ਆਈ ਤਾਜਾ ਵੱਡੀ ਖਬਰ
ਇਨਸਾਨ ਵੱਲੋਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਕਈ ਤਰ੍ਹਾਂ ਦੇ ਸਫ਼ਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਵਿਚ ਸੜਕੀ, ਸਮੁੰਦਰੀ, ਰੇਲਵੇ ਅਤੇ ਹਵਾਈ ਸਫ਼ਰ ਵੀ ਸ਼ਾਮਲ ਹੁੰਦਾ ਹੈ। ਜਿਸ ਜ਼ਰੀਏ ਇਨਸਾਨ ਵੱਲੋਂ ਆਪਣਾ ਸਫਰ ਤੈਅ ਕੀਤਾ ਜਾਂਦਾ ਹੈ ਅਤੇ ਆਪਣੀ ਮੰਜ਼ਲ ਉਪਰ ਜਲਦੀ ਆਸਾਨੀ ਨਾਲ ਪਹੁੰਚ ਵੀ ਕੀਤੀ ਜਾਂਦੀ ਹੈ ਇਸ ਨਾਲ ਸਮੇਂ ਦੀ ਬੱਚਤ ਵੀ ਹੋ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਇਨਸਾਨਾ ਵੱਲੋਂ ਹਵਾਈ ਸਫ਼ਰ ਦੀ ਯਾਤਰਾ ਵੀ ਕੀਤੀ ਜਾਂਦੀ ਹੈ ਜਿਸ ਨਾਲ ਕੁੱਝ ਘੱਟ ਸਮੇਂ ਵਿੱਚ ਉਸ ਦੂਰੀ ਨੂੰ ਤੈਅ ਕੀਤਾ ਜਾ ਸਕੇ। ਜਿੱਥੇ ਸਫ਼ਰ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਆਏ ਦਿਨ ਸਾਹਮਣੇ ਆ ਜਾਂਦੀਆਂ ਹਨ।
ਹੁਣ ਇੱਥੇ ਹਵਾਈ ਜਹਾਜ਼ ਕ੍ਰੈਸ਼ ਹੋਣ ਕਾਰਨ ਮੌਤਾਂ ਹੋ ਗਈਆਂ ਹਨ ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਜਹਾਜ਼ ਉਸ ਸਮੇਂ ਹਾਦਸਾਗ੍ਰਸਤ ਹੋਇਆ ਜਦੋਂ ਮੁਹਾਵੇ ਕਾਊਂਟੀ ਵਿਚ ਜੰਗਲਾਂ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਜਹਾਜ਼ ਵੱਲੋਂ ਉਸ ਇਲਾਕੇ ਦਾ ਨਿਰੀਖਣ ਕਰਨ ਲਈ ਪਹੁੰਚ ਕੀਤੀ ਗਈ।
ਜਿੱਥੇ ਬਿਜਲੀ ਡਿੱਗਣ ਕਾਰਨ ਲੱਗੀ ਦੇਵਦਾਰ ਦੇ ਬੇਸਿਨ ਅੱਗ 300 ਏਕੜ ਖੇਤਰ ਨੂੰ ਸਾੜ ਕੇ ਨਸ਼ਟ ਕਰ ਦਿੱਤਾ ਸੀ। ਉਸ ਸਮੇਂ ਇਹ ਜਹਾਜ਼ ਹਵਾਬਾਜ਼ੀ ਸਰੋਤਾਂ ਨੂੰ ਅੱਗ ਵਾਲੀ ਜਗ੍ਹਾ ਤੱਕ ਪਹੁੰਚਾਉਣ ਲਈ ਨਿਰਦੇਸ਼ ਦੇਣ ਵਿਚ ਮਦਦ ਕਰ ਰਿਹਾ ਸੀ। ਗਾਰਸੀਆ ਨੇ ਦੱਸਿਆ ਕਿ ਇਹ ਦਮਕਲ ਕਰਮੀ ਜੰਗਲ ਦੀ ਅੱਗ ਨੂੰ ਕਾਬੂ ਕਰਨ ਵਿੱਚ ਕੋਸ਼ਿਸ਼ਾਂ ਕਰ ਰਹੇ ਸਨ। ਉਸ ਸਮੇਂ ਇਹ ਜਹਾਜ਼ ਕਰੀਬ ਦੁਪਹਿਰ ਨੂੰ ਹਾਦਸਾ ਗ੍ਰਸਤ ਹੋ ਗਿਆ।
ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਹੈ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਬਾਰੇ ਸਥਾਨਕ ਮੀਡੀਆ ਵੱਲੋਂ ਖਬਰ ਦਿੱਤੀ ਗਈ ਹੈ ਕਿ ਸ਼ਨੀਵਾਰ ਨੂੰ ਇਹ ਘਟਨਾ ਵਾਪਰੀ ਹੈ
Previous Postਇਕ ਹੋਰ ਮਾਮਲਾ : ਚਾਵਾਂ ਨਾਲ ਨੂੰਹ ਭੇਜੀ ਕਨੇਡਾ ਪਰ 10 ਦਿਨਾਂ ਬਾਅਦ ਫੋਨ ਤੇ ਸ਼ੁਰੂ ਹੋ ਗਿਆ ਇਹ ਕੰਮ
Next Postਹੁਣੇ ਹੁਣੇ ਫ਼ਿਲਮੀ ਜਗਤ ਚ ਛਾਇਆ ਸੋਗ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ