ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੈਸ਼, ਹੋਈਆਂ ਏਨੀਆਂ ਮੌਤਾਂ

ਬੈਂਕਾਕ: ਥਾਈਲੈਂਡ ਦੇ ਫੇਚਾਬੁਰੀ ਪ੍ਰਾਂਤ ਵਿੱਚ ਸਥਿਤ ਪ੍ਰਸਿੱਧ ਰਿਜ਼ੋਰਟ ਸ਼ਹਿਰ ਹੁਆ ਹਿਨ ਦੇ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਛੋਟਾ ਪੁਲਿਸ ਜਹਾਜ਼ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਥਾਈ ਰਾਸ਼ਟਰੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਦੱਸਿਆ ਕਿ ਇਹ ਜਹਾਜ਼ ਪੁਲਿਸ ਦੀ ਏਵੀਏਸ਼ਨ ਡਿਵੀਜ਼ਨ ਨਾਲ ਸੰਬੰਧਤ ਸੀ, ਜੋ ਕਿ ਪੈਰਾਸ਼ੂਟ ਸਿਖਲਾਈ ਲਈ ਟੈਸਟ ਉਡਾਣ ਕਰ ਰਿਹਾ ਸੀ। ਉਡਾਣ ਦੇ ਕੁਝ ਸਮੇਂ ਬਾਅਦ ਹੀ ਇਹ ਜਹਾਜ਼ ਸਮੁੰਦਰ ਵਿੱਚ ਡਿੱਗ ਗਿਆ।

ਸਾਰੇ 6 ਸਵਾਰਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਤੁਰੰਤ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।

ਫੇਚਾਬੁਰੀ ਪੁਲਿਸ ਐਮਰਜੈਂਸੀ ਸੈਂਟਰ ਮੁਤਾਬਕ, ਸਵੇਰੇ 8:15 ਵਜੇ ਉਨ੍ਹਾਂ ਨੂੰ ਇੱਕ ਸਥਾਨਕ ਰਿਜ਼ੋਰਟ ਨੇੜੇ ਜਹਾਜ਼ ਹਾਦਸੇ ਦੀ ਜਾਣਕਾਰੀ ਮਿਲੀ।

ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।