ਹੁਣੇ ਹੁਣੇ ਹਿਮਾਚਲ ਚ ਵਾਪਰਿਆ ਕਹਿਰ ਕਈ ਸੈਲਾਨੀਆਂ ਦੇ ਮਰਨ ਦੀ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਮੌਸਮ ਦੀ ਤਬਦੀਲੀ ਕਾਰਨ ਕਈ ਭਿਆਨਕ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਜਿੱਥੇ ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਭਾਰੀ ਬਰਸਾਤ ਅਤੇ ਤੇਜ਼ ਝੱਖੜ ਹਨੇਰੀ ਕਾਰਨ ਵੀ ਕਈ ਜਗ੍ਹਾ ਤੇ ਹਾਦਸੇ ਵਾਪਰੇ ਹਨ। ਇਸ ਤੋਂ ਇਲਾਵਾ ਅਸਮਾਨੀ ਬਿਜਲੀ ਪੈਣ ਨਾਲ ਵੀ ਕਈ ਲੋਕਾਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਸ ਤਰ੍ਹਾਂ ਹਿਮਾਚਲ ਦੇ ਵਿੱਚ ਵੀ ਮੌਸਮ ਦੇ ਬਦਲਾਅ ਨੇ ਭਾਰੀ ਤਬਾਹੀ ਮਚਾਈ ਸੀ। ਜਿੱਥੇ ਬੱਦਲ ਫਟਣ ਅਤੇ ਬਰਸਾਤ ਹੋਣ ਕਾਰਨ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ ਸੀ, ਤੇ ਬਹੁਤ ਸਾਰੀਆਂ ਕਾਰਾ ਵੀ ਇਸ ਪਾਣੀ ਦੇ ਵਹਾਅ ਵਿਚ ਵਹਿ ਗਈਆਂ ਸਨ।

ਉਥੇ ਹੀ ਅੱਜ ਸਾਹਮਣੇ ਆਈ ਜਾਣਕਾਰੀ ਅਨੁਸਾਰ ਕੱਲ੍ਹ ਤੋਂ ਫੇਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿਚ ਬੱਦਲ ਫਟਣ ਕਾਰਨ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ। ਢਿੱਗਾਂ ਡਿੱਗਣ ਨਾਲ ਵੀ ਕਈ ਘਟਨਾਵਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਹੁਣ ਹਿਮਾਚਲ ਚ ਵਾਪਰੇ ਕਹਿਰ ਦੌਰਾਨ ਸੈਲਾਨੀਆਂ ਦੇ ਮਰਨ ਦੀ ਵੀ ਵੱਡੀ ਖਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ 24 ਜੁਲਾਈ ਤੋਂ ਪੱਥਰ ਡਿੱਗਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।

ਪਰ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਨਹੀਂ ਰੋਕਿਆ ਗਿਆ ਸੀ ਜਿਸ ਕਾਰਨ ਆਉਣ ਜਾਣ ਵਾਲੇ ਬਹੁਤ ਸਾਰੇ ਸੈਲਾਨੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਨ੍ਹਾਂ ਪੱਥਰਾਂ ਦੀ ਲਪੇਟ ਵਿਚ ਆ ਕੇ ਇੱਕ ਨਦੀ ਤੇ ਬਣਿਆ ਹੋਇਆ ਪੁੱਲ ਵੀ ਟੁੱਟ ਕੇ ਪਾਣੀ ਵਿਚ ਵਹਿ ਗਿਆ ਹੈ। ਪਹਾੜਾਂ ਤੋਂ ਪੱਥਰ ਡਿੱਗਣ ਦੀਆਂ ਕਈ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀਆਂ ਹਨ ਜਿੱਥੇ ਵੱਡੇ-ਵੱਡੇ ਪੱਥਰ ਤੇਜ਼ੀ ਨਾਲ ਹੇਠਾਂ ਆ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿਚ ਪਹਾੜਾਂ ਤੋਂ ਵੱਡੀ ਗਿਣਤੀ ਵਿੱਚ ਪੱਥਰ ਡਿੱਗਣ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।

ਪੱਥਰ ਡਿੱਗਣ ਕਾਰਨ ਬਹੁਤ ਸਾਰੇ ਸੈਲਾਨੀਆਂ ਦੀਆਂ ਗੱਡੀਆਂ ਦੀ ਚਪੇਟ ਵਿਚ ਆ ਗਈਆਂ ਹਨ। ਜਿਸ ਕਾਰਨ 9 ਦੇ ਕਰੀਬ ਸੈਲਾਨੀਆਂ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਅਤੇ ਸੈਲਾਨੀ ਜ਼ਖਮੀਂ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਨਜ਼ਦੀਕ ਦੇ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨਾ ਰੋਕੇ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ।