ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੇ ਇਸ ਨਵੇਂ ਜ਼ਮਾਨੇ ਦੇ ਵਿਚ ਗੱਲਬਾਤ ਕਰਨ ਦਾ ਸਭ ਤੋਂ ਪੁਖ਼ਤਾ ਸਾਧਨ ਜੋ ਹੈ ਉਹ ਹੈ ਸੋਸ਼ਲ ਮੀਡੀਆ। ਇਹ ਇਕ ਅਜਿਹਾ ਨੈੱਟਵਰਕ ਹੈ ਜਿਸ ਰਾਹੀਂ ਅਸੀਂ ਦੂਰ ਦੁਰੇਡੇ ਬੈਠੇ ਆਪਣੇ ਸਾਕ ਸੰਬੰਧੀਆਂ ਨਾਲ ਗੱਲਬਾਤ ਕਰ ਸਕਦੇ ਹਾਂ ਨਾਲ ਹੀ ਅਸੀਂ ਇਸ ਨੂੰ ਆਪਣੇ ਵਪਾਰ ਨੂੰ ਵਧਾਉਣ ਲਈ ਵੀ ਵਰਤੋਂ ਵਿੱਚ ਲਿਆ ਸਕਦੇ ਹਾਂ। ਅੱਜ-ਕੱਲ੍ਹ ਸਭ ਤੋਂ ਵੱਧ ਵਟਸਐਪ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਆਉਣ ਵਾਲੇ ਦਿਨਾਂ ਵਿੱਚ ਵਟਸਐਪ ਤੁਹਾਡੇ ਕੋਲੋਂ ਕੁਝ ਪੈਸੇ ਵਸੂਲ ਸਕਦਾ ਹੈ। ਜੀ ਹਾਂ! ਜੇਕਰ ਤੁਸੀਂ ਵੀ ਵਟਸਐਪ ਦੇ ਬਿਜ਼ਨੈਸ ਯੂਜ਼ਰ ਹੋ ਤਾਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਟਸਐਪ ਨੂੰ ਆਪਣੇ ਬਿਜ਼ਨੈਸ ਲਈ ਇਸਤੇਮਾਲ ਕਰਨ ਤੋਂ ਪਹਿਲਾਂ ਪੈਸੇ ਦੇਣੇ ਪੈ ਸਕਦੇ ਹਨ। ਵਟਸਐਪ ਨੇ ਇਸ ਦਾ ਐਲਾਨ ਕਰਦੇ ਹੋਏ ਆਖਿਆ ਕਿ ਵਟਸਐਪ ਬਿਜ਼ਨੈਸ ਐਪ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਦੀ ਗਿਣਤੀ 5 ਕਰੋੜ ਤੋਂ ਵੀ ਵੱਧ ਹੋ ਗਈ ਹੈ।
ਜਿਸ ਕਾਰਨ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਕੰਪਨੀ ਬਿਜ਼ਨੈਸ ਯੂਜ਼ਰ ਤੋਂ ਕਿੰਨੇ ਪੈਸੇ ਲਵੇਂਗੀ ਇਹ ਅਜੇ ਤੈਅ ਨਹੀਂ ਕੀਤਾ ਗਿਆ। ਵਟਸਐਪ ਨੇ ਆਪਣੇ ਇਕ ਬਲਾਗ ਵਿੱਚ ਲਿਖਦੇ ਹੋਏ ਦੱਸਿਆ ਕਿ ਹੁਣ ਤੱਕ 2 ਅਰਬ ਤੋਂ ਜ਼ਿਆਦਾ ਯੂਜ਼ਰਜ਼ ਮੌਜੂਦ ਨੇ, ਜਿਨ੍ਹਾਂ ਨੂੰ ਸਾਡੇ ਵੱਲੋਂ ਐਂਡ-ਟੂ-ਐਂਡ ਇਨਕ੍ਰਿਪਟਡ ਟੈਕਸਟ, ਵੀਡੀਓ ਅਤੇ ਵਾਇਸ ਕਾਲਿੰਗ ਵਰਗੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਂਦੀਆਂ ਨੇ ਜਿਸ ਬਦਲੇ ਅਸੀਂ ਬਿਜ਼ਨੈਸ ਯੂਜ਼ਰਸ ਤੋਂ ਕੁਝ ਪੈਸੇ ਲਵਾਂਗੇ।
ਇਸ ਸਮੇਂ ਬਹੁਤ ਸਾਰੇ ਲੋਕ ਆਪਣਾ ਵਿਉਪਾਰ ਨਾ ਹੁੰਦੇ ਵੀ ਬਿਜ਼ਨੈਸ ਵਟਸਐਪ ਦੀ ਵਰਤੋਂ ਕਰਦੇ ਹਨ ਜਿਸ ਉਪਰ ਹੁਣ ਠੱਲ੍ਹ ਪੈ ਜਾਵੇਗੀ। ਇਸ ਬਿਜ਼ਨੈਸ ਵਟਸਐਪ ਵਿੱਚ ਕੁਝ ਖ਼ਾਸ ਫੀਚਰ ਜਿਵੇਂ ਕਿ ਆਪਣੇ ਆਪ ਰਿਪਲਾਈ ਕਰਨ, ਆਏ ਹੋਏ ਮੈਸਜ਼ ਦੀ ਯਾਦ ਦਿਵਾਉਣ ਵਰਗੀਆਂ ਸੁਵਿਧਾਵਾਂ ਸ਼ਾਮਿਲ ਹੋਣ ਕਰਕੇ ਲੋਕ ਇਸ ਨੂੰ ਜ਼ਿਆਦਾ ਵਰਤੋਂ ਵਿੱਚ ਲਿਆ ਰਹੇ ਸਨ।
Home ਤਾਜਾ ਖ਼ਬਰਾਂ ਹੋ ਗਿਆ ਵੱਡਾ ਐਲਾਨ – WhatsApp ਦੀ ਮੁਫ਼ਤ ਸੇਵਾ ਹੋਈ ਖ਼ਤਮ, ਇਨ੍ਹਾਂ ਗਾਹਕਾਂ ਨੂੰ ਹੁਣ ਤੋਂ ਦੇਣੇ ਪੈਣਗੇ ਪੈਸੇ
ਤਾਜਾ ਖ਼ਬਰਾਂ
ਹੋ ਗਿਆ ਵੱਡਾ ਐਲਾਨ – WhatsApp ਦੀ ਮੁਫ਼ਤ ਸੇਵਾ ਹੋਈ ਖ਼ਤਮ, ਇਨ੍ਹਾਂ ਗਾਹਕਾਂ ਨੂੰ ਹੁਣ ਤੋਂ ਦੇਣੇ ਪੈਣਗੇ ਪੈਸੇ
Previous Postਆਹ ਦੇਖਲੋ ਜਨਤਾ ਦਾ ਹਾਲ – ਇਸ ਕਾਰਨ ਕੁੜੀ ਟੈਂਕੀ ‘ਤੇ ਚੜ੍ਹੀ, ਪੁਲਸ ਨੇ ਮਸਾਂ ਉਤਾਰੀ
Next Postਮਨੁੱਖੀ ਸਰੀਰ ਵਿਚ ਵਿਗਿਆਨੀਆਂ ਨੂੰ ਲੱਭਿਆ ਇੱਕ ਨਵਾਂ ਅੰਗ – ਤਾਜਾ ਵੱਡੀ ਖਬਰ