ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਇਸ ਸਮੇਂ ਸਥਿਤੀ ਕਾਫੀ ਤ-ਨਾ-ਅ-ਪੂ-ਰ-ਨ ਬਣ ਚੁੱਕੀ ਹੈ। ਇਸ ਦੇ ਤਣਾਅ ਪੂਰਨ ਹੋਣ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਕੋਰੋਨਾ ਵਾਇਰਸ ਅਤੇ ਖੇਤੀ ਅੰਦੋਲਨ ਮੁੱਖ ਹਨ ਪਰ ਹੁਣ ਇਨ੍ਹਾਂ ਦੋਹਾਂ ਤੋਂ ਇਲਾਵਾ ਇਕ ਹੋਰ ਬਿਮਾਰੀ ਦੀ ਵਜ੍ਹਾ ਕਰਕੇ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਜਾਨਵਰਾਂ ਅਤੇ ਪੰਛੀਆਂ ਦੀਆਂ ਮੌਤਾਂ ਹੋ ਰਹੀਆਂ ਹਨ। ਬੀਤੇ ਕੁਝ ਦਿਨਾਂ ਦੌਰਾਨ ਇਕ ਲੱਖ ਤੋਂ ਵੱਧ ਪੰਛੀਆਂ ਦੀ ਮੌਤ ਬਰਡ ਫਲੂ ਦੇ ਕਾਰਨ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਹੋਣ ਦੇ ਸਮਾਚਾਰ ਪ੍ਰਾਪਤ ਹੋਏ ਹਨ।
ਅਤੇ ਹਾਲ ਹੀ ਦੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਫੈਲੀ ਹੋਈ ਇਸ ਬਰਡ ਫਲੂ ਦੀ ਬਿਮਾਰੀ ਦੇ ਕਾਰਨ ਮਰਨ ਵਾਲੇ ਪੰਛੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜਿਸ ਕਾਰਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵੱਲੋਂ ਪੰਜਾਬ ਦੇ ਸਤਿਸੰਗ ਘਰਾਂ ਵਿੱਚ ਕੰਮ ਕਰਦੇ ਸੇਵਾਦਾਰਾਂ ਦੇ ਲਈ ਕੁਝ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਦੇ ਸਬੰਧ ਵਿੱਚ ਡੇਰੇ ਦੀ ਪ੍ਰਬੰਧਕੀ ਕਮੇਟੀ ਨੇ ਆਖਿਆ ਹੈ ਜੇਕਰ ਕਿਸੇ ਵੀ ਸਤਿਸੰਗ ਘਰ ਦੇ ਵਿਚ ਕੋਈ ਮ੍ਰਿਤਕ ਪੰਛੀ ਮਿਲਦਾ ਹੈ ਤਾਂ ਉਸ ਦੇ ਜਿਆਦਾ ਨਜ਼ਦੀਕ ਨਾ ਜਾਇਆ ਜਾਵੇ।
ਸਭ ਤੋਂ ਪਹਿਲਾਂ ਇਸ ਦਾ ਟੈਸਟ ਕਰਨ ਵਾਲੀ ਸਰਕਾਰੀ ਏਜੰਸੀ ਨੂੰ ਇਸ ਪੰਛੀ ਬਾਰੇ ਜਾਣਕਾਰੀ ਦਿੱਤੀ ਜਾਵੇ। ਉਸ ਮ੍ਰਿਤਕ ਪੰਛੀ ਨੂੰ ਨੰਗੇ ਹੱਥਾਂ ਦੀ ਮਦਦ ਦੇ ਨਾਲ ਨਾ ਚੁੱਕਿਆ ਜਾਵੇ। ਸਭ ਤੋਂ ਪਹਿਲਾਂ ਦਸਤਾਨੇ ਅਤੇ ਮਾਸਕ ਪਹਿਨਿਆ ਜਾਵੇ ਅਤੇ ਫਿਰ ਉਸ ਪੰਛੀ ਨੂੰ 2 ਸੋਟੀਆਂ ਦੀ ਮਦਦ ਦੇ ਨਾਲ ਪਲਾਸਟਿਕ ਦੇ ਲਿਫਾਫੇ ਵਿਚ ਪਾ ਸਰਕਾਰੀ ਟੈਸਟਿੰਗ ਏਜੰਸੀ ਦੇ ਕੋਲ ਭੇਜ ਦਿੱਤਾ ਜਾਵੇ। ਇਸ ਉਪਰੰਤ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਦੇ ਨਾਲ ਧੋ ਲਿਆ ਜਾਵੇ। ਜ਼ਿਕਰਯੋਗ ਹੈ ਕਿ ਬੀਤੇ
ਦਿਨ ਮੋਹਾਲੀ ਦੇ ਵਿੱਚ ਵਿੱਚ ਕੁਝ ਕਾਂ ਮ੍ਰਿਤਕ ਹਾਲਤ ਵਿਚ ਪਾਏ ਗਏ ਸਨ ਜਿਨ੍ਹਾਂ ਦੀ ਮੌਤ ਦਾ ਕਾਰਨ ਬਰਡ ਫਲੂ ਨੂੰ ਮੰਨਿਆ ਜਾ ਰਿਹਾ ਹੈ। ਇਥੋਂ ਦੇ ਕੁਝ ਮੁਲਾਜ਼ਮਾਂ ਨੇ ਕਾਵਾਂ ਨੂੰ ਤ-ੜ-ਫ-ਦੇ ਹੋਏ ਮਰਦੇ ਦੇਖਿਆ ਸੀ ਜਿਨ੍ਹਾਂ ਵਿੱਚੋਂ ਕੁਝ ਕਾਵਾਂ ਦੇ ਸੈਂਪਲ ਜਲੰਧਰ ਦੀ ਲੈਬਾਰਟਰੀ ਵਿੱਚ ਭੇਜ ਦਿੱਤੇ ਗਏ ਸਨ ਪਰ ਆਖ਼ਰੀ ਜਾਂਚ ਦੇ ਲਈ ਨਮੂਨਿਆਂ ਨੂੰ ਭੋਪਾਲ ਦੀ ਲੈਬ ਵਿਚ ਭੇਜਿਆ ਗਿਆ ਹੈ। ਸਬੰਧਤ ਵਿਭਾਗ ਵੱਲੋਂ ਲੋਕਾਂ ਨੂੰ ਇਹ ਅ-ਹਿ-ਤਿ-ਆ-ਤ ਰੱਖਣ ਦੀ ਸਲਾਹ ਦਿੱਤੀ ਗਈ ਹੈ।
Previous Postਕਿਸਾਨ ਧਰਨੇ ਤੇ ਰਾਤ ਦਾ ਪਹਿਰਾ ਦੇਣ ਵਾਲੇ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ, ਸਭ ਰਹਿ ਗਏ ਹੈਰਾਨ
Next Postਪੰਜਾਬ: 5ਵੀ ਤੋਂ 8 ਵੀਂ ਕਲਾਸ ਦੇ ਬਚਿਆ ਲਈ ਆਈ ਇਹ ਵੱਡੀ ਖਬਰ-ਜਾਰੀ ਹੋਇਆ ਹੁਣ ਇਹ ਹੁਕਮ