ਹੁਣ ਫਿਰ ਕੋਰੋਨਾ ਨੇ ਮਚਾਇਆ ਕਹਿਰ – 90 ਲੱਖ ਦੀ ਅਬਾਦੀ ਵਾਲੇ ਇਸ ਸ਼ਹਿਰ ਚ ਲਗਾਇਆ ਗਿਆ ਲਾਕਡਾਊਨ

ਆਈ ਤਾਜਾ ਵੱਡੀ ਖਬਰ 

ਇਕ ਪਾਸੇ ਦੁਨੀਆਂ ਦੇ ਦੋ ਦੇਸ਼ ਆਪਸ ਵਿੱਚ ਲੜ ਰਹੇ ਹਨ , ਇਕ ਦੂਜੇ ਦੇ ਉੱਪਰ ਯੂਕਰੇਨ ਅਤੇ ਰੂਸ ਹਮਲੇ ਕਰਨ ਵਿੱਚ ਲੱਗੇ ਹੋਏ ਹਨ । ਜਿਸ ਦੇ ਚੱਲਦੇ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ । ਦੂਜੇ ਪਾਸੇ ਡਬਲਿਊਐਚਓ ਯਾਨੀ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਵੱਲੋਂ ਲਗਾਤਾਰ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜੋ ਜੰਗ ਚੱਲ ਰਹੀ ਹੈ ਉਸ ਦੇ ਚਲਦੇ ਹੁਣ ਕੋਰੋਨਾ ਮਹਾਂਮਾਰੀ ਦੇ ਮਾਮਲੇ ਵਧ ਸਕਦੇ ਹਨ । ਇਸੇ ਵਿਚਕਾਰ ਇੱਕ ਦੇਸ਼ ਦੇ ਵਿਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਹੁਣ ਨੱਬੇ ਲੱਖ ਦੀ ਆਬਾਦੀ ਵਾਲੇ ਦੇਸ਼ ਵਿੱਚ ਲਾਕਡਾਊਨ ਲਾ ਦਿੱਤਾ ਗਿਆ ਹੈ ।

ਦਰਅਸਲ ਚੀਨ ਵਿੱਚ ਵਧ ਰਹੇ ਕਰੋਨਾ ਦੇ ਮਾਮਲਿਆਂ ਦੇ ਚੱਲਦੇ ਉਥੇ ਦੇ ਸ਼ਹਿਰ ਵਿਚ ਹੁਣ ਲਾਕਡਾਊਨ ਲਗਾ ਦਿੱਤਾ ਗਿਆ ਹੈ । ਚੀਨ ਦੇ 90 ਲੱਖ ਦੀ ਆਬਾਦੀ ਵਾਲੇ ਉੱਤਰ-ਪੂਰਬੀ ਸ਼ਹਿਰ ਚਾਂਗਚੁਨ ‘ਚ ਲਾਕਡਾਊਨ ਲਾਉਣ ਦਾ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਚੀਨ ਦੇ ਇਸ ਸ਼ਹਿਰਾਂ ਵਿਚ ਲਾਕਡਾਊਨ ਲੋਕਾਂ ਦਾ ਮੁੱਖ ਮਕਸਦ ਇਹੀ ਹੈ ਕਿ ਕੋਰੋਨਾ ਦੇ ਵਧ ਰਹੇ ਮਾਮਲਿਆਂ ਤੋ ਲੋਕਾਂ ਨੂੰ ਬਚਾਉਣਾ । ਇਸ ਲਾਕਡਾਊਨ ਲਗਾਉਣ ਤੋਂ ਬਾਅਦ ਹੁਣ ਇਸ ਸ਼ਹਿਰ ਦੇ ਨਿਵਾਸੀਆਂ ਨੂੰ ਘਰ ਚ ਹੀ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ।

ਨਾਲ ਹੀ ਤਿੰਨ ਦੌਰ ਦੀ ਸਮੂਹਿਕ ਜਾਂਚ ਤੋਂ ਉਨ੍ਹਾਂ ਨੂੰ ਲੰਘਣਾ ਪਵੇਗਾ । ਉੱਥੇ ਹੀ ਚੀਨੀ ਸ਼ਹਿਰਾਂ ਵਿਚ ਜੋ ਗੈਰ ਜ਼ਰੂਰੀ ਕਾਰੋਬਾਰ ਹਨ ਉਨ੍ਹਾਂ ਕਾਰੋਬਾਰਾਂ ਨੂੰ ਵੀ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਨਾਲ ਹੀ ਟਰਾਂਸਪੋਰਟ ਸੰਪਰਕ ਵੀ ਮੁਅੱਤਲ ਕਰ ਦਿੱਤੇ ਗਏ ਹਨ । ਸੋ ਲਗਾਤਾਰ ਚੀਨ ਦੇ ਇਸ ਸ਼ਹਿਰ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਸੀ ਜਿਸ ਦੇ ਚੱਲਦੇ ਹੁਣ ਇਕ ਅਹਿਮ ਫੈਸਲਾ ਲੈਂਦੇ ਹੋਏ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਲੋਕ ਲਾਕਡਾਊਨ ਲਗਾਇਆ ਗਿਆ ਹੈ ਤਾਂ ਜੋ ਉੱਥੇ ਦੇ ਨਿਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਿਆ ਜਾ ਸਕੇ ।

ਦੱਸਣਾ ਬਣਦਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਲਗਾਤਾਰ ਆਪਣਾ ਕਹਿਰ ਦਿਖਾ ਰਹੀ ਹੈ ਪਰ ਅੱਜ ਵੀ ਇਸ ਮਹਾਂਮਾਰੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ । ਪਰ ਹੁਣ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਅਹਿਮ ਉਪਰਾਲੇ ਕਰ ਰਹੀਆਂ ਹਨ ।