ਆਈ ਤਾਜਾ ਵੱਡੀ ਖਬਰ
ਕਿਹਾ ਜਾਂਦਾ ਹੈ ਕਿ ਸੁਪਨੇ ਉਹ ਸੱਚ ਨਹੀਂ ਹੁੰਦੇ ਜੋ ਅਸੀਂ ਰਾਤ ਨੂੰ ਸੌਣ ਸਮੇਂ ਦੇਖਦੇ ਹਾਂ, ਸੁਪਨੇ ਉਹ ਸੱਚ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ। ਇਹ ਕਿਸੇ ਮਹਾਨ ਇਨਸਾਨ ਵੱਲੋਂ ਦਿੱਤੇ ਗਏ ਮਹਾਂਵਾਕ ਹਨ ਜਿਨ੍ਹਾਂ ਨੂੰ ਸੱਚ ਕਰ ਦਿਖਾਉਣ ਦਾ ਇਕ ਵੱਡਾ ਫੈਸਲਾ ਇੱਕ ਕੰਪਨੀ ਵੱਲੋਂ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਸ ਕੰਪਨੀ ਵੱਲੋਂ ਕੀਤਾ ਜਾ ਰਿਹਾ ਤਜ਼ਰਬਾ ਪਾਸ ਹੋ ਜਾਂਦਾ ਹੈ ਤਾਂ ਉਸ ਦਾ ਲਾਭ ਸਥਾਨਕ ਖੇਤਰ ਨੂੰ ਹੋਣ ਦੀ ਬਜਾਏ ਪੂਰੇ ਵਿਸ਼ਵ ਨੂੰ ਹੋਵੇਗਾ।
ਸਾਲ 1890 ਦੇ ਦਹਾਕੇ ਵਿਚ ਨਿਕੋਲ ਟੇਸਲਾ ਨੇ ਬਿਨ੍ਹਾਂ ਤਾਰ ਦੇ ਬਿਜਲੀ ਦੀ ਸਪਲਾਈ ਕਰਨ ਲਈ ਕਲਪਨਾ ਕੀਤੀ ਸੀ ਜਿਸ ਨੂੰ ਅਸਲੀਅਤ ਦੇ ਵਿਚ ਲਿਆਉਣ ਦਾ ਕੰਮ ਐਮਰੋਡ ਸਟਾਰਟਅਪ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਦੇ ਮੁਤਾਬਕ ਨਿਊਜ਼ੀਲੈਂਡ ਦੀ ਸਰਕਾਰ ਮੌਜੂਦਾ ਸਮੇਂ ਐਮਰੋਡ ਸਟਾਰਟਅਪ ਕੰਪਨੀ ਦੇ ਨਾਲ ਮਿਲ ਕੇ ਬਿਨਾਂ ਤਾਰਾਂ ਤੋਂ ਬਿਜਲੀ ਸਪਲਾਈ ਦੇਣ ਦੀ ਪ੍ਰਕਿਰਿਆ ਵਿੱਚ ਰੁੱਝੀ ਹੋਈ ਹੈ। ਇਹ ਚੀਜ਼ਾਂ ਦੇਖਣ ਅਤੇ ਸੁਨਣ ਦੇ ਵਿਚ ਬਹੁਤ ਅਜੀਬ ਲੱਗਦੀਆਂ ਹਨ ਪਰ ਇਸ ਤਕਨਾਲੋਜੀ ਨੂੰ ਪਹਿਲਾਂ ਤੋਂ ਹੀ ਵਿਕਸਿਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਸ ਦੀ ਮਹੱਤਤਾ ਜਾਨਣ ਦੇ ਵਾਸਤੇ ਇਸ ਦੀ ਕੇਸ ਸੱਟਡੀ ਵੀ ਕੀਤੀ ਜਾ ਰਹੀ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਾ ਟਰਾਇਲ ਇਸੇ ਹੀ ਸਾਲ ਵਿਚ ਸ਼ੁਰੂ ਹੋ ਜਾਵੇਗਾ। ਨਿਊਜ਼ੀਲੈਂਡ ਦੇ ਵਿਚ ਬਿਜਲੀ ਮੁਹੱਈਆ ਕਰਵਾਉਣ ਵਾਲੀ ਦੂਜੀ ਸਭ ਤੋਂ ਵੱਡੀ ਕੰਪਨੀ ਪਾਵਰਕੋ ਐਮਰੋਡ ਸਟਾਰਟਅਪ ਕੰਪਨੀ ਦੇ ਬਿਨਾਂ ਤਾਰ ਦੇ ਬਿਜਲੀ ਸਪਲਾਈ ਕਰਨ ਵਾਲੀ ਤਕਨੀਕ ਦਾ ਪ੍ਰੀਖਣ ਸ਼ੁਰੂ ਕਰੇਗੀ। ਇਸ ਕੰਮ ਦੇ ਵਾਸਤੇ ਦੋਵੇਂ ਕੰਪਨੀਆਂ ਟੈਸਟ ਕਰਨ ਦੇ ਲਈ 130 ਫੁੱਟ ਦੇ ਇੱਕ ਪ੍ਰੋਟੋਟਾਇਪ ਵਾਇਰਲੈੱਸ ਐਨਰਜੀ ਇਨਫਰਾਸਟੱਰਕਚਰ ਨੂੰ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ।
ਇਸ ਕੰਮ ਵਾਸਤੇ ਐਮਰੋਡ ਵੱਲੋਂ ਇਕ ਰੇਕਟੀਫਾਈਡ ਐਂਟੀਨਾ ਨੂੰ ਵਿਕਸਿਤ ਕੀਤਾ ਗਿਆ ਹੈ ਜਿਸ ਜ਼ਰੀਏ ਮਾਈਕਰੋਵੇਵ ਫੜੀ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਤਰੀਕਾ ਸਫ਼ਲ ਹੋ ਜਾਂਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਫਾਇਦਾ ਨਿਊਜ਼ੀਲੈਂਡ ਦੀਆਂ ਪਹਾੜੀਆਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੋਵੇਗਾ।
Previous Postਇਸ ਦੇਸ਼ ਨੇ 9 ਅਪ੍ਰੈਲ ਤੋਂ ਇਹਨਾਂ 4 ਦੇਸ਼ਾਂ ਦੀ ਯਾਤਰਾ ਤੇ ਲਗਾਤੀ ਪਾਬੰਦੀ – ਹੋ ਗਿਆ ਵੱਡਾ ਐਲਾਨ
Next Postਪੰਜਾਬ ਚ ਇਥੇ 5 ਅਪ੍ਰੈਲ ਬਾਰੇ ਇਹਨਾਂ ਵਲੋਂ ਹੋਇਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ