ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਕਈ ਸੰਸਥਾਵਾਂ ਨਾਲ ਜੁੜੀਆਂ ਹੁੰਦੀਆਂ ਹਨ। ਜੋ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਉਨ੍ਹਾਂ ਦੀ ਰਹਿਨੁਮਾਈ ਕਰਦੀਆਂ ਹਨ। ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਉਹਨਾਂ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਿਸ ਕਾਰਨ ਬਹੁਤ ਸਾਰੇ ਲੋਕ ਉਨ੍ਹਾਂ ਸੰਸਥਾਵਾਂ ਵਿੱਚ ਸ਼ਰਧਾਲੂ ਬਣ ਜਾਂਦੇ ਹਨ। ਉਨ੍ਹਾਂ ਸੰਸਥਾਵਾਂ ਦੇ ਦੇ ਮੁਖੀ ਉਨ੍ਹਾਂ ਲੋਕਾਂ ਲਈ ਉਹਨਾਂ ਦੇ ਗੁਰੂ ਬਣ ਜਾਂਦੇ ਹਨ। ਜਿਨ੍ਹਾਂ ਨੂੰ ਉਹ ਲੋਕ ਰੱਬ ਨਾਲੋਂ ਘੱਟ ਨਹੀਂ ਮੰਨਦੇ। ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹੁਣ ਤੱਕ ਆਪਣੀਆਂ ਕੋਝੀਆਂ ਹਰਕਤਾਂ ਕਾਰਨ ਚਰਚਾ ਵਿੱਚ ਬਣੀਆਂ ਹੋਈਆਂ ਹਨ।
ਹੁਣ ਰਾਮ ਰਹੀਮ ਲਈ ਹਸਪਤਾਲ ਦੇ ਅੰਦਰੋਂ ਇੱਕ ਅਜਿਹੀ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਹਨੀਪ੍ਰੀਤ ਦਾ ਦਿਲ ਟੁੱਟ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਹਰਿਆਣਾ ਦੇ ਬਹੁਤ ਚਰਚਿੱਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਤੇ ਐਤਵਾਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਖੇ ਲਿਆਂਦਾ ਗਿਆ ਸੀ ਜਿਥੇ ਉਨ੍ਹਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਕੀਤੀ ਗਈ ਜਿਸ ਉਪਰੰਤ ਉਨ੍ਹਾਂ ਨੂੰ ਹਸਪਤਾਲ ਵਿਚ ਇਲਾਜ ਲਈ ਰੱਖੇ ਜਾਣ ਦਾ ਆਖਿਆ ਗਿਆ ਸੀ।
ਜਿੱਥੇ ਉਨ੍ਹਾਂ ਦੀ ਦੇਖਭਾਲ ਲਈ ਅਟੈਂਡੇਟ ਦੇ ਤੌਰ ਤੇ ਰਾਮ ਰਹੀਮ ਵੱਲੋਂ ਖੁਦ ਆਪਣੀ ਭਰੋਸੇਮੰਦ ਹਨੀਪ੍ਰੀਤ ਨੂੰ ਰਜਿਸਟਰਡ ਕਰਵਾਇਆ ਗਿਆ ਸੀ। ਜੋ ਕੱਲ ਸਵੇਰੇ ਉਨ੍ਹਾਂ ਨੂੰ ਮਿਲਣ ਵੀ ਪਹੁੰਚੀ ਸੀ। ਪਰ ਹੁਣ ਰਾਮ ਰਹੀਮ ਦੀ ਸਿਹਤ ਵਿੱਚ ਸੁਧਾਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜਰਨਲ ਵਾਰਡ ਵਿਚ ਸ਼ਿਫਟ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਨੂੰ ਅਟੈਂਡੈਂਟ ਦੀ ਸਹੂਲਤ ਮੋਹਇਆ ਨਹੀਂ ਕਰਵਾਈ ਜਾ ਸਕਦੀ। ਇਸ ਲਈ ਹਨੀਪ੍ਰੀਤ ਨੂੰ ਹੁਣ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਤੇ ਨਾ ਹੀ ਉਹ ਅਟੈਂਡੈਂਟ ਦੇ ਤੌਰ ਤੇ ਰਾਮ ਰਹੀਮ ਦੀ ਦੇਖਭਾਲ ਕਰ ਸਕੇਗੀ।
ਹਨੀਪ੍ਰੀਤ ਨੂੰ ਡੇਰਾ ਮੁਖੀ ਰਾਮ ਰਹੀਮ ਦੀ ਸਭ ਤੋ ਕਰੀਬੀ ਅਤੇ ਰਾਜਦਾਰ ਮੰਨਿਆ ਜਾ ਰਿਹਾ ਹੈ। ਜਿੱਥੇ ਵੀਰਵਾਰ ਨੂੰ ਡੇਰਾ ਮੁਖੀ ਰਾਮ ਰਹੀਮ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ਲਿਆਂਦਾ ਗਿਆ ਸੀ। ਉਸ ਤੋਂ ਬਾਅਦ ਡਾਕਟਰਾਂ ਦੀ ਸਲਾਹ ਅਨੁਸਾਰ ਹੀ ਉਨ੍ਹਾਂ ਦੇ ਕੁਝ ਟੈਸਟ ਕਰਨ ਵਾਸਤੇ ਐਤਵਾਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿੱਥੇ ਉਹ ਜੇਰੇ ਇਲਾਜ ਹਨ।
Previous Postਹੁਣੇ ਹੁਣੇ ਪੰਜਾਬ ਚ ਇਥੇ ਦੇਖੋ ਕੀ ਹੋ ਗਿਆ ਸਾਰੇ ਪਾਸੇ ਹੋ ਗਈ ਚਰਚਾ – ਤਾਜਾ ਵੱਡੀ ਖਬਰ
Next Postਸਾਵਧਾਨ : ਹੁਣੇ ਹੁਣੇ ਪੰਜਾਬ ਚ ਇਥੇ ਬਜਾਰ 3 ਵਜੇ ਨਾਲ ਹੀ ਬੰਦ ਹੋਣ ਨੂੰ ਲੈ ਕੇ ਆਈ ਇਹ ਵੱਡੀ ਖਬਰ