ਦੇਖੋ ਪੂਰੀ ਲਿਸਟ
ਪੂਰੀ ਦੁਨੀਆ ਭਰ ਦੇ ਵਿੱਚ ਰੋਜ਼ਾਨਾਂ ਨਵੇਂ ਨਿਯਮ ਬਣਾਏ ਜਾਂਦੇ ਹਨ ਅਤੇ ਪਹਿਲਾਂ ਤੋਂ ਮੌਜੂਦ ਨਿਯਮਾਂ ਵਿਚ ਬਦਲਾਅ ਵੀ ਕੀਤੇ ਜਾਂਦੇ ਹਨ ਤਾਂ ਜੋ ਮੌਜੂਦਾ ਚੱਲ ਰਹੇ ਸਮੇਂ ਵਿੱਚ ਰੋਜ਼-ਮੱਰਾ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਆਉਣ ਵਾਲੀ 1 ਨਵੰਬਰ ਤੋਂ ਕੁੱਝ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ ‘ਤੇ ਹੋਵੇਗਾ। ਐਤਵਾਰ ਤੋਂ ਪੂਰੇ ਦੇਸ਼ ਭਰ ਵਿੱਚ ਰਸੋਈ ਗੈਸ ਸਿਲੰਡਰ, ਐੱਸ.ਬੀ.ਆਈ. ਬੈਂਕ ਅਤੇ ਰੇਲ ਗੱਡੀਆਂ ਦੇ ਸੰਬੰਧ ਵਿੱਚ ਕੁਝ ਨਵੇਂ ਨਿਯਮ ਲਾਗੂ ਕੀਤੇ ਜਾਣਗੇ। ਕੀ ਹੋਣਗੇ ਇਹ ਨਿਯਮ?
ਆਓ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਲ.ਪੀ.ਜੀ. ਗੈਸ ਸਿਲੰਡਰ ਦੀ, ਜਿੱਥੇ 1 ਨਵੰਬਰ ਤੋਂ ਸਿਲੰਡਰ ਦੀ ਡਿਲਿਵਰੀ ਦਾ ਨਿਯਮ ਬਦਲ ਦਿੱਤਾ ਜਾਵੇਗਾ। ਤੇਲ ਕੰਪਨੀਆਂ ਵੱਲੋਂ ਇੱਕ ਡਿਲਿਵਰੀ ਔਥੇਂਟੀਕੇਸ਼ਨ ਕੋਡ ਸ਼ੁਰੂ ਕੀਤਾ ਗਿਆ ਹੈ ਜਿਸ ਅਧੀਨ ਗੈਸ ਸਿਲੰਡਰ ਦੀ ਡਿਲਿਵਰੀ ਲੈਣ ਸਮੇਂ ਉਪਭੋਗਤਾ ਦੇ ਰਜਿਸਟਰ ਮੋਬਾਇਲ ਨੰਬਰ ਉਪਰ ਇੱਕ ਓ.ਟੀ.ਪੀ. ਮੈਸੇਜ ਭੇਜਿਆ ਜਾਵੇਗਾ। ਇਸ ਮੈਸੇਜ ਨੂੰ ਡਿਲਿਬਰੀ ਮੈਨ ਨਾਲ ਸਾਂਝਾ ਕਰ ਮਿਲਾਣ ਕਰਨ ਤੋਂ ਬਾਅਦ ਗੈਸ ਸਿਲੰਡਰ ਨੂੰ ਉਪਭੋਗਤਾ ਦੇ ਘਰ ਤੱਕ ਪਹੁੰਚਾਇਆ ਜਾਵੇਗਾ।
ਇੱਥੇ ਹੀ ਜੇਕਰ ਤੁਸੀਂ ਇੰਡੇਨ ਗੈਸ ਦੇ ਗ੍ਰਾਹਕ ਹੋ ਤਾਂ ਤੁਹਾਨੂੰ ਹੁਣ ਗੈਸ ਬੁੱਕ ਕਰਵਾਉਣ ਦੇ ਲਈ ਨਵੇਂ ਸਿਲੰਡਰ ਗੈਸ ਬੁਕਿੰਗ ਨੰਬਰ ਉਤੇ ਫ਼ੋਨ ਜਾਂ ਮੈਸਜ਼ ਕਰਨਾ ਪਵੇਗਾ। ਇੰਡੇਨ ਨੇ ਆਪਣਾ ਪੁਰਾਣਾ ਸਿਲੰਡਰ ਗੈਸ ਬੁਕਿੰਗ ਨੰਬਰ ਬੰਦ ਕਰ ਨਵਾਂ ਨੰਬਰ ਜਾਰੀ ਕਰ ਦਿੱਤਾ ਹੈ। ਹੁਣ ਦੇਸ਼ ਭਰ ਵਿੱਚ ਬੈਠੇ ਇੰਡੇਨ ਦੇ ਗ੍ਰਾਹਕ 77189-55555 ‘ਤੇ ਫੋਨ ਜਾਂ ਮੈਸਜ਼ ਜ਼ਰੀਏ ਸਿਲੰਡਰ ਗੈਸ ਦੀ ਬੁਕਿੰਗ ਕਰਵਾ ਸਕਦੇ ਹਨ।
1 ਨਵੰਬਰ ਤੋਂ ਬਾਅਦ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸਰਕਾਰੀ ਤੇਲ ਕੰਪਨੀਆਂ ਵੱਲੋਂ ਬਦਲਾਅ ਕੀਤੇ ਜਾ ਸਕਦੇ ਹਨ। ਜਿਸ ਨਾਲ ਆਮ ਜਨਤਾ ਨੂੰ ਰਾਹਤ ਵੀ ਮਿਲ ਸਕਦੀ ਹੈ ਅਤੇ ਇਸ ਦੀਆਂ ਕੀਮਤਾਂ ਵਿੱਚ ਵਾਧਾ ਵੀ ਹੋ ਸਕਦਾ ਹੈ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਆਇਲ ਕੰਪਨੀ ਦੁਆਰਾ ਅਕਤੂਬਰ ਮਹੀਨੇ ਵਿੱਚ ਕੀਤਾ ਗਿਆ ਸੀ। ਦੂਜਾ ਵੱਡਾ ਨਿਯਮ ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੇ ਬੱਚਤ ਖਾਤਾਧਾਰਕਾਂ ਦੇ ਲਈ ਜਾਰੀ ਕੀਤਾ ਜਾਵੇਗਾ।
ਜਿਸ ਨਾਲ ਐੱਸ.ਬੀ.ਆਈ. ਬੈਂਕ ਦੇ ਬੱਚਤ ਖਾਤਾਧਾਰਕਾਂ ਨੂੰ ਘੱਟ ਵਿਆਜ਼ ਮਿਲੇਗਾ। ਪਹਿਲਾਂ ਬੱਚਤ ਖਾਤੇ ਉਪਰ 1 ਲੱਖ ਰੁਪਏ ਦੀ ਰਾਸ਼ੀ ਮਗਰ ਵਿਆਜ ਦਰ 3.50 ਫ਼ੀਸਦੀ ਸੀ ਜਿਸ ਨੂੰ ਹੁਣ 0.25 ਫ਼ੀਸਦੀ ਘਟਾ ਦਿੱਤਾ ਜਾਵੇਗਾ ਜਦ ਕਿ ਹੁਣ ਰੈਪੋ ਰੇਟ ਦੇ ਅਨੁਸਾਰ ਵਿਆਜ਼ 1 ਲੱਖ ਰੁਪਏ ਤੋਂ ਜ਼ਿਆਦਾ ਦੀ ਜਮ੍ਹਾਂ ਰਾਸ਼ੀ ‘ਤੇ ਮਿਲੇਗਾ। ਤੀਜਾ ਨਵਾਂ ਨਿਯਮ ਜੋ 1 ਨਵੰਬਰ ਤੋਂ ਲਾਗੂ ਹੋਵੇਗਾ ਉਹ ਹੈ ਰੇਲ ਗੱਡੀਆਂ ਦੇ ਸਮੇਂ ਵਿੱਚ ਤਬਦੀਲੀ।
ਪੂਰੇ ਭਾਰਤ ਦੇਸ਼ ਦੇ ਵਿੱਚ ਚੱਲਣ ਵਾਲੀਆਂ ਤਮਾਮ ਰੇਲਗੱਡੀਆਂ ਦੇ ਟਾਈਮ ਟੇਬਲ ਵਿੱਚ ਬਦਲਾਵ ਕੀਤਾ ਜਾਵੇਗਾ। ਇਸ ਨਵੇਂ ਨਿਯਮ ਕਰ ਕੇ 13,000 ਪੈਸੰਜਰ ਰੇਲ ਗੱਡੀਆਂ ਅਤੇ 7,000 ਮਾਲ ਗੱਡੀਆਂ ਦੇ ਟਾਈਮ ਬਦਲੇ ਜਾਣਗੇ। ਇਹ ਨਿਯਮ ਪੂਰੇ ਦੇਸ਼ ਵਿੱਚ ਲਾਗੂ ਕੀਤੇ ਜਾਣਗੇ ਅਤੇ ਚੰਡੀਗੜ੍ਹ ਤੋਂ ਨਵੀਂ ਦਿੱਲੀ ਦੇ ਵਿਚਕਾਰ ਤੇਜ਼ਸ ਐਕਸਪ੍ਰੈਸ 1 ਨਵੰਬਰ ਤੋਂ ਹਰੇਕ ਬੁੱਧਵਾਰ ਨੂੰ ਛੱਡ ਕੇ ਚਲਾਈ ਜਾਵੇ।
Previous Postਦੂਜੀ ਕਲਾਸ ਦੇ ਬਚੇ ਨੂੰ ਮਿਲੀ ਇਸ ਤਰਾਂ ਮੌਤ – ਤੁਸੀ ਵੀ ਹੋ ਜਾਵੋ ਸਾਵਧਾਨ ਆਪਣੇ ਬੱਚਿਆਂ ਦੇ ਲਈ
Next Postਸਾਵਧਾਨ : ਪੰਜਾਬ ਚ ਹੁਣ ਇਥੇ ਆ ਪਈ ਇਹ ਨਵੀਂ ਬਿਪਤਾ ਹੋ ਰਹੀ ਮੌਤ ਤੇ ਮੌਤ, ਲੋਕਾਂ ਚ ਡਰ ਦਾ ਮਾਹੌਲ