ਹੁਣੇ ਹੁਣੇ ਵਜਿਆ ਇਹ ਖਤਰੇ ਦਾ ਘੁੱਗੂ – ਧਰਤੀ ਨਾਲ ਟਕਰਾ ਸਕਦੀ ਇਹ ਛੈਅ ਅੱਜ ਬੰਦ ਹੋ ਸਕਦਾ ਇੰਟਰਨੈਟ ਅਤੇ ਬਿਜਲੀ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ, ਜੋ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖ਼ਬਰਾਂ ਜਿੱਥੇ ਲੋਕਾਂ ਵਿਚ ਡਰ ਪੈਦਾ ਕਰਦੀਆਂ ਹਨ ਉਥੇ ਹੀ ਵਿਗਿਆਨੀਆਂ ਵੱਲੋਂ ਇਨ੍ਹਾਂ ਉੱਪਰ ਨਜ਼ਰ ਰੱਖੀ ਜਾਂਦੀ ਹੈ। ਜਿਸ ਸਦਕਾ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਕਿਉਂਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਾਪਰਨ ਵਾਲੀਆਂ ਅਚਾਨਕ ਕੁਦਰਤੀ ਆਫਤਾਂ ਦੇ ਕਾਰਨ ਲੋਕ ਪਹਿਲਾਂ ਹੀ ਭਾਰੀ ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਅਜਿਹੇ ਵਿਚ ਹੋਰ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਖ-ਤ-ਰੇ ਦਾ ਘੁੱਗੂ ਵੱਜ ਗਿਆ ਹੈ ਜਿਥੇ ਇਹ ਧਰਤੀ ਨਾਲ ਇਹ ਚੀਜ਼ ਟਕਰਾ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਇੰਟਰਨੇਟ ਅਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਗਿਆਨੀਆਂ ਵੱਲੋਂ ਅਧਿਕਾਰਕ ਤੌਰ ਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪੁਲਾੜ ਵਿੱਚ ਸੂਰਜੀ ਤੂਫਾਨ ਤੇਜੀ ਨਾਲ ਧਰਤੀ ਵੱਲ ਵਧ ਰਿਹਾ ਹੈ ਅਤੇ ਜੋ ਅੱਜ ਧਰਤੀ ਨਾਲ ਟਕਰਾ ਸਕਦਾ ਹੈ। ਜਾਹਿਰ ਕੀਤੀ ਗਈ ਇਸ ਸੰਭਾਵਨਾ ਦੇ ਨਾਲ ਇਹ ਵੀ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਉਹ ਚੁੰਬਕੀ ਸ਼ਕਤੀ ਵਧੇਰੇ ਸ਼ਕਤੀਸ਼ਾਲੀ ਹੋਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਕਿਉਂਕਿ ਪਾਵਰ ਗ੍ਰਿਡ ਵੀ ਖਰਾਬ ਹੋ ਸਕਦੇ ਹਨ।

ਉਥੇ ਹੀ ਇੰਟਰਨੈੱਟ ਸੇਵਾਵਾਂ ਉਪਰ ਵੀ ਇਸ ਦਾ ਅਸਰ ਹੋਵੇਗਾ ਕਿਉਂਕਿ ਇਸ ਸੂਰਜੀ ਤੂਫਾਨ ਦੇ ਕਾਰਨ ਸੈਟਲਾਇਟ ਖਰਾਬ ਹੋ ਸਕਦੇ ਹਨ। ਜਿਨ੍ਹਾਂ ਤੇ ਮੁੜ ਤੋਂ ਕੰਟਰੋਲ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਠੀਕ ਵੀ ਕਰਨਾ ਪਵੇਗਾ। ਉਥੇ ਹੀ ਵਿਗਿਆਨੀਆਂ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਇਸ ਸੂਰਜੀ ਤੂਫਾਨ ਦੇ ਕਾਰਨ ਸਮੁੰਦਰਾਂ ਵਿੱਚ ਫੈਲੀ ਇੰਟਰਨੇਟ ਕੇਵਲ ਤੇ ਇਸ ਦਾ ਵਧੇਰੇ ਪ੍ਰਭਾਵ ਹੋ ਸਕਦਾ ਹੈ, ਉਸ ਦੇ ਮੁਕਾਬਲੇ ਇੰਟਰਨੈੱਟ ਪ੍ਰਣਾਲੀ ਤੇ ਘੱਟ ਅਸਰ ਹੋਵੇਗਾ। ਉਥੇ ਹੀ ਜਿਹੜੇ ਦੇਸ਼ਾਂ ਨੂੰ ਸਮੁੰਦਰੀ ਇੰਟਰਨੈਟ ਕੇਵਲ ਨਾਲ ਜੋੜਿਆ ਗਿਆ ਹੈ , ਉਥੇ ਇੰਟਰਨੇਟ ਸੇਵਾਵਾਂ ਠੱਪ ਰਹਿਣ ਨਾਲ ਕਈ ਦਿਨਾਂ ਤੱਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਰਪੇਸ਼ ਆ ਸਕਦੀਆਂ ਹਨ।

ਜਿਸ ਨਾਲ ਦੁਨੀਆਂ ਤੇ ਬਹੁਤ ਸਾਰੇ ਦੇਸ਼ਾਂ ਦਾ ਆਪਸੀ ਸੰਪਰਕ ਵੀ ਟੁੱਟ ਸਕਦਾ ਹੈ। ਉਥੇ ਹੀ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੀ ਵਿਗਿਆਨੀ ਸੰਗੀਤਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2021 ਡਾਟਾ ਕਮਿਊਨੀਕੇਸ਼ਨ ਕਾਨਫਰੰਸ ਵਿੱਚ ਆਪਣਾ ਅਧਿਐਨ ਦਿਖਾਇਆ ਗਿਆ ਹੈ। ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਗਿਆਨੀਆਂ ਵਿੱਚ ਵੀ ਚਿੰਤਾ ਵੱਧ ਗਈ ਹੈ। ਸੈਟੇਲਾਈਟ ਖਰਾਬ ਹੋਣ ਕਾਰਨ ਕਈ ਤਰ੍ਹਾਂ ਦੀ ਗਲਤ ਜਾਣਕਾਰੀ ਵੀ ਮੁਹਇਆ ਕਰਵਾ ਸਕਦੇ ਹਨ। ਸੂਰਜੀ ਤੂਫਾਨ ਤੋਂ ਨਿਕਲਣ ਵਾਲਾ ਕੋਰੋਨਲ ਮਾਸ ਜੋ ਕਿ ਬਹੁਤ ਹੀ ਜਿਆਦਾ ਨੁਕਸਾਨਦਾਇਕ ਅਤੇ ਤਬਾਹਕੁੰਨ ਸਾਬਤ ਹੋ ਸਕਦਾ ਹੈ।