ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਹਰ ਵਿਅਕਤੀ ਦੀ ਵੱਖਰੀ ਪਹਿਚਾਣ ਲਈ ਸਰਕਾਰ ਵੱਲੋਂ ਅਧਾਰ ਕਾਰਡ ਦੀ ਯੋਜਨਾ ਨੂੰ ਲਾਗੂ ਕੀਤਾ ਗਿਆ ਸੀ। ਦੇਸ਼ ਅੰਦਰ ਜਿੱਥੇ ਹਰ ਇਨਸਾਨ ਦਾ ਆਪਣਾ ਇੱਕ ਵੱਖਰਾ ਆਧਾਰ ਕਾਰਡ ਬਣਾਇਆ ਗਿਆ ਹੈ ਜੋ ਉਸ ਦਾ ਇਕ ਅਜਿਹਾ ਪਹਿਚਾਣ ਪੱਤਰ ਹੈ ਜੋ ਹਰ ਜਗ੍ਹਾ ਤੇ ਵਰਤਿਆ ਜਾ ਸਕਦਾ ਹੈ। ਜਿੱਥੇ ਕਿ ਆਧਾਰ ਕਾਰਡ ਅੱਜ ਬੈਂਕ ਖਾਤਿਆਂ, ਪੈਨ ਕਾਰਡ, ਅਤੇ ਹਰ ਇੱਕ ਜਗ੍ਹਾ ਤੇ ਲਾਜ਼ਮੀ ਕੀਤਾ ਗਿਆ ਹੈ। ਉੱਥੇ ਹੀ ਇਸ ਪਹਿਚਾਣ ਪੱਤਰ ਦੇ ਜ਼ਰੀਏ ਹੀ ਤੁਸੀਂ ਆਪਣੀ ਪਹਿਚਾਣ ਹੋਣ ਵਾਲੇ ਵੱਖ-ਵੱਖ ਕੰਮਾਂ ਲਈ ਦੇ ਸਕਦੇ ਹੋ। ਦੇਸ਼ ਅੰਦਰ ਇਸ ਯੋਜਨਾ ਨੂੰ ਬੱਚਿਆਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ।
ਹੁਣ ਜਨਮ ਲੈਣ ਵਾਲੇ ਬੱਚਿਆਂ ਲਈ ਸਰਕਾਰ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਜਨਮ ਦੇ ਫੌਰਨ ਬਾਅਦ ਇਹ ਕੰਮ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਅੰਦਰ ਹੁਣ ਸਰਕਾਰ ਵੱਲੋਂ ਜਨਮ ਲੈਣ ਵਾਲੇ ਬੱਚਿਆਂ ਦਾ ਆਧਾਰ ਕਾਰਡ ਬਣਾਉਣ ਵਾਸਤੇ ਯੋਜਨਾ ਬਣਾਈ ਜਾ ਰਹੀ ਹੈ। ਜਿੱਥੇ ਹੁਣ ਹਸਪਤਾਲ ਵਿੱਚ ਜਨਮ ਲੈਣ ਤੋਂ ਬਾਅਦ ਹੀ ਬੱਚਿਆਂ ਦੀ ਜਨਮ ਰਜਿਸਟਰੇਸ਼ਨ ਦੇ ਨਾਲ ਹੀ ਉਨ੍ਹਾਂ ਦਾ ਆਧਾਰ ਕਾਰਡ ਵੀ ਬਣਾ ਦਿੱਤਾ ਜਾਵੇਗਾ। ਇਸ ਵਾਸਤੇ ਹੁਣ ਬਰਥ ਰਜਿਸਟਰਾਰ ਨਾਲ ਮਿਲ ਕੇ ਕੰਮ ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੁਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ਦੇ ਸੀ ਈ ਓ ਸੌਰਵ ਗਰਗ ਨੇ ਦੱਸਿਆ ਹੈ ਕਿ ਹੁਣ ਹਸਪਤਾਲ ਵਿੱਚ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਉਸਦੀ ਤਸਵੀਰ ਲੈ ਕੇ ਉਸ ਦਾ ਅਧਾਰ ਕਾਰਡ ਜਾਰੀ ਕਰ ਦਿੱਤਾ ਜਾਵੇਗਾ। ਦੇਸ਼ ਅੰਦਰ ਹਰ ਰੋਜ਼ 2.5 ਕਰੋੜ ਨਵ ਜਨਮੇ ਬੱਚੇ ਪੈਦਾ ਹੁੰਦੇ ਹਨ।
ਜਿਨ੍ਹਾਂ ਦਾ ਆਧਾਰ ਕਾਰਡ ਹੁਣ ਜਨਮ ਦੇ ਤੁਰੰਤ ਬਾਅਦ ਬਣਾ ਦਿੱਤਾ ਜਾਵੇਗਾ। ਜੋ ਪੰਜ ਸਾਲ ਤੱਕ ਵੇਲਿਡ ਹੋਵੇਗਾ। ਉਸ ਤੋਂ ਬਾਅਦ ਬੱਚਿਆਂ ਨੂੰ ਬਾਇਓਮੈਟ੍ਰਿਕਸ ਦੀ ਲੋੜ ਹੋਵੇਗੀ ਅਤੇ 5 ਸਾਲ ਤੋਂ ਬਾਅਦ ਬੱਚਿਆਂ ਦਾ ਬਾਇਓਮੈਟ੍ਰਿਕ ਲਾਜ਼ਮੀ ਹੋਵੇਗਾ ਅਤੇ ਫਿਰ ਆਧਾਰ ਕਾਰਡ ਦੁਬਾਰਾ ਤੋਂ ਬਣਾ ਦਿੱਤਾ ਜਾਵੇਗਾ। ਇਸ ਆਧਾਰ ਕਾਰਡ ਨੂੰ ਜਿੱਥੇ ਜਾਰੀ ਕੀਤਾ ਜਾ ਰਿਹਾ ਹੈ ਉਥੇ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਦਾ ਇਸਤੇਮਾਲ ਕੀਤੇ ਜਾਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।
Home ਤਾਜਾ ਖ਼ਬਰਾਂ ਹੁਣ ਜਨਮ ਲੈਣ ਵਾਲੇ ਬੱਚਿਆਂ ਲਈ ਸਰਕਾਰ ਕਰਨ ਜਾ ਰਹੀ ਵੱਡਾ ਕੰਮ – ਜਨਮ ਦੇ ਫੋਰਨ ਬਾਅਦ ਹੋਵੇਗਾ ਇਹ ਕੰਮ
Previous Postਪੰਜਾਬ ਚ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ – ਕਰਤੇ ਵੱਡੇ ਵੱਡੇ ਸਿਆਸੀ ਧਮਾਕੇ
Next Postਇਸ ਖਾਸ ਕਾਰਨ ਕਰਕੇ ਅੰਬਾਂ ਦੀ ਇੱਕ ਟੋਕਰੀ 31 ਹਜਾਰ ਚ ਵਿਕੀ – ਸਾਰੇ ਪਾਸੇ ਹੋ ਗਈ ਚਰਚਾ