ਆਈ ਤਾਜਾ ਵੱਡੀ ਖਬਰ
ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਜਿੱਥੇ ਸੂਬਾ ਸਰਕਾਰ ਵੱਲੋਂ ਸਾਰੇ ਬੱਚਿਆਂ ਦੀਆਂ ਕਲਾਸਾਂ ਨੂੰ 2 ਅਗਸਤ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਸਾਰੀਆਂ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਉਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਕੂਲਾਂ ਲਈ ਇਹ ਆਦੇਸ਼ ਵੀ ਜਾਰੀ ਕੀਤਾ ਗਿਆ ਸੀ ਕਿ ਉਹ ਅਧਿਆਪਕ ਸਕੂਲਾਂ ਵਿਚ ਆਉਣ, ਜਿਨ੍ਹਾਂ ਦਾ ਕਰੋਨਾ ਟੀਕਾਕਰਨ ਹੋ ਗਿਆ ਹੈ। ਉਨ੍ਹਾਂ ਵੱਲੋਂ ਸਕੂਲ ਆਉਣ ਵਾਲੇ ਸਾਰੇ ਅਧਿਆਪਕਾਂ ਅਤੇ ਹੋਰ ਸਟਾਫ ਲਈ ਕਰੋਨਾ ਟੀਕਾਕਰਨ ਲਾਜ਼ਮੀ ਕੀਤਾ ਗਿਆ ਸੀ। ਜਿਸ ਨਾਲ ਬੱਚਿਆਂ ਨੂੰ ਸਕੂਲਾਂ ਵਿੱਚ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਸੁਰੱਖਿਅਤ ਰੱਖਿਆ ਜਾ ਸਕੇ।
ਇਸ ਲਈ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਸੀ। 2 ਅਗਸਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਸਕੂਲਾਂ ਵਿਚ ਅਧਿਆਪਕਾ ਅਤੇ ਬੱਚਿਆ ਦੇ ਕਰੋਨਾ ਸੰਕ੍ਰਮਿਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਦੇ ਇਸ ਸਕੂਲ ਨੂੰ 14 ਦਿਨਾਂ ਲਈ ਬੰਦ ਕੀਤਾ ਗਿਆ ਹੈ,ਜਿੱਥੇ ਕਰੋਨਾ ਨਾਲ ਸੰਕ੍ਰਮਿਤ ਵਿਦਿਆਰਥੀ ਮਿਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਿੜ੍ਹਬਾ ਤੋਂ ਸਾਹਮਣੇ ਆਈ ਹੈ।
ਜਿੱਥੇ ਸਕੂਲ ਵਿਚ ਬੱਚਿਆਂ ਦੇ ਕਰੋਨਾ ਟੈਸਟ ਕੀਤੇ ਗਏ ਸਨ । ਉਥੇ ਹੀ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੇ ਕੀਤੇ ਗਏ 44 ਕਰੋਨਾ ਟੈਸਟਾਂ ਵਿੱਚੋਂ ਦੋ ਵਿਦਿਆਰਥੀਆ ਦੇ ਕਰੋਨਾ ਦੀ ਚਪੇਟ ਵਿਚ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਲਈ ਬਾਕੀ ਕਲਾਸਾਂ ਦੇ ਬੱਚਿਆਂ ਦੇ ਟੈਸਟ ਵੀ ਕੀਤੇ ਜਾ ਰਹੇ ਹਨ ਤਾਂ ਜੋ ਸਕੂਲ ਵਿੱਚ ਹੋਰ ਬੱਚਿਆਂ ਨੂੰ ਪ੍ਰ-ਭਾ-ਵ-ਤ ਹੋਣ ਤੋਂ ਬਚਾਇਆ ਜਾ ਸਕੇ। ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੁਣ ਇਸ ਸਕੂਲ ਨੂੰ 14 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ।
ਸਕੂਲ ਦੇ ਪ੍ਰਿੰਸੀਪਲ ਵੱਲੋਂ ਇਨ੍ਹਾਂ ਬੱਚਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜੋ ਬੱਚੇ ਕਰੋਨਾ ਸੰਕਰਮਿਤ ਹੋਏ ਹਨ । ਉਹ ਦਸਵੀਂ ਕਲਾਸ ਦੇ ਸੈਕਸ਼ਨ ਸੀ ਨਾਲ ਸਬੰਧਤ ਹਨ। ਇਸ ਲਈ ਉਸ ਕਲਾਸ ਦੇ ਸੀ ਸੈਕਸ਼ਨ ਦੇ ਬੱਚਿਆਂ ਦੇ ਕਰੋਨਾ ਟੈਸਟ ਕਰਵਾਏ ਜਾ ਰਹੇ ਹਨ।
Previous Postਪੰਜਾਬ :ਲਵ ਮੈਰਿਜ ਕਰਾਉਣ ਵਾਲੀ ਕੁੜੀ ਨਾਲ ਪਤੀ ਨੇ ਕੀਤਾ ਅਜਿਹਾ ਕੇ ਦੇਖਣ ਵਾਲਿਆਂ ਦੀ ਕੰਬੀ ਰੂਹ
Next Postਹੁਣੇ ਹੁਣੇ ਚੋਟੀ ਦੇ ਮਸ਼ਹੂਰ ਇਸ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ