ਹੁਣੇ ਹੁਣੇ CBSE ਸਕੂਲਾਂ ਲਈ ਹੋ ਗਿਆ ਇਹ ਵੱਡਾ ਐਲਾਨ , ਬਚਿਆ ਅਤੇ ਮਾਪਿਆਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ,ਜਿੱਥੇ ਕਰੋਨਾ ਕਾਰਨ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਉਥੇ ਹੀ ਬੱਚਿਆਂ ਦੇ ਸਿਲੇਬਸ ਵਿੱਚ ਕਾਫੀ ਹੱਦ ਤਕ ਕਟੌਤੀ ਕੀਤੀ ਗਈ ਸੀ ਤਾਂ ਜੋ ਬੱਚਿਆਂ ਉੱਪਰ ਕਰੋਨਾ ਦੇ ਦੌਰ ਵਿੱਚ ਪੜ੍ਹਾਈ ਦਾ ਬੋਝ ਨਾ ਪੈ ਸਕੇ। ਪਿਛਲੇ ਸਾਲ ਮਾਰਚ ਤੋਂ ਲਗਾਤਾਰ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਇਨ ਹੀ ਜਾਰੀ ਰੱਖੀ। ਜਿੱਥੇ ਸਰਕਾਰ ਵੱਲੋਂ 5,8 ਅਤੇ ਦਸਵੀਂ ਕਲਾਸ ਦੀਆਂ ਪ੍ਰੀਖਿਆਵਾਂ ਨੂੰ ਰੱਦ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਨਤੀਜੇ ਪਹਿਲਾ ਹੋਈਆਂ ਪ੍ਰੀਖਿਆਵਾਂ ਦੇ ਮੁਲੰਕਣ ਦੇ ਆਧਾਰ ਉਤੇ ਘੋਸ਼ਿਤ ਕੀਤੇ ਜਾ ਰਹੇ ਹਨ।

ਉੱਥੇ ਹੀ ਹੁਣ ਸੀ ਬੀ ਐਸ ਈ ਵੱਲੋਂ ਵੀ ਬਾਰ੍ਹਵੀਂ ਕਲਾਸ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਸੀ ਬੀ ਐਸ ਈ ਸਕੂਲਾਂ ਲਈ ਇਕ ਹੋਰ ਵੱਡਾ ਐਲਾਨ ਹੋ ਗਿਆ ਜਿਸ ਨਾਲ ਮਾਪਿਆਂ ਅਤੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਸੀ ਬੀ ਐਸ ਈ ਬੋਰਡ ਵੱਲੋਂ ਕੁਝ ਨਵੇਂ ਐਲਾਨ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਸਿੱਖਿਆ ਮੰਤਰੀ ਵੱਲੋਂ ਟਵੀਟ ਕੀਤਾ ਗਿਆ ਹੈ ਅਤੇ ਉਨ੍ਹਾਂ ਦੱਸਿਆ ਕਿ ਅਸੀਂ ਨਵੀਂ ਸਿੱਖਿਆ ਨੀਤੀ 2021 ਤਹਿਤ ਸਕੂਲਾਂ ਵਿੱਚ ਕੋਡਿੰਗ ਅਤੇ ਡਾਟਾ ਸਾਇੰਸ ਨੂੰ ਲਾਂਚ ਕਰਨ ਦਾ ਵਾਅਦਾ ਕੀਤਾ ਸੀ। ਜੋ ਅੱਜ ਸੀਬੀਐਸਈ ਨੇ ਮਾਈਕਰੋਸੌਫਟ ਦੇ ਨਾਲ ਮਿਲ ਕੇ ਪੂਰਾ ਕੀਤਾ ਹੈ। ਸਕੂਲੀ ਸਲੇਬਸ ਵਿੱਚ ਕੋਡਿੰਗ ਅਤੇ ਡਾਟਾ ਸਾਇੰਸ ਦੀ ਸ਼ੁਰੂਆਤ ਸਿੱਖਿਆ ਵਿੱਚ ਇੱਕ ਉਭਰਤੀ ਹੋਈ ਪ੍ਰਵਿਰਤੀ ਸਾਬਤ ਹੋਵੇਗੀ।

ਉਨ੍ਹਾਂ ਦੱਸਿਆ ਕਿ ਕੋਡਿੰਗ ਅਤੇ ਡਾਟਾ ਸਾਇੰਸ ਵਿਚ ਸਪਲੀਮੈਂਟਰੀ ਕਿਤਾਬਾਂ ਨੂੰ ਐਨਸੀਈਆਰਟੀ ਪੈਟਰਨ ਅਤੇ ਸਰੰਚਨਾਵਾਂ ਮੁਤਾਬਕ ਡਿਜ਼ਾਇਨ ਕੀਤਾ ਗਿਆ ਹੈ। ਇਸ ਸਬੰਧੀ ਮੀਡੀਆ ਰਿਪੋਰਟ ਵਿਚ ਸੀ ਬੀ ਐਸ ਈ ਦੇ ਅਧਿਐਨ ਮਨੋਜ ਆਹੂਜਾ ਨੇ ਦੱਸਿਆ ਹੈ ਕਿ ਕੋਡਿੰਗ ਅਤੇ ਡਾਟਾ ਸਾਇੰਸ ਦਾ ਨਵਾਂ ਸਿਲੇਬਸ ਅਸੀਂ ਮਾਈਕ੍ਰੋਸਾਫਟ ਦੇ ਨਾਲ ਸਾਂਝੇਦਾਰੀ ਵਿਚ ਕੀਤਾ ਹੈ। ਜਿੱਥੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ।

ਸੀ ਬੀ ਐਸ ਈ ਵੱਲੋਂ 2021-22 ਵਿਦਿਅਕ ਸੈਸ਼ਨ ਲਈ ਛੇਵੀਂ ਤੋਂ ਬਾਰਵੀਂ ਤੱਕ ਦੀਆਂ ਜਮਾਤਾਂ ਲਈ ਦੋ ਨਵੇਂ ਕੋਰਸ ਲਾਂਚ ਕੀਤੇ ਗਏ ਹਨ। ਉੱਥੇ ਹੀ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਦੀਆਂ ਕਲਾਸਾਂ ਨੂੰ ਕੋਡਿੰਗ ਪੜ੍ਹਾਈ ਜਾਵੇਗੀ। 8ਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਦੀਆਂ ਕਲਾਸਾਂ ਨੂੰ ਡਾਟਾ ਸਾਇੰਸ ਪੜ੍ਹਾਈ ਜਾਵੇਗੀ। ਇਨ੍ਹਾਂ ਕੋਰਸਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਅਗਲੀ ਪੀੜ੍ਹੀ ਦੇ ਕੌਸ਼ਲ ਦਾ ਨਿਰਮਾਣ ਕਰਨਾ ਹੈ। ਸੀ ਬੀ ਐਸ ਈ ਵੱਲੋਂ ਨਵੀਂ ਸਿੱਖਿਆ ਨੀਤੀ ਐੱਨ ਈ ਪੀ 2020 ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ।