ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਵੱਖ ਵੱਖ ਦੇਸ਼ ਆਪਣੇ ਵਿਗਿਆਨੀਆਂ ਦੀ ਮਦਦ ਦੇ ਨਾਲ ਇਸ ਤੋਂ ਬਚਾਅ ਦੇ ਲਈ ਵੈਕਸੀਨ ਬਣਾ ਰਹੇ ਹਨ। ਵੱਖ ਵੱਖ ਦੇਸ਼ਾਂ ਵੱਲੋਂ ਇਸ ਬਿਮਾਰੀ ਤੋਂ ਬਚਾਅ ਦੇ ਲਈ ਤਿਆਰ ਕੀਤੀ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ। ਜਿਸ ਦੌਰਾਨ ਇਕ ਵਲੰਟੀਅਰ ਦੀ ਮੌਤ ਹੋ ਗਈ। ਇਹ ਖ਼ਬਰ ਬ੍ਰਾਜ਼ੀਲ ਤੋਂ ਸਾਹਮਣੇ ਆਈ ਹੈ ਜਿੱਥੇ ਟਰਾਇਲ ਵਿੱਚ ਸ਼ਾਮਲ ਵਲੰਟੀਅਰ ਦੀ ਅਚਾਨਕ ਮੌਤ ਹੋ ਗਈ। ਇਸ ਗੱਲ ਦਾ ਐਲਾਨ ਏਵਿਸਾ ਵੱਲੋਂ ਬੁੱਧਵਾਰ ਨੂੰ ਕੀਤਾ ਗਿਆ ਜੋ ਕਿ ਬ੍ਰਾਜ਼ੀਲ ਦੀ ਸਿਹਤ ਏਜੰਸੀ ਹੈ।
ਇੱਥੇ ਅਸਟ੍ਰਾਜੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਮਿਲ਼ ਕੇ ਇਸ ਵੈਕਸੀਨ ਨੂੰ ਤਿਆਰ ਕੀਤਾ ਜਾ ਰਿਹਾ ਸੀ ਜਿੱਥੇ ਟਰਾਇਲ ਦੌਰਾਨ ਵਲੰਟੀਅਰ ਦੀ ਮੌਤ ਹੋ ਗਈ। ਇੱਥੋਂ ਦੀ ਸਿਹਤ ਏਜੰਸੀ ਨੇ ਇਸ ਘਟਨਾ ਤੋਂ ਬਾਅਦ ਵੀ ਟਰਾਇਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਸਪੱਸ਼ਟੀਕਰਨ ਨਹੀਂ ਮਿਲਿਆ ਕਿ ਮ੍ਰਿਤਕ ਵਲੰਟੀਅਰ ਨੂੰ ਟਰਾਇਲ ਡੋਜ਼ ਦਿੱਤਾ ਗਿਆ ਸੀ ਜਾਂ ਨਹੀਂ। ਮੈਡੀਕਲ ਦੇ ਗੁਪਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬ੍ਰਾਜ਼ੀਲ ਦੀ ਸਿਹਤ ਏਜੰਸੀ ਅਵਿਸਾ ਅਨਵਿਸਾ ਨੇ ਇਸ ਘਟਨਾ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।
ਇਸ ਘਟਨਾ ਦੀ ਸੁਤੰਤਰ ਰੂਪ ਨਾਲ ਸਮੀਖਿਆ ਕਰਨ ਤੋਂ ਬਾਅਦ ਬ੍ਰਾਜ਼ੀਲ ਦੀ ਰੈਗੁਲੇਟਰੀ ਨੇ ਸਿਫਾਰਿਸ਼ ਕੀਤੀ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਪ੍ਰੀਖਣ ਜਾਰੀ ਰਹਿਣਾ ਚਾਹੀਦਾ ਹੈ। ਇਹ ਵਿਸ਼ਵ ਦੇ ਵਿੱਚ ਹੋਈ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬ੍ਰਿਟੇਨ ਦੇ ਵਿੱਚ ਵੈਕਸੀਨ ਦੇ ਟਰਾਇਲ ਦੌਰਾਨ ਇੱਕ ਵਲੰਟੀਅਰ ਦੀ ਤਬੀਅਤ ਅਚਾਨਕ ਵਿ-ਗ- ੜ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਣਾ ਪਿਆ ਸੀ।
ਇਸ ਘਟਨਾ ਤੋਂ ਬਾਅਦ ਪੂਰੇ ਵਿਸ਼ਵ ਭਰ ਵਿੱਚ ਇਸ ਵੈਕਸੀਨ ਦੇ ਟਰਾਇਲ ਬੰਦ ਕਰ ਦਿੱਤਾ ਗਏ ਸਨ। ਕੁਝ ਸਮਾਂ ਪਾ ਕੇ ਇਸ ਦੇ ਟਰਾਇਲ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ। ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਬ੍ਰਾਜ਼ੀਲ ਵਿੱਚ ਵਾਪਰੀ ਇਸ ਘਟਨਾ ਕਾਰਨ ਸਮੁੱਚੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਟਰਾਇਲ ਦਾ ਕੀ ਅਸਰ ਪਵੇਗਾ।
Previous Postਪੰਜਾਬ ਦੇ ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ,ਖਿੱਚੋ ਤਿਆਰੀਆਂ
Next Postਅਚਾਨਕ ਗੁਪਤ ਤਰੀਕੇ ਨਾਲ ਜੈਜੀ ਬੈਂਸ ਨੇ ਕੀਤਾ ਇਹ ਕੰਮ , ਹਰ ਕੋਈ ਹੋ ਗਿਆ ਹੈਰਾਨ