ਹੁਣ ਲਾਸਾ ਬੁਖ਼ਾਰ ਨੇ ਮਚਾਈ ਤਬਾਹੀ 80 ਲੋਕਾਂ ਦੀ ਹੋਈ ਮੌਤ – ਇਸ ਕਾਰਨ ਰਿਹਾ ਫੈਲ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਚੀਨ ਤੋਂ ਸ਼ੁਰੂ ਹੋਣ ਵਾਲੀ ਭਿਆਨਕ ਕਰੋਨਾ ਮਹਾਮਾਰੀ ਅਜੇਹੀ ਬਿਮਾਰੀ ਸਾਬਤ ਹੋਈ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ। ਇਹ ਕੁਦਰਤੀ ਆਫ਼ਤ ਖਤਮ ਹੋਣ ਦੀ ਜਗ੍ਹਾ ਤੇ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ ਅਤੇ ਆਪਣੇ ਬਹੁਤ ਸਾਰੇ ਰੂਪ ਅਖ਼ਤਿਆਰ ਕਰ ਰਹੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੇ ਇਸ ਕਰੋਨਾ ਦੇ ਨਵੇਂ ਰੂਪ ਪਹਿਲਾਂ ਦੇ ਮੁਕਾਬਲੇ ਵਧੇਰੇ ਖਤਰਨਾਕ ਹੋ ਰਹੇ ਹਨ। ਜਿੱਥੇ ਇਨਸਾਨ ਵੱਲੋਂ ਕੁਦਰਤ ਦੇ ਨਾਲ ਆਏ ਦਿਨ ਖਿਲਵਾੜ ਕੀਤਾ ਜਾ ਰਿਹਾ ਹੈ। ਜਿੱਥੇ ਇਨਸਾਨ ਵੱਲੋਂ ਵਾਤਾਵਰਨ ਨੂੰ ਦੂਸ਼ਿਤ ਕਰ ਦਿੱਤਾ ਗਿਆ ਹੈ। ਜੰਗਲਾ ਨੂੰ ਕੱਟਿਆ ਜਾ ਰਿਹਾ ਹੈ। ਹੋਰ ਅਜਿਹੀਆਂ ਅਨੇਕਾਂ ਗਲਤੀਆਂ ਦੇ ਚਲਦੇ ਹੋਏ ਇਨਸਾਨ ਨੂੰ ਕੁਦਰਤ ਦੀ ਕਰੋਪੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਜਿੱਥੇ ਇਨਸਾਨ ਵੱਲੋਂ ਆਪਣੇ ਆਪ ਨੂੰ ਕੁਦਰਤ ਤੋਂ ਉਪਰ ਉਠਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਸਮੇਂ ਸਮੇਂ ਤੇ ਕੁਦਰਤ ਵੱਲੋਂ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਕ ਤੋਂ ਬਾਅਦ ਇਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਨਾਲ਼ ਬਹੁਤ ਸਾਰੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਲਾਸਾ ਬੁਖਾਰ ਨੇ ਤਬਾਹੀ ਮਚਾਈ ਹੈ ਜਿਥੇ 80 ਲੋਕਾਂ ਦੀ ਮੌਤ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਜੋ ਇਸ ਕਾਰਨ ਫੈਲ ਰਿਹਾ ਹੈ। ਜਿੱਥੇ ਦੱਖਣੀ ਅਫਰੀਕਾ ਵਿਚ ਨਵਾਂ ਵੈਰੀਐਂਟ ਪਾਇਆ ਗਿਆ ਹੈ ਉਥੇ ਹੀ ਹੁਣ ਵਧੇਰੇ ਅਬਾਦੀ ਵਾਲੇ ਅਫਰੀਕੀ ਦੇਸ਼ ਨਾਇਜ਼ੀਰੀਆ ਵਿੱਚ ਇੱਕ ਨਵੀਂ ਕੁਦਰਤੀ ਆਫ਼ਤ ਦੇਖੀ ਗਈ ਹੈ।

ਜਿੱਥੇ ਇਸ ਦੇਸ਼ ਵਿਚ 8 ਦਸੰਬਰ ਤੋਂ ਲਗਾਤਾਰ ਰਾਜਧਾਨੀ ਖੇਤਰ ਤੋਂ ਲਾਸਾਂ ਬੁਖਾਰ ਨਾਲ ਪੀੜਤ ਹੋਣ ਵਾਲੇ ਮਰੀਜ਼ ਸਾਹਮਣੇ ਆਏ ਹਨ। ਜਿੱਥੇ ਇਸ ਬੁਖਾਰ ਕਾਰਨ 80 ਲੋਕਾਂ ਦੀ ਮੌਤ ਹੋਈ ਹੈ, ਉਥੇ ਹੀ ਹੁਣ ਤੱਕ ਐਨਸੀਡੀਸੀ ਵੱਲੋਂ ਜਾਰੀਜਾਣਕਾਰੀ ਦੇ ਮੁਤਾਬਕ ਇਸ ਬੁਖਾਰ ਦੇ ਨਾਲ 434 ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਬੁਖਾਰ ਦੇ ਫੈਲਾਅ ਬਾਰੇ ਜਾਣਕਾਰੀ ਦਿੰਦੇ ਹੋਏ ਨਾਇਜ਼ੀਰੀਆ ਰੋਗ ਕੰਟਰੋਲ ਕੇਂਦਰ ਨੇ ਦੱਸਿਆ ਹੈ ਕਿ ਸਾਹਮਣੇ ਆਉਣ ਵਾਲਾ ਲਾਸਾ ਬੁਖਾਰ ਦੇ ਕੁਝ ਮਾਮਲਿਆਂ ਵਿਚ ਮਲੇਰੀਆ ਵਰਗੇ ਲੱਛਣ ਪਾਏ ਗਏ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇਹ ਬੁਖਾਰ ਫੈਲਣ ਦਾ ਕਾਰਨ ਲਾਸਾ ਬੁਖਾਰ ਚੂਹਿਆ ਦੀ ਲਾਰ,ਅਤੇ ਮੱਲ ਮੂਤਰ ਦੇ ਸੰਪਰਕ ਵਿੱਚ ਆਉਣ ਕਾਰਨ ਹੀ ਮਨੁੱਖਾਂ ਵਿੱਚ ਆ ਰਿਹਾ ਹੈ, ਜੋ ਅੱਗੇ ਫੈਲ ਗਿਆ ਹੈ।