ਹੁਣੇ ਹੁਣੇ ਵੱਡਾ ਹਵਾਈ ਜਹਾਜ਼ ਹੋਇਆ ਕਰੈਸ਼, ਛਾਈ ਸੋਗ ਦੀ ਲਹਿਰ

ਬਹੁਤ ਸਾਰੇ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਲਦੀ ਪਹੁੰਚਣ ਦੇ ਲਈ ਹਵਾਈ ਸਫਰ ਦਾ ਸਹਾਰਾ ਲੈਂਦੇ ਹਨ। ਜਿਸ ਨਾਲ ਉਹ ਆਪਣੀ ਮੰਜ਼ਿਲ ਤੱਕ ਜਲਦੀ ਪਹੁੰਚ ਸਕਣ। ਪਰ ਕੁਝ ਕਾਰਨਾਂ ਕਾਰਨ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋਣ ਕਾਰਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਹੁਣ ਅਚਾਨਕ ਇੱਕ ਹਵਾਈ ਜਹਾਜ਼ ਦੇ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਈ ਮੌਤਾਂ ਹੋਣ ਦਾ ਖਦਸ਼ਾ ਵੀ ਜਾਹਿਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਵਾਈ ਹਾਦਸਾ ਕਜਾਕਿਸਤਾਨ ਵਿੱਚ ਹੋਇਆ ਹੈ ਜਿੱਥੇ ਕਿ ਸਵਾਰੀਆਂ ਨਾਲ ਭਰਿਆ ਹੋਇਆ ਹਵਾਈ ਜਹਾਜ਼ ਏਅਰਪੋਰਟ ਤੇ ਲੈਂਡਿੰਗ ਤੋਂ ਐਨ ਪਹਿਲਾਂ ਹੀ ਕਰੈਸ਼ ਹੋ ਗਿਆ ਹੈ। ਜਿਸ ਸਮੇਂ ਇਹ ਘਟਨਾ ਵਾਪਰਿਆ ਉਸ ਸਮੇਂ ਹਵਾਈ ਜਹਾਜ਼ ਵਿੱਚ 105 ਯਾਤਰੀ ਸਵਾਰ ਸਨ। ਇਹਨਾਂ ਤੋਂ ਇਲਾਵਾ ਪੰਜ ਕਰੂ ਮੈਂਬਰ ਵੀ ਹਵਾਈ ਜਹਾਜ਼ ਵਿੱਚ ਮੌਜੂਦ ਸਨ। ਹਾਦਸਾ ਗ੍ਰਸਤ ਹੋਏ ਇਸ ਹਵਾਈ ਜਹਾਜ਼ ਵਿੱਚ 42 ਯਾਤਰੀਆਂ ਦੀ ਮੌਤ ਹੋ ਗਈ ਹੈਲਥ ਵਿਭਾਗ ਵੱਲੋਂ ਇਸ ਦੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿੱਚ 25 ਯਾਤਰੀ ਵਾਲ ਵਾਲ ਬਚ ਗਏ ਹਨ। ਉਥੇ ਹੀ ਹਸਪਤਾਲ ਵਿੱਚ 22 ਯਾਤਰੀਆਂ ਨੂੰ ਇਲਾਜ ਲਈ ਦਾਖਲ ਕਰਾਇਆ ਗਿਆ ਹੈ ਜੋ ਕਿ ਜਖਮੀ ਹਨ। ਦੱਸਿਆ ਗਿਆ ਹੈ ਕਿ ਹਾਦਸਾ ਗ੍ਰਸਤ ਹੋਇਆ ਹਵਾਈ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਹੈ। ਇਹ ਹਵਾਈ ਜਹਾਜ਼ ਕਜ਼ਾਕਿਸਤਾਨ ਦੇ ਅਕਾਤੂ ਹਵਾਈ ਅੱਡੇ ਨੇੜੇ ਉਡਾਨ ਭਰਨ ਤੋਂ ਪਹਿਲਾਂ ਕਰੈਸ਼ ਹੋ ਗਿਆ। ਜੋ ਕਿ ਬਾਕੂ ਤੋਂ ਗ੍ਰੋਨਜੀ ਜਾ ਰਿਹਾ ਸੀ। ਇਸ ਹਾਦਸੇ ਦਾ ਖੁਲਾਸਾ ਰੂਸੀ ਸਮਾਚਾਰ ਏਜੰਸੀਆਂ ਨੇ ਕੀਤਾ ਹੈ। ਹਾਦਸੇ ਦੌਰਾਨ ਇਸ ਜਹਾਜ਼ ਵਿੱਚ ਸਵਾਰ 105 ਯਾਤਰੀਆ ਵਿਚੋਂ ਜ਼ਿਆਦਾਤਰ ਅਜ਼ਰਬਾਈਜਾਨ ਅਤੇ ਰੂਸੀ ਨਾਗਰਿਕ ਸਨ। ਕਜ਼ਾਕਿਸਤਾਨ ਦੇ ਹੈਲਥ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਤਕ ਇਸ ਹਾਦਸੇ ਵਿੱਚ 42 ਲੋਕ ਮਾਰੇ ਜਾ ਚੁੱਕੇ ਹਨ। ਇਹ ਵੀ ਖਦਸਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਵੀ ਹੋ ਸਕਦਾ ਹੈ। ਦੱਸਿਆ ਗਿਆ ਹੈ ਕਿ ਗ੍ਰੋਜ਼ਨੀ ਰੂਸ ਦੇ ਚੇਚਨੀਆ ਖੇਤਰ ‘ਚ ਪੈਂਦਾ ਹੈ, ਜਿੱਥੇ ਕਿ ਵਧੇਰੇ ਧੁੰਦ ਹੋਣ ਦੇ ਕਾਰਨ ਦਿਖਾਈ ਨਹੀਂ ਦਿੱਤਾ ਅਤੇ ਜਹਾਜ਼ ਨੂੰ ਗਰੋਂਜੇ ਵੱਲ ਮੋੜ ਦਿੱਤਾ ਗਿਆ। ਜਿੱਥੇ ਐਮਰਜੈਂਸੀ ਲੈਂਡਿੰਗ ਬਾਕੂ ਤੋਂ ਗ੍ਰੋਨਜੀ ਮਾਰਗ ‘ਤੇ ਕੀਤੀ ਗਈ ਅਤੇ ਇਸ ਐਮਰਜੰਸੀ ਲੈਂਡਿੰਗ ਦੀ ਕੋਸ਼ਿਸ਼ ਵਿੱਚ ਹੀ ਅਕਾਤੂ ਤੋਂ ਤਿੰਨ ਕਿਲੋਮੀਟਰ ਦੂਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸਾਗ੍ਰਸਤ ਜਹਾਜ਼ ਐਂਬਰੇਅਰ 190 ਏਅਰਕ੍ਰਾਫਟ ਸੀ। ਇਸ ਦਾ ਨੰਬਰ J2-8243 ਸੀ।