ਹੁਣ ਇਥੇ ਫਤਹਿਵੀਰ ਵਾਂਗ ਬੋਰਵੈਲ ਚ ਡਿਗਿਆ 4 ਸਾਲਾਂ ਦਾ ਬੱਚਾ ਫਿਰ ਹੋਇਆ ਅਜਿਹਾ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਕੋਈ ਨਾ ਕੋਈ ਅਣਹੋਣੀ ਘਟਨਾ ਜਦੋਂ ਵੀ ਵਾਪਰਦੀ ਹੈ ਤਾਂ ਇਸ ਦੇ ਨਾਲ ਦਿਲ ਨੂੰ ਬਹੁਤ ਡੂੰਘੀ ਸੱਟ ਵੱਜਦੀ ਹੈ। ਜਦੋਂ ਇਨ੍ਹਾਂ ਘਟਨਾਵਾਂ ਦੇ ਵਿਚ ਕਿਸੇ ਦੀ ਮੌਤ ਦਾ ਜ਼ਿਕਰ ਆਉਂਦਾ ਹੈ ਤਾਂ ਇਸ ਨਾਲ ਮਾਹੌਲ ਗ਼ਮਗੀਨ ਹੋ ਜਾਂਦਾ ਹੈ। ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਮਾਸੂਮ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਬੱਚਿਆਂ ਵਿਚ ਬਚਪਨ ਦੀਆਂ ਖੇਡਾਂ ਨੂੰ ਲੈ ਕੇ ਚਾਅ ਵੇਖੇ ਜਾਂਦੇ ਹਨ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਵਾਧਾ ਹੋਇਆ ਹੈ।

ਮਾਂ ਪਿਉ ਦੇ ਦਿਨ ਭਰ ਦੀ ਥਕਾਵਟ ਆਪਣੇ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਦੂਰ ਹੋ ਜਾਂਦੀ ਹੈ। ਹੁਣ ਇੱਥੇ ਫਤਹਿਵੀਰ ਵਾਂਗ ਬੋਰਵੈਲ ਚ ਡਿੱਗਿਆ 4 ਸਾਲਾਂ ਦਾ ਬੱਚਾ ਫਿਰ ਹੋਇਆ ਅਜਿਹਾ ਸਾਰੀ ਦੁਨੀਆਂ ਤੇ ਚਰਚਾ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜ਼ਿਲ੍ਹਾ ਜਲ੍ਹਾਰ ਤੋਂ ਇੱਕ ਮਾਸੂਮ ਦੇ ਫਿਰ ਤੋਂ ਬੋਰਵੈਲ ਵਿੱਚ ਡਿੱਗਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਲਾਛੜੀ ਪਿੰਡ ਦੇ ਵਿੱਚ ਖੇਤਾਂ ਵਿੱਚ ਇੱਕ ਬੋਰਵੈਲ ਨਿਰਮਾਣ ਅਧੀਨ ਸੀ। ਉਸ ਦੇ ਕੋਲ ਹੀ ਖੇਡ ਰਿਹਾ ਚਾਰ ਸਾਲਾਂ ਦਾ ਬੱਚਾ ਅਨਿਲ ਇਸ ਬੋਰਵੈੱਲ ਵਿੱਚ ਡਿੱਗਿਆ।

ਇਹ ਬੱਚਾ ਵੀਰਵਾਰ ਨੂੰ ਸਵੇਰ ਦੇ ਕਰੀਬ ਸਵਾ ਦਸ ਵਜੇ ਖੇਡਦੇ ਹੋਏ ਇਸ ਬੋਰਵੈੱਲ ਵਿੱਚ ਡਿੱਗਿਆ ਸੀ। ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰੈਸਕਿਊ ਆਪਰੇਸ਼ਨ ਨੂੰ ਸ਼ੁਰੂ ਕੀਤਾ ਤਾਂ ਜੋ 90 ਫੁੱਟ ਦੀ ਡੂੰਘਾਈ ਵਿੱਚ ਡਿੱਗੇ ਹੋਏ ਚਾਰ ਸਾਲਾਂ ਦੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਰੈਸਕਿਉ ਟੀਮ ਵੱਲੋਂ 16 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਵੀਰਵਾਰ ਦੀ ਰਾਤ ਨੂੰ ਕਰੀਬ 2:20 ਵਜੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਿਸ ਨੂੰ ਜਲਦੀ ਹੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਜਾਂਚ ਕੀਤੀ ਗਈ। ਹਸਪਤਾਲ ਵੱਲੋਂ ਬੱਚੇ ਨੂੰ ਸੁਰੱਖਿਅਤ ਦੱਸਦੇ ਹੋਏ ਘਰ ਭੇਜ ਦਿੱਤਾ ਗਿਆ। ਬੱਚੇ ਦੇ ਸਹੀ ਸਲਾਮਤ ਹੋਣ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਅਸ਼ੋਕ ਗਹਿਲੋਤ ਵੱਲੋਂ ਕੀਤਾ ਗਿਆ ਹੈ। ਲੋਕਾਂ ਵੱਲੋਂ ਬੱਚੇ ਦੇ ਸਹੀ ਸਲਾਮਤ ਬਾਹਰ ਕਢ ਲਏ ਜਾਣ ਲਈ ਲਗਾਤਾਰ ਦੁਆਵਾਂ ਕੀਤੀਆਂ ਗਈਆਂ।