ਆਈ ਤਾਜ਼ਾ ਵੱਡੀ ਖਬਰ
ਸੜਕ ਦੁਰਘਟਨਾਵਾਂ ਵਿੱਚ ਆਏ ਦਿਨ ਹੀ ਵਾਧਾ ਹੁੰਦਾ ਜਾ ਰਿਹਾ ਹੈ, ਭਾਵੇਂ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਈ ਕਾਰਜ ਕੀਤੇ ਜਾਂਦੇ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਹਾਦਸੇ ਵਾਪਰ ਹੀ ਜਾਂਦੇ ਹਨ। ਇਹ ਦੁਰਘਟਨਾਵਾਂ ਜ਼ਿਆਦਾਤਰ ਵਾਹਨ ਚਾਲਕਾਂ ਦੀ ਅਣਗਿਹਲੀ ਕਾਰਨ ਹੀ ਵਾਪਰਦੀਆਂ ਹਨ, ਜਿਸ ਵਿੱਚ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਇਕ ਰਿਸਰਚ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ 2016 ਤੋਂ 2019 ਦੇ ਵਿਚਕਾਰ ਪੰਜਾਬ ਸਰਕਾਰ ਨੂੰ ਸੜਕ ਹਾਦਸਿਆਂ ਵਿੱਚ 15,000 ਕਰੋੜ ਰੁਪਏ ਦੀ GDP ਗਵਾਉਣੀ ਪਈ।
ਪੰਜਾਬ ਵਿੱਚ ਇਹ ਸੜਕ ਹਾਦਸੇ ਜ਼ਿਆਦਾਤਰ ਆਵਾਰਾ ਪਸ਼ੂਆਂ ਦੇ ਸੜਕਾਂ ਵਿੱਚ ਘੁੰਮਣ ਕਾਰਨ ਵੀ ਵਧ ਰਹੇ ਹਨ। ਹਰ ਸਾਲ ਹੀ ਹਜ਼ਾਰਾ ਦੀ ਗਿਣਤੀ ਵਿੱਚ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਦਿੰਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ ਅਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਭਿੱਖੀਵਿੰਡ ਤੂੰ ਇਕ ਅਜਿਹੀ ਸੜਕ ਦੁਰਘਟਨਾਵਾਂ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਮਾਂ-ਪੁੱਤ ਦੀ ਮੌਕੇ ਤੇ ਹੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰ ਨਗਰ ਪਿੰਡ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਆਪਣੇ ਸੱਤ ਸਾਲਾਂ ਦੇ ਪੁੱਤਰ ਅਰਸ਼ਦੀਪ ਸਿੰਘ ਨਾਲ ਸਕੂਟਰੀ ਨੰਬਰ ਪੀ ਬੀ 38, 7144 ਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਕਸਬਾ ਝਬਾਲ ਵੱਲ ਜਾ ਰਹੀ ਸੀ। ਰਸਤੇ ਵਿਚ ਜਦ ਉਹ ਸਿੰਘਾਪੁਰਾ ਪਿੰਡ ਦੇ ਕੋਲ਼ ਪਹੁੰਚੀ ਤਾਂ ਸਕੂਲ ਬੱਸ ਜੋ ਅੰਮ੍ਰਿਤਸਰ ਤੋਂ ਭਿੱਖੀਵਿੰਡ ਨੂੰ ਜਾ ਰਹੀ ਸੀ ਦੇ ਡਰਾਈਵਰ ਵੱਲੋਂ ਗ਼ਲਤ ਪਾਸੇ ਤੋਂ ਆ ਕੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਗਈ।
ਇਸ ਟੱਕਰ ਨਾਲ ਮਾਂ ਅਤੇ ਪੁਤਰ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ ਇਸ ਹਾਦਸੇ ਦਾ ਦੋਸ਼ੀ ਬੱਸ ਚਾਲਕ ਘਟਨਾਕ੍ਰਮ ਤੋਂ ਫਰਾਰ ਹੋ ਗਿਆ ਹੈ। ਭਿਖੀਵਿੰਡ ਥਾਣਾ ਦੇ ਅਧੀਨ ਆਉਂਦੀ ਚੌਂਕੀ ਇੰਚਾਰਜ ਸਹਾਯਕ ਸਬ ਇੰਸਪੈਕਟਰ ਸਤਪਾਲ ਦੁਆਰਾ ਮਾਂ ਪੁੱਤ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਸਬ ਇੰਸਪੈਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਫਰਾਰ ਬੱਸ ਚਾਲਕ ਉੱਤੇ ਬਣਦੀ ਕਾ-ਰ-ਵਾ-ਈ ਕੀਤੀ ਜਾਵੇਗੀ।
Previous Postਪੰਜਾਬ ਦੇ ਮੁਰਦਾ ਘਰ ਚ ਇਸ ਕਾਰਨ ਕਰਕੇ ਹੋਇਆ ਅਜਿਹਾ ਹੰਗਾਮਾ ਹਰ ਕੋਈ ਰਹਿ ਗਿਆ ਹੈਰਾਨ – ਤਾਜਾ ਵੱਡੀ ਖਬਰ
Next Postਹੁਣੇ ਹੁਣੇ ਸ਼ਾਹਰੁਖ਼ ਖ਼ਾਨ ਦੇ ਪੁੱਤ ਨੇ ਪੁਲਸ ਅੱਗੇ ਕਰਤਾ ਇਹ ਵੱਡਾ ਗੁਪਤ ਖੁਲਾਸਾ – ਸੁਣ ਸਭ ਰਹਿ ਗਏ ਹੈਰਾਨ