾਰਾ ਇਸ ਸਮੇਂ 40 ਡਿਗਰੀ ਦੇ ਨਜ਼ਦੀਕ ਜਾ ਰਿਹਾ ਹੈ. ਉਥੇ ਹੀ ਪੂਰਬੀ ਜ਼ਿਲਿਆਂ ਵਿਚ ਜ਼ਮੀਨੀ ਨਮੀ ਦੇ ਵਧੇਰੇ ਹੋਣ ਕਾਰਨ ਪਾਰਾ 34 ਤੋਂ 35 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਹੈ। ਉੱਥੇ ਹੀ ਵਾਤਾਵਰਨ ਵਿੱਚ ਮੌਜੂਦ ਨਮੀ ਕਾਰਨ ਟੁੱਟਵੀ ਹਲਚਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਆਗਾਮੀ ਤਿੰਨ ਚਾਰ ਦਿਨਾਂ ਤੋਂ ਪੂਰਬੀ ਜ਼ਿਲਿਆਂ ਵਿੱਚ ਪਾਰਾ 40 ਪਾਰ ਕਰਨ ਲਈ ਤਿਆਰ ਹੈ। 2 ਜੂਨ ਤੋਂ ਪੰਜਾਬ ਵਿੱਚ ਅਰਬ ਸਾਗਰ ਦੀ ਸ਼ਾਖਾ ਵਿੱਚ ਨਵੀਂ ਪੁੱਜਣੀ ਸ਼ੁਰੂ ਹੋ ਚੁੱਕੀ ਹੈ ਜਿਸ ਕਾਰਨ ਜੇਠ ਮਹੀਨੇ ਦੀਆਂ ਗਰਮ ਦੁਪਿਹਰ ਦੀ ਜਗ੍ਹਾ ਹੁਣ ਸੀਤਲ ਤੇ ਠੰਡਕ ਵਾਲੇ ਦਿਨ ਦੇਖੇ ਜਾ ਰਹੇ ਹਨ। ਉਥੇ ਹੀ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਮੌਸਮ ਵਿੱਚ ਤਬਦੀਲੀ ਦੇਖੀ ਜਾਵੇਗੀ। ਜਿਸ ਦਾ ਅਸਰ ਸੂਬੇ ਦੇ ਪੂਰਬੀ ਅਤੇ ਪੱਛਮੀ ਜ਼ਿਲਿਆਂ ਦੇ ਵਿੱਚ ਵਧੇਰੇ ਦੇਖਿਆ ਜਾਵੇਗਾ।