ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਸੰਘਰਸ਼ ਕਰਨ ਲਈ ਕਿਸਾਨ ਜਥੇ ਬੰਦੀਆਂ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੀਆਂ ਹੋਈਆਂ ਹਨ। ਇਸ ਸੰਘਰਸ਼ ਦੇ ਚਲਦਿਆਂ ਕਿਸਾਨ ਜਥੇ ਬੰਦੀਆਂ ਵੱਲੋਂ ਭਾਜਪਾ ਦੇ ਨੇਤਾਵਾਂ ਦੇ ਘਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਅਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਉਹ ਕੇਂਦਰ ਸਰਕਾਰ ਤੱਕ ਖੇਤੀ ਕਾਨੂੰਨਾਂ ਬਾਰੇ ਗੱਲ ਬਾਤ ਕਰ ਸਕਣ। ਉਥੇ ਹੀ ਅਕਾਲੀ ਭਾਜਪਾ ਗਠਜੋੜ ਟੁੱ-ਟ-ਣ ਤੋਂ ਬਾਅਦ ਵੀ ਕਿਸਾਨ ਜਥੇ ਬੰਦੀਆਂ ਵੱਲੋਂ ਅਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਨ੍ਹਾਂ ਖੇਤੀ ਕਾਨੂੰਨਾਂ ਦੇ ਕਾਰਨ ਹੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਹੁਣ ਹਰਸਿਮਰਤ ਕੌਰ ਬਾਦਲ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀ ਕਾਨੂੰਨਾ ਦੇ ਵਿਰੋਧ ਵਿਚ ਜਾਰੀ ਸੰਘਰਸ਼ ਦੌਰਾਨ ਸ਼-ਹੀ-ਦ ਹੋਏ ਕਿਸਾਨ ਪਰਿਵਾਰ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਬਾਰੇ ਕਿਸਾਨ ਜਥੇ ਬੰਦੀਆਂ ਨੂੰ ਪਤਾ ਲੱਗਣ ਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ।
ਉਨ੍ਹਾਂ ਵੱਲੋਂ ਸ਼-ਹੀ- ਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸੱਤ ਪਿੰਡਾਂ ਵਿੱਚ ਜਾਣ ਦਾ ਪ੍ਰੋਗਰਾਮ ਸੀ। ਕਿਸਾਨਾਂ ਦੇ ਵਿਰੋਧ ਦੇ ਕਾਰਨ ਉਹ ਸੱਤਾਂ ਵਿਚੋਂ ਤਿੰਨ ਪਿੰਡਾਂ ਵਿੱਚ ਹੀ ਜਾ ਸਕੇ। ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਖੇਤੀ ਉਨ੍ਹਾਂ ਨੂੰ ਲਾਗੂ ਕਰਨ ਸਮੇਂ ਹਰਸਿਮਰਤ ਕੌਰ ਬਾਦਲ ਆਪਣੇ ਅਹੁਦੇ ਤੇ ਤਾਇਨਾਤ ਸੀ ਅਤੇ ਉਨ੍ਹਾਂ ਵੱਲੋਂ ਵੀ ਦਸਤਖ਼ਤ ਕੀਤੇ ਗਏ ਹਨ। ਉੱਥੇ ਹੀ ਬਹੁਤ ਸਾਰੇ ਸ਼-ਹੀ-ਦਾਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਨਾ ਮਿਲਣ ਲਈ ਸੁਨੇਹਾ ਭੇਜ ਦਿੱਤਾ।
ਜਿਸ ਬਾਰੇ ਜਾਣਕਾਰੀ ਉਨ੍ਹਾਂ ਪਰਵਾਰਾਂ ਦੇ ਨਜ਼ਦੀਕੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਵਸਾਵਾ ਸਿੰਘ ਵੱਲੋਂ ਦਿੱਤੀ ਗਈ ਹੈ। ਜਿੱਥੇ ਹਰਸਿਮਰਤ ਕੌਰ ਬਾਦਲ ਨੇ ਪਿੰਡਾਂ ਵਿੱਚ ਜਾਣਾ ਸੀ ਉੱਥੇ ਭਾਰੀ ਪੁਲਸ ਫੋਰਸ ਤਾਈਨਾਤ ਕੀਤੀ ਹੋਈ ਸੀ ,ਪਰ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਉਹ ਸੱਤ ਪਿੰਡਾਂ ਦੇ ਪ੍ਰੋਗਰਾਮਾਂ ਵਿਚੋਂ ਸਿਰਫ ਤਿੰਨ ਪਿੰਡਾਂ ਤੱਕ ਹੀ ਜਾ ਸਕੇ। ਕਿਸਾਨੀ ਅੰਦੋਲਨ ਦੌਰਾਨ ਸ਼-ਹੀ-ਦ ਹੋਏ ਪਿੰਡ ਗੁੱੜਦੀ, ਬੱਛੂਆਣਾ, ਧਰਮਪੁਰਾ, ਬਰ੍ਹੇ, ਦੋਦੜਾ, ਬੋਹਾ ਅਤੇ ਭਾਦੜਾ ਵਿਖੇ ਜਾਣਾ ਸੀ।
ਪਰ ਪਿੰਡ ਦੋਦੜਾ ਅਤੇ ਭਾਦੜਾ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ, ਡਕੋਦਾ ਅਤੇ ਕਾਦੀਆਂ ਗਰੁੱਪ ਸਮੇਤ ਸਥਾਨਕ ਲੋਕਾਂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਭਾਰੀ ਵਿਰੋਧ ਕੀਤਾ ਗਿਆ। ਜਿਸ ਕਾਰਨ ਬੀਬੀ ਬਾਦਲ ਪਿੰਡ ਭਾਦੜਾ, ਦੋਦੜਾ ਅਤੇ ਬੋਹਾ ਵਿਖੇ ਹੀ ਪਹੁੰਚ ਸਕੇ। ਇਸ ਦੌਰਾਨ ਪਿੰਡ ਧਰਮਪੁਰਾ ਦੇ ਸੰਘਰਸ਼ ਦੌਰਾਨ ਸ਼-ਹੀ-ਦ ਹੋਏ ਕਿਸਾਨ ਪਿਆਰਾ ਸਿੰਘ ਦੇ ਪਰਿਵਾਰ ਵੱਲੋਂ ਵੀ ਸੁਨੇਹਾ ਭੇਜ ਕੇ ਬੀਬਾ ਬਾਦਲ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ।
Previous Postਚਲ ਰਹੇ ਕਿਸਾਨ ਅੰਦੋਲਨ ਵਿਚਾਲੇ ਹੁਣ ਖੇਤੀਬਾੜੀ ਮੰਤਰੀ ਨੇ ਦਸੀ ਇਹ ਖਬਰ, ਕਿਹਾ ਕਿਸਾਨਾਂ ਨੂੰ ਹੋਵੇਗਾ ਫਾਇਦਾ
Next Postਹੁਣ ਅਚਾਨਕ ਅੰਬਾਨੀ ਦੀ ਜੀਓ ਨੇ ਗਾਹਕਾਂ ਨੂੰ ਦੇ ਦਿੱਤਾ ਵੱਡਾ ਝੱਟਕਾ – ਲੈ ਲਿਆ ਇਹ ਨਵਾਂ ਫੈਸਲਾ