ਆਈ ਤਾਜਾ ਵੱਡੀ ਖਬਰ
ਲੋਕਾਂ ਵੱਲੋਂ ਆਉਣ ਜਾਣ ਵਾਸਤੇ ਆਵਾਜਾਈ ਦੇ ਬਹੁਤ ਸਾਰੇ ਸਾਧਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਹੀ ਮਾਲ ਦੀ ਢੋਆ-ਢੁਆਈ ਵਾਲੇ ਰਸਤੇ ਅਪਣਾਏ ਜਾਂਦੇ ਹਨ ਅਤੇ ਸੜਕੀ ਆਵਾਜਾਈ ਨੂੰ ਪਹਿਲ ਦਿੱਤੀ ਜਾਂਦੀ ਹੈ। ਉਥੇ ਹੀ ਲੋਕਾਂ ਵੱਲੋਂ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ ਆਪਣੀ ਯਾਤਰਾ ਨੂੰ ਸੁਰੱਖਿਅਤ ਢੰਗ ਨਾਲ ਕੀਤਾ ਜਾਂਦਾ ਹੈ ਜਿਸ ਸਦਕਾ ਉਹ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਸਕਣ। ਜਿਥੇ ਕੁਝ ਲੋਕਾਂ ਵੱਲੋਂ ਖੁਸ਼ੀ ਖੁਸ਼ੀ ਰੇਲ ਦਾ ਸਫਰ ਕੀਤਾ ਜਾਂਦਾ ਹੈ ਉੱਥੇ ਲੋਕਾਂ ਦੀ ਮਜਬੂਰੀ ਉਨ੍ਹਾਂ ਨੂੰ ਇਸ ਤਰਾਂ ਦਾ ਸਫਰ ਕਰਨ ਲਈ ਮਜਬੂਰ ਕਰ ਦਿੰਦੀ ਹੈ ਸਰਕਾਰ ਵੱਲੋਂ ਕਾਨੂੰਨੀ ਤੌਰ ਤੇ ਮਾਨਤਾ ਨਹੀਂ ਦਿਤੀ। ਅਜਿਹੇ ਸਫ਼ਰ ਦੌਰਾਨ ਵਾਪਰਨ ਵਾਲੇ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਹੁਣ ਇੱਥੇ ਰੇਲ ਹਾਦਸਾ ਵਾਪਰਿਆ ਹੈ ਜਿੱਥੇ 60 ਲੋਕਾਂ ਦੀ ਮੌਤ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਬਚਾਅ ਕਾਰਜ ਜਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਫਰੀਕੀ ਦੇਸ਼ ਡੈਮੋਕਰੇਟਿਕ ਰਿਪਬਲਿਕ ਆਫ ਕਾਗੋ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਜਾਣ ਕਾਰਨ ਹਾਦਸਾਗ੍ਰਸਤ ਹੋਈ ਹੈ ਅਤੇ ਇਸ ਮਾਲ ਗੱਡੀ ਦੀਆਂ ਸੱਤ ਬੋਗੀਆਂ ਉੱਚੇ ਰੇਲਵੇ ਲਾਈਨ ਤੋਂ ਹੇਠਾਂ ਉਤਰ ਗਈਆਂ। ਜਿਸ ਕਾਰਨ ਇਹ ਸੱਤ ਬੋਗੀਆਂ ਇਕ ਟੋਏ ਵਿੱਚ ਡਿੱਗ ਗਈਆਂ। ਦੱਸਿਆ ਗਿਆ ਹੈ ਕਿ ਇਸ ਮਾਲ ਗੱਡੀ ਵਿਚ ਕੁਝ ਲੋਕ ਗ਼ੈਰਕਾਨੂੰਨੀ ਤਰੀਕੇ ਨਾਲ ਸਫ਼ਰ ਕਰ ਰਹੇ ਸਨ।
ਉੱਥੇ ਹੀ ਇਸ ਮਾਲਗੱਡੀ ਦੇ ਹਾਦਸਾ ਗ੍ਰਸਤ ਹੋਣ ਕਾਰਨ 60 ਲੋਕਾਂ ਦੀ ਘਟਨਾ ਸਥਨ ਤੇ ਮੌਤ ਹੋ ਗਈ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਸੌ ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰੇ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਯਾਤਰਾ ਕਰ ਰਹੇ ਸਨ ਜਦ ਕਿ ਇਨ੍ਹਾਂ ਲੋਕਾਂ ਨੂੰ ਮਾਲ ਗੱਡੀ ਦੇ ਜ਼ਰੀਏ ਜਾਣ ਦੀ ਇਜ਼ਾਜ਼ਤ ਨਹੀਂ ਹੈ।
ਇਸ ਹਾਦਸੇ ਵਿਚ ਹੋਈਆਂ ਮੌਤਾਂ ਦੇ ਕਾਰਨ 7 ਲੋਕਾਂ ਦੀਆਂ ਲਾਸ਼ਾਂ ਨੂੰ ਰਾਹਤ ਟੀਮਾਂ ਵੱਲੋਂ ਬਾਹਰ ਕੱਢਿਆ ਗਿਆ ਹੈ ਜਦ ਕਿ 53 ਲੋਕਾਂ ਦੀਆਂ ਲਾਸ਼ਾਂ ਅਜੇ ਵੀ ਬੋਗੀਆਂ ਵਿੱਚ ਫਸੀਆਂ ਹੋਈਆਂ ਹਨ। ਉਥੇ ਹੀ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਜਿਥੇ ਇਕ ਪਤੀ-ਪਤਨੀ ਦੀ ਮੌਤ ਹੋ ਗਈ ਹੈ ਉਥੇ ਹੀ ਉਨ੍ਹਾਂ ਦਾ 2 ਸਾਲ ਦਾ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ। ਰਾਹਤ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹਨ ਪਰ ਇਸ ਘਟਨਾ ਦੇ ਵਾਪਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Home ਤਾਜਾ ਖ਼ਬਰਾਂ ਹੁਣੇ ਹੁਣੇ ਵਾਪਰਿਆ ਭਿਆਨਕ ਰੇਲ ਹਾਦਸਾ 60 ਲੋਕਾਂ ਦੀ ਹੋਈ ਮੌਕੇ ਤੇ ਮੌਤ , ਬਚਾਅ ਕਾਰਜ ਜੋਰਾਂ ਤੇ ਜਾਰੀ
Previous Postਹੋ ਗਈ ਕਲੇਸ਼ ਫਿਰ ਸ਼ੁਰੂ – ਕਾਂਗਰਸ ਦੇ ਸਿੱਧੂ ਅਤੇ ਸਾਬਕਾ ਮੰਤਰੀ ਰੰਧਾਵਾ ਵਿਚਕਾਰ, ਆਈ ਇਹ ਤਾਜਾ ਵੱਡੀ ਖਬਰ
Next Postਰੂਸ ਯੂਕਰੇਨ ਦੀ ਚਲ ਰਹੀ ਜੰਗ ਦੇ ਵਿਚਕਾਰ ਆਈ ਚੰਗੀ ਖਬਰ – ਯੂਕਰੇਨ ਰਾਸ਼ਟਰਪਤੀ ਇਸ ਗਲ੍ਹ ਲਈ ਹੋ ਗਿਆ ਤਿਆਰ