ਹੁਣੇ ਹੁਣੇ ਹੋਇਆ ਭਿਆਨਕ ਰੇਲ ਹਾਦਸਾ ਕਈਆਂ ਦੀ ਹੋਈ ਮੌਤ , ਬਚਾਅ ਕਾਰਜ ਜਾਰੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਸ ਸਾਲ ਦੀ ਸ਼ੁਰੂਆਤ ਵਿਚ ਜਿਥੇ ਲੋਕਾਂ ਵੱਲੋਂ ਦੁਆ ਕੀਤੀ ਗਈ ਸੀ ਕਿ ਇਹ ਸਾਲ ਸਭ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਅਤੇ ਪਿਛਲੇ ਦੋ ਸਾਲਾਂ ਤੋਂ ਲੋਕਾਂ ਵੱਲੋਂ ਜੋ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਜਾ ਰਿਹਾ ਹੈ ਉਸ ਤੋਂ ਨਿਜਾਤ ਮਿਲ ਸਕੇ। ਪਰ ਜਿੱਥੇ ਕਰੋਨਾ ਦਾ ਕਹਿਰ ਮੁੜ ਤੋਂ ਸਭ ਦੇਸ਼ਾਂ ਵਿਚ ਵਧ ਰਿਹਾ ਹੈ। ਉਥੇ ਹੀ ਵਾਪਰਨ ਵਾਲੇ ਹਾਦਸਿਆਂ ਵਿਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਨੌਂ ਦਿਨਾਂ ਦੇ ਵਿਚ ਹੀ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਭਿਆਨਕ ਖ਼ਬਰਾਂ ਦੇ ਚਲਦੇ ਹੋਏ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜਿੱਥੇ ਲੋਕਾਂ ਵੱਲੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਰੇਲ ਵਿੱਚ ਸਫਰ ਕੀਤਾ ਜਾਂਦਾ ਹੈ। ਉਥੇ ਹੀ ਕੁਝ ਸਫ਼ਰ ਉਨ੍ਹਾਂ ਦੀ ਜ਼ਿੰਦਗੀ ਦੇ ਆਖ਼ਰੀ ਸਫ਼ਰ ਬਣ ਜਾਂਦੇ ਹਨ। ਹੁਣ ਇਥੇ ਭਿਆਨਕ ਰੇਲ ਹਾਦਸਾ ਵਾਪਰਿਆ ਹੈ ਜਿੱਥੇ ਕਈਆਂ ਦੀ ਹੋਈ ਮੌਤ , ਬਚਾਅ ਕਾਰਜ ਜਾਰੀ, ਜਿਸ ਬਾਰੇ ਆਈ ਤਾਜਾ ਵੱਡੀ ਖਬਰ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਵਿਚ ਇਕ ਰੇਲ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

ਦੱਸਿਆ ਗਿਆ ਹੈ ਕਿ ਇਹ ਰੇਲ ਹਾਦਸਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਵਲਪਿੰਡੀ ਵਿਚ ਹੋਇਆ ਹੈ ਜਿੱਥੇ ਇਕ ਰੇਲ ਗੱਡੀ ਐਤਵਾਰ ਨੂੰ ਇਕ ਵਾਹਨ ਨਾਲ ਟਕਰਾ ਗਈ। ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਹ ਟਰੇਨ ਮੁਲਤਾਨ ਜ਼ਿਲ੍ਹੇ ਤੋਂ ਰਾਵਲਪਿੰਡੀ ਜਾ ਰਹੀ ਸੀ। ਇਹ ਟੱਕਰ ਉਸ ਸਮੇਂ ਹੋਈ ਜਦੋਂ ਰੇਲਗੱਡੀ ਰੇਲਵੇ ਕ੍ਰਾਸਿੰਗ ਨੇੜੇ ਖੜ੍ਹੀ ਗੱਡੀ ‘ਚ ਜਾ ਟਕਰਾਈ।

ਇਸ ਹਾਦਸੇ ਦੇ ਕਾਰਨ ਇਸ ਦੀ ਚਪੇਟ ਵਿਚ ਆਉਣ ਵਾਲੇ ਦੋ ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਨਾਂ ਦੀ ਮੌਤ ਹੋ ਗਈ। ਜਦ ਕਿ ਇੱਕ ਵਿਅਕਤੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਸੀ। ਦੋ ਵਿਅਕਤੀ ਹਸਪਤਾਲ ਵਿਚ ਦਮ ਤੋੜ ਗਏ। ਇਸ ਹਾਦਸੇ ਦੇ ਕਾਰਨ ਜਿੱਥੇ ਯਾਤਰੀਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ,ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।