ਹੁਣੇ ਹੁਣੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਲਈ ਆ ਗਈ ਇਹ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਨ੍ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ ਵਿੱਚ ਹਰ ਰੋਜ਼ ਹੀ ਕਈ ਵੱਡੇ ਧਮਾਕੇ ਹੋ ਰਹੇ ਹਨ । ਸਿਆਸੀ ਲੀਡਰ ਇੱਕ ਦੂਜੇ ਦੇ ਖ਼ਿਲਾਫ਼ ਹੀ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇੱਕ ਦੂਜੇ ਨੂੰ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਘੇਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ । ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸੱਤਾਧਾਰੀ ਪਾਰਟੀ ਦੇ ਵਿੱਚ ਹਰ ਰੋਜ਼ ਹੀ ਚੋਣਾਂ ਤੋਂ ਪਹਿਲਾਂ ਆਪਸੀ ਚੱਲ ਰਹੀ ਕਾਟੋ ਕਲੇਸ਼ ਦੇ ਕਾਰਨ ਕਈ ਵੱਡੇ ਧਮਾਕੇ ਹੁੰਦੇ ਹਨ , ਇਸੇ ਕਾਟੋ ਕਲੇਸ਼ ਚ ਸਦਕਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਗਿਆ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਨੂੰ ਹੀ ਛੱਡ ਕੇ ਆਪਣੀ ਨਵੀਂ ਪਾਰਟੀ ਦਾ ਅੈਲਾਨ ਕਰ ਦਿੱਤਾ ਗਿਆ ।

ਕਾਂਗਰਸ ਪਾਰਟੀ ਤੋਂ ਖ਼ਫਾ ਚਲ ਰਹੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਇਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ । ਜ਼ਿਕਰਯੋਗ ਹੈ ਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਗਿਆ ਹੈ , ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਮੁੱਖ ਮੰਤਰੀ ਦੇ ਸਮੇਂ ਉਨ੍ਹਾਂ ਦੇ ਵੱਲੋਂ ਦੇ ਵੱਲੋਂ ਆਪਣੇ ਬਹੁਤ ਸਾਰੇ ਕਰੀਬੀਆਂ ਨੂੰ ਵੱਖ ਵੱਖ ਅਹੁਦਿਆਂ ਤੇ ਤਾਇਨਾਤ ਕੀਤਾ ਗਿਆ ਸੀ । ਇਸੇ ਵਿਚਕਾਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੱਖ ਵੱਖ ਅਹੁਦਿਆਂ ਦੇ ਲਈ ਚੁਣੇ ਗਏ ਅਫ਼ਸਰਾਂ ਤੇ ਮੰਤਰੀਅਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਜਾ ਰਿਹਾ ਹੈ ।

ਇਸੇ ਵਿਚਕਾਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਹੋਰ ਕਰੀਬੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਬੇਟੇ ਗਗਨਦੀਪ ਜੌਲੀ ਜਲਾਲਪੁਰ ਨੂੰ ਪਾਵਰਕੌਮ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕਰ ਦਿੱਤਾ ਗਿਆ ਹੈ। ਦਰਅਸਲ ਜਾਅਲੀ ਜਲਾਲਪੁਰੀ ਤੋਂ ਪਹਿਲਾਂ ਇਸ ਅਹੁਦੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਤੇ ਕਰੀਬੀ ਮੰਨੇ ਜਾਣ ਵਾਲੇ ਆਰਪੀ ਪਾਂਡਵ ਦੀ ਥਾਂ ਤੇ ਹੁਣ ਜਲਾਲਪੁਰੀ ਦੀ ਨਿਯੁਕਤੀ ਕੀਤੀ ਗਈ ਹੈ।

ਜਿਸ ਦੇ ਚੱਲਦੇ ਹੁਣ ਪਟਿਆਲਾ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੂੰ ਇਕ ਵੱਡਾ ਝਟਕਾ ਲੱਗਿਆ ਹੈ । ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਸਮੇਂ ਤੇ ਪਾਂਡਵ ਨੂੰ ਪਾਵਰਕੌਮ ਪ੍ਰਬੰਧਕੀ ਡਾਇਰੈਕਟਰ ਨਿਯੁਕਤ ਕੀਤਾ ਸੀ। ਇਸ ਨਿਯੁਕਤੀ ਤੋਂ ਬਾਅਦ ਉਨ੍ਹਾਂ ਵੱਲੋਂ ਪੂਰੇ ਤਿੰਨ ਸਾਲ ਤਕ ਇਸ ਅਹੁਦੇ ਤੇ ਬੈਠ ਕੇ ਕੰਮ ਕੀਤਾ ਗਿਆ ਸੀ । ਸੋ ਹੁਣ ਚੰਨੀ ਸਰਕਾਰ ਦੇ ਧੜੇ ਵੱਲੋਂ ਤੀਸਰੀ ਵਾਰ ਕੈਪਟਨ ਧੜੇ ਨੂੰ ਇਕ ਵੱਡਾ ਝਟਕਾ ਦੇ ਦਿੱਤਾ ਗਿਆ ਹੈ