ਤਾਜਾ ਵੱਡੀ ਖਬਰ
ਲਗਾਤਾਰ ਵਧ ਰਹੇ ਕਰੋਨਾ ਦੇ ਮਾਮਲੇ ਹਰ ਇੱਕ ਨੂੰ ਚਿੰਤਾ ਚ ਪਾ ਰਹੇ ਨੇ। ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ, ਜਿਸ ਨਾਲ ਲੋਕਾਂ ਚ ਡ-ਰ ਦਾ ਮਾਹੌਲ ਪੈਦਾ ਹੋਣਾ ਵਾਜਿਬ ਹੈ। ਗਲ ਕੀਤੀ ਜਾਵੇ ਪੰਜਾਬ ਸੂਬੇ ਦੀ ਤੇ ਇੱਥੇ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਣ ਨਾਲ ਹੜਕੰਪ ਮੱਚ ਚੁੱਕਾ ਹੈ। ਹੁਣ ਪੰਜਾਬ ਦੇ ਇਹਨਾਂ 2 ਸਕੂਲਾਂ ਵਿਚੋਂ 17 ਬੱਚੇ ਕਰੋਨਾ ਪੋਜਿਟਿਵ ਪਾਏ ਗਏ ਨੇ,ਜਿਸਤੋਂ ਬਾਅਦ ਹਾਹਾਕਾਰ ਮਚੀ ਹੋਈ ਹੈ।
ਚਾਈਨਾ ਤੋ ਸ਼ੁਰੂ ਹੋਇਆ ਇਹ ਕਹਿਰ ਪੂਰੀ ਦੁਨੀਆਂ ਚ ਅਪਣਾ ਹੜਕੰਪ ਮਚਾ ਰਿਹਾ ਹੈ। ਹੁਣ ਤਕ ਕਈ ਮੌਤਾਂ ਹੋ ਚੁੱਕੀਆਂ ਨੇ, ਕੰਮ ਕਾਜ ਠੱਪ ਹੋ ਚੁੱਕੇ ਨੇ। ਲੋਕਾਂ ਨੂੰ ਇਸ ਵਾਇਰਸ ਦੀ ਵਜਿਹ ਨਾਲ ਕਾਫੀ ਪ-ਰੇ-ਸ਼ਾ-ਨੀ-ਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲ ਕਰ ਰਹੇ ਹਾਂ ਜਲੰਧਰ ਸ਼ਹਿਰ ਦੀ ਜਿੱਥੇ ਇੱਕ ਸਕੂਲ ਚ ਕਰੋਨਾ ਦੇ ਕੇਸ ਪਾਏ ਗਏ ਨੇ,ਉੱਥੇ ਹੀ ਦੂਜੇ ਪਾਸੇ ਜਲੰਧਰ ਚ ਅੱਜ 81 ਕੁੱਲ ਕੇਸ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਸਿਹਤ ਵਿਭਾਗ ਵੀ ਡਰਿਆ ਹੋਇਆ ਹੈ।
ਲਗਾਤਾਰ ਕੇਸ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਆਪਣੇ ਪੱਧਰ ਤੇ ਕਾਰਵਾਈ ਕਰ ਰਿਹਾ ਹੈ। ਜਲੰਧਰ ਵਿੱਚ ਇੱਕ ਵਾਰ ਫਿਰ ਇਸ ਵਾਇਰਸ ਨੇ ਕਹਿਰ ਮਚਾਇਆ ਹੈ, ਕਰੋਨਾ ਦਾ ਕਹਿਰ ਵਧਣ ਲੱਗ ਗਿਆ ਹੈ,ਅਤੇ ਸਿਹਤ ਵਿਭਾਗ ਵੀ ਚਿੰਤਾ ਚ ਪੈ ਗਿਆ ਹੈ। ਗਲ ਕੀਤੀ ਜਾਵੇ ਪਿਛਲੇ ਦਿਨਾਂ ਦੀ ਤੇ ਉਸਦੇ ਮੁਕਾਬਲੇ ਹੁਣ 15 ਤੋਂ 20 ਫੀਸਦੀ ਕੇਸ ਵਧ ਕੇ ਸਾਹਮਣੇ ਆਏ ਨੇ। ਸ਼ਨੀਵਾਰ ਦੀ ਜੇਕਰ ਗਲ ਕਰ ਲਈ ਜਾਵੇ ਤੇ ਇੱਥੇ ਇੱਕ ਵਾਰ ਫਿਰ ਕੇਸ ਵੱਡੀ ਗਿਣਤੀ ਚ ਸਾਹਮਣੇ ਆਏ ਨੇ। ਸਿਹਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਕੁਲ 81 ਕੇਸ ਸਾਹਮਣੇ ਆਏ ਨੇ ਅਤੇ ਇਹਨਾਂ ਵਿੱਚੋਂ 17 ਬੱਚੇ ਵੀ ਹਨ। ਫਿਲਹਾਲ ਇਹ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਫਿਰ ਚਿੰ-ਤਾ ਵਧ ਗਈ ਹੈ।
ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਇਹ ਸਾਂਝੀ ਕੇ ਦਈਏ ਕਿ ਜਿਹੜੇ ਕੇਸ ਸਾਹਮਣੇ ਆਏ ਨੇ ਉਹਨਾਂ ਵਿਚੋਂ ਦੂਜੇ ਜਿਲ੍ਹਿਆਂ ਦੇ ਮਾਮਲੇ ਵੀ ਸ਼ਾਮਿਲ ਨੇ। ਦਸਣਾ ਬਣਦਾ ਹੈ ਕਿ ਮੈਰੀਟੋਰੀਅਸ ਸਕੂਲ ਦੇ ਸੱਤ ਵਿਦਿਆਰਥੀ ਵੀ ਕਰੋਨਾ ਵਾਇਰਸ ਦੀ ਚਪੇਟ ਚ ਆਏ ਨੇ,ਉੱਥੇ ਹੀ ਗੋਰਾਇਆਂ ਦੇ ਇੱਕ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵੀ 11 ਬੱਚੇ ਸ਼ਾਮਿਲ ਨੇ।ਜਿਕਰਯੋਗ ਹੈ ਕਿ ਇਹਨਾਂ ਸਕੂਲਾਂ ਚ ਟੈਸਟ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਦਸਣਾ ਬਣਦਾ ਹੈ ਕਿ ਅੱਜ ਜਿਹੜੇ ਕੇਸ ਸਾਹਮਣੇ ਆਏ ਨੇ, ਉਹਨਾਂ ਚ ਮਾਹੀ ਹੀਰਾ ਗੇਟ, ਨਿਊ ਗਨੇਸ਼ ਨਗਰ ਰਾਮਾ ਮੰਡੀ, ਗੋਪਾਲ ਨਗਰ ਅਤੇ ਹੋਰ ਵੀ ਕਈ ਥਾਂ ਸ਼ਾਮਿਲ ਨੇ। ਉੱਥੇ ਹੀ ਲੋਕਾਂ ਚ ਵੀ ਡ-ਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ,ਕਿਉਂਕਿ ਲਗਾਤਰ ਇਹ ਮਾਮਲੇ ਸਾਹਮਣੇ ਆਉਣ ਨਾਲ ਡਰ ਪੈਦਾ ਹੋਣਾ ਜਾਇਜ ਵੀ ਹੈ।
Previous Postਕੋਰੋਨਾ ਦੇ ਵਾਧੇ ਨੂੰ ਰੋਕਣ ਲਈ ਇਥੇ ਸਰਕਾਰ ਨੇ 8 ਮਾਰਚ ਤੱਕ ਲਈ ਲਗਾਤਾ ਲਾਕਡਾਊਨ – ਤਾਜਾ ਵੱਡੀ ਖਬਰ
Next Postਪੰਜਾਬ ਚ ਵਿਦਿਆਰਥੀਆਂ ਲਈ ਆਈ ਵੱਡੀ ਖਬਰ-ਹੁਣ ਹੋ ਗਿਆ ਇਹ ਸਰਕਾਰੀ ਹੁਕਮ