ਆਈ ਤਾਜਾ ਵੱਡੀ ਖਬਰ
ਕਰੋਨਾ ਦੀ ਤੀਜੀ ਲਹਿਰ ਨੂੰ ਰੋਕਣ ਲਈ ਜਿੱਥੇ ਸਰਕਾਰ ਵੱਲੋਂ ਕਈ ਤਰਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਉੱਥੇ ਹੀ ਪੰਜਾਬ ਵਿੱਚ 2 ਅਗਸਤ ਤੋਂ ਹਰ ਕਲਾਸਾਂ ਨੂੰ ਸਕੂਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਨਾਲ ਹੀ ਸਾਰੇ ਟੀਚਰਾਂ ਅਤੇ ਹੋਰ ਸਟਾਫ ਦਾ ਕਰੋਨਾ ਟੈਸਟ ਅਤੇ ਟੀਕਾਕਰਨ ਵੀ ਲਾਜ਼ਮੀ ਕੀਤਾ ਗਿਆ ਸੀ। ਜਿਸ ਸਦਕਾ ਬੱਚਿਆਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਸਰਕਾਰ ਵੱਲੋਂ ਜਿਥੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ ਵਿੱਚ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ।
ਉਥੇ ਹੀ ਸਕੂਲ ਖੁਲਣ ਦੇ ਕੁਝ ਦਿਨਾਂ ਦੇ ਦੌਰਾਨ ਹੀ ਬਹੁਤ ਸਾਰੇ ਕਰੋਨਾ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜਿਸ ਨੂੰ ਲੈ ਕੇ ਸਰਕਾਰ ਅਤੇ ਬੱਚਿਆਂ ਦੇ ਮਾਪੇ ਗਹਿਰੀ ਚਿੰਤਾ ਵਿਚ ਹਨ। ਪੰਜਾਬ ਵਿੱਚ ਕਈ ਵੱਖ-ਵੱਖ ਸਕੂਲਾਂ ਤੋਂ ਬੱਚਿਆਂ ਦੇ ਕਰੋਨਾ ਪੀੜਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਸਕੂਲ ਦੇ ਬੱਚੇ ਵੀ ਕਰੋਨਾ ਸੰਕ੍ਰਮਿਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਚੌਰ ਦੇ ਅਧੀਨ ਆਉਂਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੜੋਆ ਤੋਂ ਵੀ ਦੋ ਬੱਚਿਆਂ ਦੇ ਕਰੋਨਾ ਸੰਕ੍ਰਮਿਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਸਰਕਾਰ ਵੱਲੋਂ ਜਿਥੇ ਪਹਿਲਾਂ ਹੀ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਸੀ ਉਥੇ ਹੀ ਸੈਨੇਟਾਇਜ਼ ਕਰਨਾ ਵੀ ਲਾਜ਼ਮੀ ਕੀਤਾ ਗਿਆ। ਹੁਣ ਦੋ ਬੱਚਿਆਂ ਦੇ ਕਰੋਨਾ ਪੀੜਤ ਹੋਣ ਤੇ ਸਕੂਲ ਨੂੰ 14 ਦਿਨ ਬੰਦ ਰੱਖਣ ਅਤੇ ਸੈਨੇਟਾਇਜ਼ ਕਰਨ ਦੇ ਆਦੇਸ਼ ਵੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।
ਉਥੇ ਹੀ ਬਾਕੀ ਬੱਚਿਆਂ ਦੇ ਸੈਂਪਲ ਲਏ ਜਾਣ ਦਾ ਵੀ ਆਖ ਦਿੱਤਾ ਗਿਆ ਹੈ ਤਾਂ ਜੋ ਬਾਕੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸਕੂਲ ਵਿੱਚ ਇਨ੍ਹਾਂ ਬੱਚਿਆਂ ਦੇ ਕਰੋਨਾ ਤੋਂ ਸੰਕ੍ਰਮਿਤ ਹੋਣ ਦੀ ਖਬਰ ਸਕੂਲ ਦੇ ਪ੍ਰਿੰਸਿਪਲ ਅਤੇ ਸੜੋਆ ਦੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਦਿੱਤੀ ਗਈ ਹੈ। ਇਸ ਤੋਂ ਬਾਅਦ ਇਸ ਸਕੂਲ ਵਿੱਚ ਹੋਣ ਵਾਲੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਗਹਿਰੀ ਚਿੰਤਾ ਵਿੱਚ ਨਜ਼ਰ ਆ ਰਹੇ ਹਨ।
Previous Postਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਥੇ ਹੋਇਆ ਲਾਕ ਡਾਊਨ ਨੂੰ ਲੈ ਕੇ ਹੁਣ ਇਹ ਹੁਕਮ
Next Postਪੰਜਾਬ ਚ 24 ਘੰਟਿਆਂ ਚ ਆਏ ਏਨੇ ਪੌਜੇਟਿਵ ਕੇਸ – ਤਾਜਾ ਵੱਡੀ ਖਬਰ