ਹੁਣੇ ਹੁਣੇ ਸਾਬਕਾ ਮੁਖ ਮੰਤਰੀ ਬਾਰੇ ਆਈ ਮਾੜੀ ਖਬਰ ਅਚਾਨਕ ਚੰਡੀਗੜ ਕਰਾਇਆ ਗਿਆ ਦਾਖਲ, ਹੋ ਰਹੀਆਂ ਦੁਆਵਾਂ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਅਸਰ ਭਾਰਤ ਦੇਸ਼ ਦੇ ਵਿੱਚ ਇੱਕ ਵਾਰ ਮੁੜ ਤੋਂ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਅੰਦਰ ਇਕ ਵਾਰ ਫਿਰ ਵੱਡੀ ਗਿਣਤੀ ਵਿਚ ਕਰੋਨਾ ਵਾਇਰਸ ਦੇ ਨਵੇਂ ਮਰੀਜ਼ ਦੇਖਣ ਵਿਚ ਆ ਰਹੇ ਹਨ। ਆਏ ਦਿਨ ਵੱਧ ਰਹੀ ਇਸ ਲਾਗ ਦੀ ਬਿਮਾਰੀ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਨਾਲ ਦੇਸ਼ ਵਿਚ ਇਕ ਵਾਰ ਫਿਰ ਤੋਂ ਚਿੰਤਾ ਵਧ ਰਹੀ ਹੈ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕੋਰੋਨਾ ਵਾਇਰਸ ਨਾਲ ਗ੍ਰਸਤ ਪਾਏ ਗਏ ਸਨ।

ਜਿਸ ਤੋਂ ਬਾਅਦ ਉਨ੍ਹਾਂ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪਰ ਬੀਤੇ ਮੰਗਲਵਾਰ ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸ਼ੈਲਜਾ ਦੀ ਡਾਕਟਰ ਰਾਜੇਂਦਰ ਪ੍ਰਸ਼ਾਦ ਮੈਡੀਕਲ ਕਾਲਜ ਵਿੱਚ ਮੌਤ ਹੋ ਗਈ ਸੀ। ਹੁਣ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੀ ਸਿਹਤ ਜ਼ਿਆਦਾ ਗੰ-ਭੀ-ਰ ਹੋ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਉਹ ਜ਼ਿਆਦਾ ਘਬਰਾਹਟ ਵੀ ਮਹਿਸੂਸ ਕਰ ਰਹੇ ਸਨ। ਇਸ ਕਾਰਨ ਉਨ੍ਹਾਂ ਨੂੰ ਟਾਂਡਾ ਹਸਪਤਾਲ ਤੋਂ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ।

ਸ਼ਾਂਤਾ ਕੁਮਾਰ ਦੇ ਨਾਲ਼ ਉਹਨਾਂ ਦੇ ਬੇਟੇ ਵਿਕਰਮ ਸ਼ਰਮਾ ਨੂੰ ਵੀ ਇਸੇ ਹੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਦੀ ਦੇਖਭਾਲ ਵਾਸਤੇ ਵਿਵੇਕਾਨੰਦ ਹਸਪਤਾਲ ਪਾਲਮਪੁਰ ਤੋਂ ਡਾਕਟਰਾਂ ਦੀ ਟੀਮ ਰਵਾਨਾ ਹੋ ਚੁੱਕੀ ਹੈ। ਇਸ ਸਬੰਧੀ ਕਾਂਗੜਾ ਦੇ ਸੀ ਐਮ ਓ ਡਾਕਟਰ ਗੁਰਦਰਸ਼ਨ ਸ਼ਰਮਾ ਦਾ ਆਖਣਾ ਹੈ ਕਿ ਸਥਾਨਕ ਹਸਪਤਾਲ ਤੋਂ ਬਾਅਦ ਸ਼ਾਂਤਾ ਕੁਮਾਰ ਦਾ ਇਲਾਜ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿੱਚ ਕੀਤਾ ਜਾਵੇਗਾ। ਉਹਨਾਂ ਨੇ ਆਖਿਆ ਕਿ ਸ਼ਾਂਤਾ ਕੁਮਾਰ ਦੀ ਸਿਹਤ ਇਸ ਸਮੇਂ ਦਰੁਸਤ ਹੈ

ਅਤੇ ਉਹ ਆਪਣੀ ਖੁਦ ਦੀ ਮਰਜ਼ੀ ਦੇ ਨਾਲ ਹੀ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿਚ ਸਿਫਟ ਹੋਏ ਹਨ। ਉਧਰ ਦੂਜੇ ਪਾਸੇ ਪਾਲਮਪੁਰ ਸਿਵਲ ਹਸਪਤਾਲ ਦੇ ਐਸ ਐਮ ਓ ਦਾ ਕਹਿਣਾ ਹੈ ਕਿ ਸ਼ਾਂਤਾ ਕੁਮਾਰ ਨੂੰ ਸਵੇਰ ਵੇਲੇ ਸਰੀਰ ਵਿੱਚ ਬੁਖਾਰ ਅਤੇ ਠੰਡ ਮਹਿਸੂਸ ਹੋ ਰਹੀ ਸੀ ਪਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ 24 ਘੰਟੇ ਨਿਗਰਾਨੀ ਕਰ ਰਹੀ ਹੈ। ਚੰਡੀਗੜ੍ਹ ਸਿਫਤ ਕਰਦੇ ਸਮੇਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਪ੍ਰੇ-ਸ਼ਾ-ਨੀ ਤੋਂ ਬਚਾਉਣ ਦੇ ਲਈ ਮੈਡੀਕਲ ਸਹੂਲਤਾਂ ਦੇ ਨਾਲ ਆਕਸੀਜਨ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।