ਆਈ ਤਾਜਾ ਵੱਡੀ ਖਬਰ
ਆਏ ਦਿਨ ਕਿਸੇ ਨਾ ਕਿਸੇ ਦਾ ਕਿਸਾਨੀ ਅੰਦੋਲਨ ਨੂੰ ਲੈਕੇ ਬਿਆਨ ਸਾਹਮਣੇ ਆਉਂਦਾ ਹੈ, ਹੁਣ ਫ਼ਿਰ ਇੱਕ ਬਿਆਨ ਸਾਹਮਣੇ ਆ ਗਿਆ ਹੈ,ਜਿਸਦੀ ਆਪਣੀ ਇਕ ਅਹਿਮੀਅਤ ਹੈ ਅਤੇ ਉਸ ਬਿਆਨ ਦੇ ਹਰ ਪਾਸੇ ਚਰਚਾ ਵੀ ਹੋ ਰਹੀ ਹੈ। ਕਿਸਾਨੀ ਅੰਦੋਲਨ ਸਿਖਰਾਂ ਤੇ ਹੈ ਅਤੇ ਇਸ ਮੁੱਦੇ ਦੀ ਵਿਦੇਸ਼ਾਂ ਚ ਵੀ ਚਰਚਾ ਹੋ ਰਹੀ ਹੈ। ਵਿਦੇਸ਼ਾਂ ਵਿਚੋਂ ਵੀ ਕਈ ਬਿਆਨ ਸਾਹਮਣੇ ਆ ਚੁੱਕੇ ਨੇ ਜਿਸ ਚ ਸਰਕਾਰ ਨੂੰ ਇਸ ਮੁੱਦੇ ਦਾ ਹੱਲ ਕਰਨ ਲਈ ਕਿਹਾ ਗਿਆ ਹੈ। ਓਧਰ ਹੀ ਹੁਣ ਇਕ ਅਜਿਹਾ ਬਿਆਨ ਸਾਹਮਣੇ ਆ ਗਿਆ ਹੈ ਜਿਸਦੀ ਹੁਣ ਹਰ ਪਾਸੇ ਚਰਚਾ ਛਿ-ੜ ਗਈ ਹੈ। ਕਿਸਾਨੀ ਅੰਦੋਲਨ ਤੇ ਇਸ ਬਾਰ ਜਿਸਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ, ਉਹ ਸ਼ਖਸ਼ ਕਈਆਂ ਦੇ ਦਿਲਾਂ ਤੇ ਰਾਜ ਕਰਦਾ ਹੈ। ਹੁਣ ਤਕ ਕਈਆਂ ਤੌ ਉਮੀਦਾਂ ਸੀ ਕਿ ਉਹ ਇਸ ਮੁੱਦੇ ਤੇ ਆਪਣੀ ਪ੍ਰਤੀਕ੍ਰਿਆ ਦੇਣਗੇ,ਪਰ ਕੋਈ ਵੀ ਇਸ ਉਮੀਦ ਤੇ ਖਰਾ ਨਾ ਉਤਰਿਆ।
ਦਸਣਾ ਬਣਦਾ ਹੈ ਕਿ ਕ੍ਰਿਕੇਟ ਦੀ ਦੁਨੀਆਂ ਚ ਆਪਣਾ ਨਾਂ ਬਣਾਉਣ ਵਾਲੇ ਵਿਰਾਟ ਕੋਹਲੀ ਦੀ ਹੁਣ ਕਿਸਾਨੀ ਅੰਦੋਲਨ ਤੇ ਪ੍ਰਤਿਕ੍ਰਿਆ ਆਈ ਹੈ, ਜਿਹਨਾਂ ਨੇ ਸਰਕਾਰ ਨੂੰ ਇਸ ਮਸਲੇ ਦਾ ਹੱਲ ਕੱਢਣ ਲਈ ਕਿਹਾ ਹੈ। ਉਹਨਾਂ ਨੇ ਟਵੀਟ ਕਰਕੇ ਸਾਫ਼ ਕਿਹਾ ਕਿ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਜਲਦ ਇਸ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਹੈ। ਉਹਨਾਂ ਨੇ ਸਾਫ਼ ਲਫ਼ਜ਼ਾਂ ਚ ਕਿਹਾ ਕਿ ਦੋਨਾਂ ਧਿਰਾਂ ਨੂੰ ਬੈਠ ਕੇ ਵਿਚਾਰ ਵਟਾਂਦਰਾ ਕਰ ਸਹਿਮਤੀ ਦਿਖਾਉਣੀ ਚਾਹੀਦੀ ਹੈ ਤਾਂ ਜੌ ਇਸ ਮਾਮਲੇ ਦਾ ਜਲਦ ਹੱਲ ਹੋ ਸਕੇ ਤੇ ਅਸੀ ਸਾਰੇ ਇਕੱਠੇ ਅੱਗੇ ਵਧ ਸਕੀਏ। ਵਿਰਾਟ ਨੇ ਟਵੀਟ ਕਰ ਕਿਹਾ ਕਿ ਜਲਦ ਇਸ ਮਸਲੇ ਦਾ ਹੱਲ ਹੋਵੇਗਾ ਅਤੇ ਅਸੀ ਸਾਰੇ ਅੱਗੇ ਸ਼ਾਂਤੀ ਨਾਲ ਵਧਾਂਗੇ। ਵਿਰਾਟ ਦਾ ਇਹ ਟਵੀਟ ਕਾਫੀ ਮਾਇਨੇ ਰੱਖਦਾ ਹੈ। ਲਗਾਤਾਰ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਚਲ ਰਹੀ ਗਲਬਾਤ ਹਮੇਸ਼ਾ ਹੀ ਬੇਸਿੱਟਾ ਰਹਿੰਦੀ ਹੈ, ਜਿਸ ਕਰਕੇ ਹੁਣ ਸਭ ਨੂੰ ਇਸ ਮੁੱਦੇ ਦੀ ਚਿੰਤਾ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਚਲ ਰਹੇ ਮਤਭੇਦ ਦੇਸ਼ ਦੇ ਆਮ ਨਾਗਰਿਕ ਨੂੰ ਵੀ ਪ੍ਰਭਾਵਿਤ ਕਰ ਰਹੇ ਨੇ , ਕਿਉਂਕਿ ਇਸ ਮੁੱਦੇ ਦਾ ਅਸਰ ਨੌਜਵਾਨ ਪੀੜ੍ਹੀ ਤੇ ਵੀ ਪੈ ਰਿਹਾ ਹੈ, ਨੌਜਵਾਨ ਕਾਫੀ ਚਿੰਤਤਿੰਤ ਅਤੇ ਕਾਫੀ ਗੰ-ਭੀ-ਰ ਨੇ ,ਓਹ ਚਾਹੁੰਦੇ ਨੇ ਕਿ ਸਰਕਾਰ ਜਲਦ ਉਹਨਾਂ ਦੀ ਇਹ ਸਮੱਸਿਆ ਹੱਲ ਕਰੇ। ਉਥੇ ਹੀ ਅਜਿਹੇ ਚ ਕੋਹਲੀ ਦਾ ਇਹ ਟਵੀਟ ਸਾਹਮਣੇ ਆਉਣਾ, ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰੇਗਾ,
ਅਤੇ ਸਰਕਾਰ ਨੂੰ ਵੀ ਸੋਚਣ ਤੇ ਮਜਬੂਰ ਕਰੇਗਾ ਕਿ ਹੁਣ ਉਹ ਗੁੰਡਾਗਰਦੀ ਛੱਡ ਕੇ ਕਿਸਾਨਾਂ ਦਾ ਹਲ ਕਰਨ।ਵਿਰਾਟ ਦਾ ਆਪਣੇ ਟਵੀਟ ਚ ਕਹਿਣਾ ਸੀ ਕਿ ਕਿਸਾਨ ਸਾਡੇ ਦੇਸ਼ ਦਾ ਅ-ਟੁੱ-ਟ ਅੰ-ਗ ਹਨ,ਅਤੇ ਉਹਨਾਂ ਦਾ ਜਲਦ ਹੱਲ ਕਰਨਾ ਚਾਹੀਦਾ ਹੈ। ਦਸਣਾ ਬਣਦਾ ਹੈ ਕਿ ਸਰਕਾਰ ਹੁਣ ਕਿਸਾਨਾਂ ਨਾਲ ਗੁੰਡਾਗਰਦੀ ਵਾਲਾ ਰਾਹ ਅਪਣਾ ਰਹੀ ਹੈ ਕਿਸਾਨਾਂ ਤੇ ਅਤਿਆਚਾਰ ਕੀਤੇ ਜਾ ਰਹੇ ਨੇ ,ਉਹਨਾਂ ਦਾ ਲਹੂ ਬਹਾਇਆ ਜਾ ਰਿਹਾ ਹੈ।
Previous Postਕਿਸਾਨ ਅੰਦੋਲਨ ਦੀ ਦੁਨੀਆਂ ਤੇ ਪਈ ਧੁਮ – ਦੁਨੀਆਂ ਦੇ ਚੋਟੀ ਦੇ ਇਸ ਖਿਡਾਰੀ ਨੇ ਦਿੱਤੇ ਏਨੇ ਲੱਖ ਰੁਪਏ ਅੰਦੋਲਨ ਨੂੰ
Next Postਗੈਸ ਸਲੰਡਰ ਵਰਤਣ ਵਾਲਿਆਂ ਆਈ ਏਹ ਵੱਡੀ ਖਬਰ