ਹੁਣੇ ਹੁਣੇ 7.2 ਦੀ ਤੀਬਰਤਾ ਦਾ ਆਇਆ ਭਿਆਨਕ ਭੁਚਾਲ

ਭੂਚਾਲ ਦੇ ਜ਼ਬਰਦਸਤ ਝਟਕੇ, ਧਰਤੀ ਕੰਬੀ – ਲੋਕ ਘਰਾਂ ਤੋਂ ਬਾਹਰ ਨਿਕਲੇ

ਅੱਜ ਸ਼ੁੱਕਰਵਾਰ ਨੂੰ ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਵਿੱਚ ਭੂਚਾਲ ਦੇ ਤੀਬਰ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਘਬਰਾਹਟ ਵਿੱਚ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ।

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ, ਮਿਆਂਮਾਰ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.2 ਦਰਜ ਕੀਤੀ ਗਈ। ਇਹ ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਦੇ ਝਟਕੇ ਦਿੱਲੀ ਅਤੇ NCR ਖੇਤਰ ਤੱਕ ਮਹਿਸੂਸ ਕੀਤੇ ਗਏ।

ਭੂਚਾਲ ਦਾ ਕੇਂਦਰ ਮੱਧ ਮਿਆਂਮਾਰ ਵਿੱਚ ਸੀ, ਜੋ ਮੋਨੀਵਾ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਪੂਰਬ ਵੱਲ ਸਥਿਤ ਹੈ। ਰਿਪੋਰਟਾਂ ਮੁਤਾਬਕ, ਦੋ ਵਾਰ ਭੂਚਾਲ ਦੇ ਝਟਕੇ ਆਏ। ਪਹਿਲੀ ਵਾਰੀ ਤੀਬਰਤਾ 7.2 ਸੀ, ਜਦਕਿ ਦੂਜੇ ਝਟਕੇ ਦੀ ਤੀਬਰਤਾ 7 ਮਾਪੀ ਗਈ।