ਆਈ ਤਾਜਾ ਵੱਡੀ ਖਬਰ
ਬੀਤੇ ਕੁਝ ਦਿਨਾਂ ਤੋਂ ਜਿੱਥੇ ਹੋਣ ਵਾਲੀ ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਬਿਜਲੀ ਵਿੱਚ ਲੱਗਣ ਵਾਲੇ ਕੱਟ ਵੀ ਸਹੀ ਹੋ ਚੁੱਕੇ ਹਨ। ਪਰ ਕਈ ਖੇਤਰਾਂ ਵਿੱਚ ਇਸ ਹੋਣ ਵਾਲੀ ਬਰਸਾਤ ਦੇ ਕਾਰਨ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਪੰਜਾਬ ਵਿੱਚ ਵੀ ਹੋਣ ਵਾਲੀ ਬਰਸਾਤ ਕਾਰਨ ਕਈ ਜਗ੍ਹਾ ਤੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਜਿੱਥੇ ਕਈ ਲੋਕਾਂ ਦੇ ਬਰਸਾਤ ਕਾਰਨ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਮਲਬੇ ਹੇਠ ਆਉਣ ਕਾਰਨ ਮੌਤ ਹੋ ਗਈ ਉਥੇ ਹੀ ਬਹੁਤ ਸਾਰੇ ਲੋਕ ਅਸਮਾਨੀ ਬਿਜਲੀ ਦੀ ਚਪੇਟ ਵਿਚ ਆ ਗਏ। ਹਿਮਾਚਲ ਵਿਚ ਹੋਣ ਵਾਲੀ ਲਗਾਤਾਰ ਬਰਸਾਤ ਬਹੁਤ ਸਾਰੇ ਲੋਕਾਂ ਲਈ ਖਤਰਾ ਬਣੀ ਹੋਈ ਹੈ।
ਹੁਣ ਇੱਥੇ ਖਤਰੇ ਦਾ ਘੁੱਗੂ ਵੱਜ ਗਿਆ ਹੈ ਜਿੱਥੇ ਅਚਾਨਕ ਡੈਮ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਪੰਜਾਬ ਵਿੱਚ ਵੀ ਦਰਿਆਵਾਂ ਵਿੱਚ ਹੜ੍ਹ ਆ ਸਕਦਾ ਹੈ। ਹਿਮਾਚਲ ਵਿੱਚ ਹੋਣ ਵਾਲੀ ਬਰਸਾਤ ਕਾਰਨ ਪੌਂਗ ਡੈਮ ਦੀ ਮਹਾਂਰਾਣਾ ਪ੍ਰਤਾਪ ਸਾਗਰ ਝੀਲ ਵਿਚ ਵੀ ਪਾਣੀ ਦਾ ਪੱਧਰ ਵਧ ਗਿਆ ਹੈ। 24 ਘੰਟਿਆਂ ਤੋਂ ਪੈਣ ਵਾਲੇ ਇਸ ਬਰਸਾਤ ਕਾਰਨ ਪਾਣੀ ਦਾ ਪੱਧਰ ਵਧਿਆ ਹੈ ਉਥੇ ਹੀ ਅਗਲੇ ਕੁਝ ਦਿਨਾਂ ਲਈ ਮੀਂਹ ਪੈਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਬਿਆਸ ਨਦੀ ਖੇਤਰ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਵਿੱਚ ਵੀ ਸਬੰਧਤ ਕਮਿਸ਼ਨਰ ਨੂੰ ਹੜ੍ਹ ਨਾਲ ਨਜਿੱਠਣ ਦੇ ਸਾਰੇ ਪੁਖਤਾ ਇੰਤਜ਼ਾਮ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਹਿਮਾਚਲ ਪ੍ਰਦੇਸ਼ ਵਿਚ ਹੋਣ ਵਾਲੀ ਬਰਸਾਤ ਦਾ ਅਸਰ ਪੰਜਾਬ ਵਿੱਚ ਵੇਖਿਆ ਜਾ ਰਿਹਾ ਹੈ ਜਿੱਥੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਬਿਆਸ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ।
ਜਿਸ ਨੇ ਪ੍ਰਸ਼ਾਸਨ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਦਰਿਆਵਾਂ ਵਿਚ ਵਧੇਰੇ ਪਾਣੀ ਹੋਣ ਤੇ ਬੰਨ੍ਹ ਦੇ ਪਾਣੀ ਨੂੰ ਆਊਟਫਲੋ ਹੋਣ ਤੇ ਗੇਟਾ ਤੋਂ ਛੱਡ ਦਿੱਤਾ ਜਾਂਦਾ ਹੈ। ਪਾਣੀ ਦੀ ਮਾਤਰਾ ਵਧਣ ਨਾਲ ਹੁਣ ਬਿਜਲੀ ਉਤਪਾਦਨ ਵਿੱਚ ਕਮੀ ਨਹੀਂ ਰਹੀ ਹੈ। ਸਾਰੇ ਬਿਜਲੀ ਘਰਾਂ ਵੱਲੋਂ ਪੂਰੀ ਮਾਤਰਾ ਵਿਚ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੀ ਪ੍ਰਭਾਵਤ ਹੋਣ ਵਾਲੇ ਖੇਤਰਾਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ।
Home ਤਾਜਾ ਖ਼ਬਰਾਂ ਹੁਣੇ ਹੁਣੇ ਵਜਿਆ ਖਤਰੇ ਦਾ ਘੁੱਗੂ – ਅਚਾਨਕ ਵੱਧ ਗਿਆ ਡੈਮ ਚ ਪਾਣੀ ਦਾ ਪੱਧਰ ਆ ਸਕਦਾ ਪੰਜਾਬ ਦੇ ਇਸ ਦਰਿਆ ਚ ਹੜ
ਤਾਜਾ ਖ਼ਬਰਾਂ
ਹੁਣੇ ਹੁਣੇ ਵਜਿਆ ਖਤਰੇ ਦਾ ਘੁੱਗੂ – ਅਚਾਨਕ ਵੱਧ ਗਿਆ ਡੈਮ ਚ ਪਾਣੀ ਦਾ ਪੱਧਰ ਆ ਸਕਦਾ ਪੰਜਾਬ ਦੇ ਇਸ ਦਰਿਆ ਚ ਹੜ
Previous Postਸਾਵਧਾਨ ਪੰਜਾਬ ਚ ਇਥੇ ਸਵੇਰੇ 4 ਵਜੇ ਤੋਂ ਸਵੇਰੇ 7 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ 7.30 ਵਜੇ ਤੱਕ ਲਈ ਲਗੀ ਇਹ ਪਾਬੰਦੀ
Next Postਹੁਣੇ ਹੁਣੇ ਕਨੇਡਾ ਵਾਲੀ ਬੇਅੰਤ ਕੌਰ ਲਈ ਆ ਗਈ ਵੱਡੀ ਮਾੜੀ ਖਬਰ ਹੋ ਗਈ ਅਚਾਨਕ ਇਹ ਕਾਰਵਾਈ