ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਮਾੜੀ ਖਬਰ ਆ ਰਹੀ ਹੈ ਕੇ ਇੱਕ ਯਾਤਰੀ ਜਹਾਜ ਕਰੈਸ਼ ਹੋ ਗਿਆ ਜਿਸ ਵਿਚ ਦਰਜਨਾਂ ਲੋਕ ਮਾਰੇ ਗਏ ਹਨ। ਇਸ ਖਬਰ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਇਹ ਹਾਦਸਾ ਜਹਾਜ ਦੇ ਰਨਵੇਅ ਤੋਂ ਫਿਸਲ ਕੇ ਹੋਇਆ ਹੈ। ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਨੇਪਾਲ ਦੇ ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ ‘ਤੇ ਉਡਾਣ ਭਰਨ ਦੌਰਾਨ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ‘ਚ 19 ਯਾਤਰੀ ਸਵਾਰ ਸਨ। ਖਬਰ ਆ ਰਹੀ ਹੈ ਕੇ ਜਹਾਜ਼ ਵਿਚ ਸਵਾਰ 19 ਲੋਕਾਂ ਵਿਚੋਂ 18 ਲੋਕਾਂ ਦੀ ਮੌਤ ਹੋ ਗਈ ਹੈ।
ਉੱਥੇ ਜ਼ਖਮੀ ਪਾਇਲਟ ਕੈਪਟਨ ਮਨੀਸ਼ ਸ਼ਾਕਯ ਨੁੰ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਹਵਾਈ ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਖਬਰ ਮਿਲੀ ਹੈ ਕੇ ਇਸ ਹਵਾਈ ਜਹਾਜ਼ ਨੇ ਤ੍ਰਿਭੁਵਨ ਦੇ ਏਅਰਪੋਰਟ ਤੋਂ ਉਡਾਣ ਭਰੀ ਸੀ । ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਸਵੇਰੇ ਕਰੀਬ 11 ਵਜੇ ਕਰੈਸ਼ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਜਹਾਜ਼ ਸੂਰਿਆ ਏਅਰਲਾਈਨਜ਼ ਦਾ ਸੀ।
ਮਿਲੀਆਂ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਜਹਾਜ਼ ਟੇਕਆਫ ਦੌਰਾਨ ਰਨਵੇਅ ਤੋਂ ਫਿਸਲ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਫਿਲਹਾਲ ਬਚਾਅ ਟੀਮ ਜਲਦੀ ਤੋਂ ਜਲਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਜਹਾਜ਼ ‘ਚ ਸਵਾਰ ਯਾਤਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਇਸ ਜਹਾਜ਼ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ‘ਚੋਂ ਅੱਗ ਦੀਆਂ ਉੱਚੀਆਂ ਲਪਟਾਂ ਉੱਠ ਰਹੀਆਂ ਹਨ। ਹਾਦਸੇ ਕਾਰਨ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਖਬਰ ਨਾਲ ਹਵਾਈ ਜਹਾਜ ਚ ਸਫ਼ਰ ਕਰਨ ਵਾਲਿਆਂ ਚ ਚਿੰਤਾ ਪਾਈ ਜਾ ਰਹੀ ਹੈ ਕਿਓੰਕੇ ਹਵਾਈ ਹਾਦਸਿਆਂ ਚ ਲਗਾਤਾਰ ਵਾਧਾ ਹੋ ਰਿਹਾ ਹੈ।
Previous Postਪੰਜਾਬ ਚ ਇਥੇ ਤਬਾਹ ਹੋਇਆ ਹੱਸਦਾ ਖੇਡਦਾ ਟੱਬਰ , ਪੂਰੇ ਪਰਿਵਾਰ ਨੇ ਕੀਤੀ ਖ਼ੁਦਕੁਸ਼ੀ
Next Postਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸਜ ਵਿਆਹੀ ਲਾੜੀ ਨੇ ਚਾੜ੍ਹਿਆ ਅਜਿਹਾ ਚੰਨ , CCTV ਦੇਖ ਸੋਹਰਿਆਂ ਦੇ ਉੱਡੇ ਹੋਸ਼