ਹੈਲੀਕਾਪਟਰਾਂ ਨਾਲ ਮਾਰਿਆ ਜਾਵੇਗਾ ਚੂਹਿਆਂ ਨੂੰ – ਇਸ ਤਰੀਕੇ ਨਾਲ ਕਰਨਗੇ ਕਾਰਵਾਈ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਦੇ ਬਾਰੇ ਦੱਸਿਆ ਗਿਆ ਹੈ ਕਿ ਇਹ ਚਮਗਾਦੜ ਤੋਂ ਫੈਲਣ ਵਾਲੀ ਇਕ ਬਿਮਾਰੀ ਹੈ। ਉਥੇ ਹੀ ਦੁਨੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਬੀਮਾਰੀਆਂ ਹਨ ਜੋ ਕਈ ਜੀਵ ਜੰਤੁਆਂ ਤੋਂ ਫੈਲਦੀਆਂ ਹਨ, ਜੋ ਇਨਸਾਨੀ ਜੀਵਨ ਲਈ ਬਹੁਤ ਹੀ ਜ਼ਿਆਦਾ ਘਾਤਕ ਸਿੱਧ ਹੁੰਦੀਆਂ ਹਨ। ਜਿੱਥੇ ਪਸ਼ੂ ਪੰਛਿਆਂ ਤੇ ਜਾਨਵਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਇਨਸਾਨ ਵਿਚ ਆ ਜਾਂਦੀਆਂ ਹਨ ਅਤੇ ਕਈ ਲੋਕਾਂ ਦੀ ਜਾਨ ਜਾਣ ਦੀ ਵਜਾ ਬਣ ਜਾਂਦੀਆਂ ਹਨ। ਜਿੱਥੇ ਇਨ੍ਹਾਂ ਬਿਮਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਹਿਲਾਂ ਹੀ ਰੋਕਥਾਮ ਦੇ ਕਦਮ ਚੁੱਕੇ ਜਾਂਦੇ ਹਨ ਤਾਂ ਜੋ ਦੁਨੀਆਂ ਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਹੈਲੀਕਾਪਟਰ ਨਾਲ ਚੂਹਿਆਂ ਨੂੰ ਇਸ ਤਰ੍ਹਾਂ ਮਾਰਿਆ ਜਾਵੇਗਾ ਜਿੱਥੇ ਇਹ ਕਾਰਵਾਈ ਕੀਤੀ ਜਾਵੇਗੀ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਅਧੀਨ ਆਉਣ ਵਾਲੇ ਫਾਰਲਾਨ ਟਾਪੂ ਤੋਂ ਸਾਹਮਣੇ ਆਇਆ ਹੈ। ਜਿੱਥੇ ਪਲੇਗ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ ਜਿਸ ਨੂੰ ਖਤਮ ਕਰਨ ਵਾਸਤੇ ਚੂਹਿਆਂ ਨੂੰ ਮਾਰਨ ਵਾਸਤੇ ਅਧਿਕਾਰੀਆਂ ਵੱਲੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿੱਥੇ ਪਹਿਲਾਂ ਇਸ ਯੋਜਨਾ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਬਹਿਸ ਚੱਲ ਰਹੀ ਸੀ। ਕਿਉਂਕਿ ਜਿੱਥੇ ਹੈਲੀਕਾਪਟਰ ਦੇ ਜ਼ਰੀਏ ਚੂਹਿਆਂ ਉਪਰ ਜ਼ਹਿਰ ਸੁੱਟਿਆ ਜਾਵੇਗਾ। ਉਥੇ ਹੀ ਇਸ ਜ਼ਹਿਰ ਦਾ ਅਸਰ ਬਾਕੀ ਜੀਵ-ਜੰਤੂਆਂ ਉੱਪਰ ਵੀ ਹੋਵੇਗਾ ਜਿਸ ਕਾਰਨ ਉਨ੍ਹਾਂ ਦੇ ਜੀਵਨ ਨੂੰ ਖਤਰਾ ਪੈਦਾ ਹੋ ਜਾਵੇਗਾ।

ਜਿਸ ਕਾਰਨ ਬਹੁਤ ਸਾਰੀਆਂ ਪ੍ਰਜਾਤੀਆਂ ਦਾ ਖਾਤਮਾ ਹੋ ਸਕਦਾ ਹੈ। ਉੱਥੇ ਹੀ ਕੁੱਝ ਲੋਕਾਂ ਵੱਲੋਂ ਵੋਟਿੰਗ ਕੀਤੀ ਗਈ ਹੈ ਜਿੱਥੇ ਹੁਣ ਵੋਟਿੰਗ ਦੇ ਅਧਾਰ ਤੇ ਹੈਲੀਕਾਪਟਰ ਦੇ ਰਾਹੀ 2023 ਤੱਕ ਇਨ੍ਹਾਂ ਟਾਪੂਆਂ ਉੱਪਰ ਜਹਿਰ ਸੁੱਟਿਆ ਜਾ ਸਕਦਾ ਹੈ। ਉਥੇ ਹੀ ਵੋਟਿੰਗ ਤੋਂ ਪਹਿਲਾਂ ਜਿਥੇ ਲੰਬੀ ਬਹਿਸ ਹੋਈ ਹੈ ਉਥੇ ਹੀ ਸਭ ਵੱਲੋਂ ਆਪਣੇ ਵੱਖਰੇ ਵੱਖਰੇ ਵਿਚਾਰ ਵੀ ਸਾਂਝੇ ਕੀਤੇ ਗਏ ਹਨ। ਜਿੱਥੇ ਆਖਿਆ ਗਿਆ ਸੀ ਕਿ ਇਸ ਕੀਟਨਾਸ਼ਕ ਦੀ ਵਰਤੋਂ ਕਰਨ ਤੋਂ ਪਹਿਲਾਂ ਬਾਕੀ ਜਾਨਵਰਾਂ ਨੂੰ ਹਟਾਉਣ ਵਾਸਤੇ ਟਾਪੂ ਉੱਪਰ ਆਤਿਸ਼ਬਾਜ਼ੀ ਅਤੇ ਲੇਜ਼ਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਉਥੇ ਹੀ ਇਹ ਵੀ ਦਸਿਆ ਗਿਆ ਹੈ ਕਿ ਜਿਥੇ ਚੂਹਿਆਂ ਦੇ ਮਰਨ ਨਾਲ ਬਾਕੀ ਪੰਛੀ ਭੁੱਖੇ ਮਰਨਗੇ ਉਥੇ ਹੀ ਕੁਝ ਪੰਛੀ ਮਰੇ ਚੂਹਿਆਂ ਨੂੰ ਖਾਣ ਕਾਰਨ ਮਰ ਜਾਣਗੇ। ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ 19ਵੀਂ ਸਦੀ ਦੇ ਵਿੱਚ ਮਲਾਹਾਂ ਨੇ ਟਾਪੂ ਉੱਪਰ ਕੀਟਨਾਸ਼ਕ ਦੀ ਵਰਤੋਂ ਅਣਜਾਣੇ ਵਿੱਚ ਕੀਤੀ ਸੀ। ਕਿਉਂਕਿ ਚੂਹਿਆਂ ਨੂੰ ਖ਼ਤਮ ਕਰਨ ਦਾ ਇਹੀ ਇੱਕ ਤਰੀਕਾ ਹੈ।