ਮਸ਼ਹੂਰ ਸਾਬਕਾ ਮੰਤਰੀ ਦੀ ਕੋਰੋਨਾ ਨਾਲ ਅਚਾਨਕ ਮੌਤ
ਭਾਰਤ ਦੇ ਵਿੱਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਇਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਸ ਨਾਲ ਦੇਸ਼ ਦੇ ਤਮਾਮ ਲੋਕਾਂ ਦੇ ਵਿੱਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਹੁਣ ਤੱਕ ਬਹੁਤ ਸਾਰੀਆਂ ਖ਼ਾਸ ਸ਼ਖ਼ਸੀਅਤਾਂ ਕੋਰੋਨਾ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੀਆਂ ਹਨ।
ਇਨ੍ਹਾਂ ਵਿਚੋਂ ਬਹੁਤਿਆਂ ਦਾ ਸੰਬੰਧ ਖੇਡ ਜਗਤ, ਵਿਗਿਆਨ ਜਗਤ, ਮੈਡੀਕਲ ਖੇਤਰ, ਸਾਹਿਤਕ ਜਗਤ, ਫਿਲਮੀ ਜਗਤ ਅਤੇ ਰਾਜਨੀਤਿਕ ਜਗਤ ਦੇ ਨਾਲ ਸੀ। ਇੱਕ ਦੁਖ਼ਾਂਤ ਖ਼ਬਰ ਹਰਿਆਣਾ ਤੋਂ ਆ ਰਹੀ ਹੈ ਜਿੱਥੇ ਹਰਿਆਣਾ ਦੇ 70 ਸਾਲਾਂ ਸਾਬਕਾ ਮੰਤਰੀ ਓਮ ਪ੍ਰਕਾਸ਼ ਜੈਨ ਦੀ ਮੌਤ ਹੋ ਗਈ। ਉਹ ਬੀਤੇ ਲੰਬੇ ਸਮੇਂ ਤੋਂ ਕੋਰੋਨਾ ਸੰਕ੍ਰਮਿਤ ਸਨ ਜਿਸ ਕਾਰਨ ਉਹ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਸਨ।
ਇਸ ਬਿਮਾਰੀ ਤੋਂ ਨਾ ਉੱਭਰ ਪਾਉਣ ਅਤੇ ਤਬੀਅਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਜੈਨ ਪਾਨੀਪਤ ਦੇ ਰਹਿਣ ਵਾਲੇ ਸਨ ਜਿੱਥੇ ਉਹ ਦੋ ਵਾਰ ਹਰਿਆਣਾ ਦੇ ਮੰਤਰੀ ਵੀ ਰਹੇ। ਓਮ ਪ੍ਰਕਾਸ਼ ਜੈਨ ਦਾ ਸਿਆਸੀ ਸਫ਼ਰ ਸਰਪੰਚ ਬਣਨ ਤੋਂ ਸ਼ੁਰੂ ਹੋਇਆ ਸੀ ਜਿੱਥੇ ਉਹ ਪਿੰਡ ਜਾਟਲ ਵਿੱਚ ਦੋ ਵਾਰ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਸਨ।
ਉਹ ਹਰਿਆਣਾ ਦੇ ਹਰਕੋ ਬੈਂਕ ਦੇ ਚੇਅਰਮੈਨ ਵੀ ਰਹੇ ਸਨ। ਚਿਹਰੇ ‘ਤੇ ਹਰ ਦਮ ਮੁਸਕਰਾਹਟ ਰੱਖਣ ਵਾਲੇ ਓਮ ਪ੍ਰਕਾਸ਼ ਸਿਆਸੀ ਵਿਰੋਧੀਆਂ ਨੂੰ ਵੀ ਆਪਣਾ ਬਣਾ ਲੈਂਦੇ ਸਨ। ਕਾਂਗਰਸ ਵੱਲੋਂ ਮਿਲੀ ਟਿਕਟ ‘ਤੇ ਉਹ ਦਿਹਾਤੀ ਇਲਾਕੇ ਤੋਂ ਵਿਧਾਇਕ ਚੁਣੇ ਗਏ ਹਨ ਅਤੇ ਕਾਂਗਰਸ ਦੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਵੀ ਰਹੇ ਸਨ। ਉਨ੍ਹਾਂ ਨੂੰ 1996 ਵਿੱਚ ਬੰਸੀ ਲਾਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਸੀ।
ਇਸ ਤੋਂ ਬਾਅਦ ਉਹ ਹੁੱਡਾ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਵਿੱਚ ਸਾਲ 2009 ਵਿੱਚ ਮੰਤਰੀ ਬਣੇ ਸਨ। ਜਦੋਂ ਕੰਬੋਪੁਰਾ ਦੇ ਸਾਬਕਾ ਸਰਪੰਚ ਦੀ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਦਾ ਨਾਮ ਆਇਆ ਸੀ ਤਾਂ ਉਨ੍ਹਾਂ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਰੋਨਾ ਦੀ ਜੰਗ ਹਾਰ ਗਏ ਓਮ ਪ੍ਰਕਾਸ਼ ਜੈਨ ਦਾ ਦਿੱਲੀ ਵਿੱਚ ਹੀ ਸੰਸਕਾਰ ਕੀਤਾ ਜਾਵੇਗਾ। ਉਹਨਾਂ ਦੀ ਮੌਤ ਉਪਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਵੱਖ ਵੱਖ ਸਿਆਸੀ ਨੇਤਾਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Previous Postਪੰਜਾਬ ਚ ਇਥੇ ਪਈ ਅਸਮਾਨੋਂ ਆਫ਼ਤ ਕਈ ਘਰਾਂ ਚ ਮਚਾਈ ਤਬਾਹੀ , ਮਚੀ ਹਾਹਾਕਾਰ
Next Postਹੁਣ ਨਹੀਂ ਲਵੇਗਾ ਕੋਈ ਪੁਲਸ ਵਾਲਾ ਰਿਸ਼ਵਤ, ਸਰਕਾਰ ਨੇ ਲਾ ਤਾ ਪੱਕਾ ਜੁਗਾੜ-ਹੋ ਗਿਆ ਇਹ ਹੈਰਾਨੀਜਨਕ ਐਲਾਨ