ਹੁਣੇ ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇ ਬੰਦੀਆਂ ਵੱਲੋਂ ਜਿਥੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਵੀ ਬਾਈਕਾਟ ਕਰਨ ਲਈ ਘਿਰਾਓ ਕੀਤਾ ਜਾ ਰਿਹਾ ਹੈ। ਪਹਿਲਾਂ ਕਿਸਾਨ ਜਥੇ ਬੰਦੀਆਂ ਵੱਲੋਂ ਰਿਲਾਇੰਸ ਦੇ ਪੈਟ੍ਰੋਲ ਪੰਪ ਅਤੇ ਮਾਲਜ਼ ਨੂੰ ਬੰਦ ਕਰਕੇ ਉਸ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਹੁਣ ਜੀਓ ਦੇ ਟਾਵਰਾਂ ਦੀ ਬਿਜਲੀ ਸਪਲਾਈ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਜੀਓ ਦਾ ਵਿਰੋਧ ਕਰਦੇ ਹੋਏ ਜੀਓ ਦੇ ਫੋਨ ਨੰਬਰ ਵੀ ਬੰਦ ਕਰਵਾਏ ਜਾ ਰਹੇ ਹਨ।
ਤਾਂ ਜੋ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਹੋ ਰਹੇ ਨੁ-ਕ-ਸਾ-ਨ ਦਾ ਸੇਕ ਕੇਂਦਰ ਸਰਕਾਰ ਤੱਕ ਪਹੁੰਚ ਸਕੇ। ਇਸ ਸਭ ਦੇ ਚੱਲਦੇ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਵਿੱਚੋਂ ਟੋਪ 10 ਦੀ ਲਿਸਟ ਤੋਂ ਬਾਹਰ ਹੋ ਗਏ ਹਨ। ਹੁਣ ਕਿਸਾਨ ਅੰਦੋਲਨ ਦੇ ਝਟਕੇ ਤੋਂ ਬਾਅਦ ਜੀਓ ਨੇ ਅਚਾਨਕ ਇੱਕ ਫੈਸਲਾ ਕੀਤਾ ਹੈ। ਰਿਲਾਇੰਸ ਜੀਓ ਪਿਛਲੇ ਲੰਮੇ ਸਮੇਂ ਤੋਂ ਘਾਟੇ ਵਿਚ ਜਾ ਰਹੀ ਹੈ। ਕਿਉਂਕਿ ਕਿਸਾਨੀ ਅੰਦੋਲਨ ਦੇ ਚੱਲਦੇ ਹੋਏ ਕੀਤਾ ਜਾ ਰਿਹਾ ਹੈ। ਵਾਰ-ਵਾਰ ਮਿਲ ਰਹੇ ਇਨ੍ਹਾਂ ਝਟਕਿਆਂ ਤੋਂ ਬਾਅਦ ਹੁਣ ਰਿਲਾਇੰਸ ਜੀਓ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ।
ਜਿੱਥੇ ਭਾਰਤ ਵਿਚ ਜੀਓ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਕੰਪਨੀ ਵੱਲੋਂ ਇਕ ਵਾਰ ਫਿਰ ਤੋ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਜੀਓ ਕੰਪਨੀ ਵੱਲੋਂ ਪਹਿਲਾ ਹੀ ਵਾਇਸ ਕਾਲ ਫਰੀ ਕੀਤੀ ਗਈ ਸੀ ਹੁਣ 1 ਜਨਵਰੀ 2021 ਤੋਂ ਸਾਰੇ ਨੈਟਵਰਕ ਨੰਬਰਾਂ ਤੇ ਕਾਲ ਫਰੀ ਹੋਵੇਗੀ। ਇਸ ਦੇ ਨਾਲ ਹੀ, ਜੀਓ ਨੇ ਆਪਣੇ 4ਜੀ ਡਾਟਾ ਵਾਊਚਰਸ ‘ਤੇ ਵੌਇਸ ਕਾਲਿੰਗ ਬੇਨੀਫਿੱਟ ਦੇਣਾ ਬੰਦ ਕਰ ਦਿੱਤਾ ਹੈ। ਜੀਓ ਕੰਪਨੀ ਨੇ ਆਪਣੇ ਟਾਕ ਟਾਈਮ ਪਲੇਨ ‘ਤੇ 100 ਜੀਬੀ ਤੱਕ ਦੇ ਮੁਫਤ ਡਾਟਾ ਵਾਊਚਰ ਦੇਣੇ ਸ਼ੁਰੂ ਕਰ ਦਿੱਤੇ ਸੀ।
ਹੁਣ ਜੀਊ ਕੰਪਨੀ ਨੇ ਇੱਕ ਡਾਟਾ ਵਾਊਚਰ 101 ਰੁਪਏ ਦਾ ਦਿੱਤਾ ਹੈ ਅਤੇ 1000 ਮਿੰਟ ਹੋਰ ਨੈਟਵਰਕ ਤੇ ਗੱਲ ਕਰਨ ਲਈ ਮਿਲਦੇ ਸਨ। ਉਸ ਨੂੰ ਵੀ ਹੁਣ ਇਨ੍ਹਾਂ ਵਾਊਚਰਸ ਦੇ ਜ਼ਰੀਏ ਡਾਟਾ ਲਾਭ ਦੁੱਗਣਾ ਕਰ ਦਿੱਤਾ ਹੈ। ਜਿਵੇਂ 11 ਰੁਪਏ ਦੇ ਵਾਊਚਰਸ ਵਿੱਚ, 75 ਕਾਲਿੰਗ ਮਿੰਟਾਂ ਦੇ ਨਾਲ, 400 ਐਮਬੀ ਦੀ ਬਜਾਏ 800 ਐਮਬੀ ਡਾਟਾ ਸ਼ੁਰੂ ਕੀਤਾ ਗਿਆ ਸੀ। ਉੱਥੇ ਹੀ ਕੰਪਨੀ ਨੇ 1000 ਮਿੰਟ ਤੱਕ ਨਾਨ-ਜੀਓ ਮਿੰਟ ਮਿਲਦੇ ਰਹੇ ਸੀ,ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਜੀਓ ਦੇ 4ਜੀ ਡਾਟਾ ਵਾਊਚਰਸ ਵਿੱਚ ਕੀ ਤਬਦੀਲੀਆਂ ਕੀਤੀਆਂ ਗਈਆਂ ਹਨ। ਰਿਲਾਇੰਸ ਜੀਓ ਨੇ ਆਪਣੇ 4 ਜੀ ਡਾਟਾ ਵਾਊਚਰ ‘ਚ ਬਦਲਾਅ ਕੀਤੇ ਹਨ। ਕੰਪਨੀ ਨੇ 11 ਰੁਪਏ, 21 ਰੁਪਏ, 51 ਰੁਪਏ ਤੇ 101 ਰੁਪਏ ਦੇ 4 ਜੀ ਡਾਟਾ ਵਾਊਚਰ ‘ਚ ਬਦਲਾਅ ਕੀਤੇ ਹਨ। ਜੀਓ ਦੇ 11 ਰੁਪਏ ਵਾਲੇ 4 ਜੀ ਵਾਊਚਰ ਨੂੰ ਦੂਜੇ ਨੈਟਵਰਕ ਨੰਬਰ ‘ਤੇ ਕਾਲ ਕਰਨ ਲਈ 75 ਮਿੰਟ ਮਿਲਦੇ ਸੀ।
Previous Postਹੁਣੇ ਹੁਣੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਈ ਆਈ ਮਾੜੀ ਖਬਰ
Next Postਹੁਣੇ ਹੁਣੇ ਸ਼ਮਸ਼ਾਨ ਘਾਟ ਚ ਅਸਮਾਨੋਂ ਆਈ ਮੌਤ ਨੇ ਵਿਛਾਈਆਂ ਲੋਥਾਂ 16 ਲੋਕਾਂ ਦੀ ਹੋਈ ਮੌਤ