ਤਾਜਾ ਵੱਡੀ ਖਬਰ
ਜਦੋਂ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਇਸ ਬਾਰੇ ਜਾਣਕਾਰੀ ਮਿਲਦੇ ਸਾਰ ਹੀ ਹਰ ਇੱਕ ਇਨਸਾਨ ਦੇ ਅੰਦਰ ਦਰਦ ਛਲਕ ਉੱਠਦਾ ਹੈ। ਅਸੀਂ ਆਏ ਦਿਨ ਹੀ ਅਜਿਹੀਆਂ ਖ਼ਬਰਾਂ ਦੇ ਨਾਲ ਵਾਕਿਫ਼ ਹੁੰਦੇ ਹਾਂ ਜਿਨ੍ਹਾਂ ਦਾ ਸਬੰਧਤ ਦੁਰ-ਘਟਨਾਵਾਂ ਦੇ ਨਾਲ ਹੁੰਦਾ ਹੈ। ਇਨ੍ਹਾਂ ਦੁਰਘਟਨਾਵਾਂ ਦੇ ਵਿਚ ਬਹੁਤ ਵੱਡਾ ਨੁਕਸਾਨ ਵੀ ਹੋ ਜਾਂਦਾ ਹੈ। ਇਹ ਹਾਦਸੇ ਜਾਨੀ ਮਾਲੀ ਨੁਕਸਾਨ ਕਰਨ ਦੇ ਨਾਲ-ਨਾਲ ਸਥਾਨਕ ਮਾਹੌਲ ਨੂੰ ਵੀ ਬੇਹੱਦ ਗਮਗੀਨ ਕਰ ਦਿੰਦੇ ਹਨ।
ਮਨੁੱਖ ਭਾਵੇਂ ਕਿੰਨੀ ਵੀ ਸਾਵਧਾਨੀ ਕਿਉਂ ਨਾ ਵਰਤ ਲਵੇ ਪਰ ਇੱਕ ਨਿੱਕੀ ਜਿਹੀ ਚਿੰਗਾਰੀ ਪੂਰੇ ਦੇ ਪੂਰੇ ਘਰ ਨੂੰ ਜਲਾ ਕੇ ਰਾਖ ਕਰ ਸਕਦੀ ਹੈ। ਬੀਤੇ ਕਈ ਦਿਨਾਂ ਦੌਰਾਨ ਅਜਿਹੇ ਹਾਦਸੇ ਦੇਖਣ ਵਿੱਚ ਆਏ ਹਨ ਜਿਨ੍ਹਾਂ ਵਿਚ ਇਕ ਹੋਰ ਵਾਧਾ ਹੋ ਗਿਆ ਹੈ। ਪੰਜਾਬ ਦੇ ਜਲੰਧਰ ਜ਼ਿਲੇ ਦੇ ਵਿਚ ਅੱਗ ਲੱਗਣ ਦੇ ਕਾਰਨ ਇਕ ਹਾਦਸਾ ਵਾਪਰਿਆ ਹੈ। ਤਾਜ਼ਾ ਮਿਲ ਰਹੀ ਜਾਣਕਾਰੀ ਮੁਤਾਬਕ ਇਹ ਦੁਰ-ਘਟਨਾ ਮਹਿਤਪੁਰ ਤੋਂ ਜਗਰਾਉਂ ਰੋਡ ਉੱਪਰ ਬਣੀ ਹੋਈ ਪੇਪਰ ਮਿੱਲ ਦੀ ਹੈ।
ਜਿੱਥੇ ਪਾਏ ਹੋਏ ਨਾੜ ਦੀ ਅੰਦਰੂਨੀ ਗੈਸ ਬਣਨੀ ਸ਼ੁਰੂ ਹੋਈ। ਇਹ ਗੈਸ ਇਕੱਠੀ ਹੁੰਦੀ ਹੋਈ ਇੱਕ ਵੱਡੇ ਭੰਡਾਰਨ ਵਿਚ ਬਦਲ ਗਈ ਜਿਸ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਲੱਗੀ ਹੋਈ ਅੱਗ ਨੇ ਇਕ ਭਿ-ਆ-ਨਕ ਰੂਪ ਧਾਰਨ ਕਰ ਲਿਆ ਹੈ। ਤਾਜ਼ਾ ਮਿਲ ਰਹੀ ਜਾਣਕਾਰੀ ਮੁਤਾਬਕ ਇਹ ਅੱਗ ਬੇਕਾਬੂ ਹੋ ਗਈ ਹੈ ਅਤੇ ਮਿੱਲ ਦੇ ਅੰਦਰ ਪਾਏ ਹੋਏ ਨਾੜ ਨੂੰ ਹੌਲੀ ਹੌਲੀ ਆਪਣੀ ਚਪੇਟ ਦੇ ਵਿਚ ਲੈਂਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਿਲ ਨੂੰ ਲੱਗੀ ਹੋਈ ਅੱਗ ਇੱਥੇ ਰੱਖੇ ਹੋਏ ਨਾੜ ਦੇ ਅੰਦਰੂਨੀ ਗੈਸ ਬਣਨ ਕਾਰਨ ਲੱਗੀ ਹੈ।
ਸਥਾਨਕ ਲੋਕਾਂ ਵੱਲੋਂ ਇਸ ਅੱਗ ਉੱਪਰ ਕਾਬੂ ਪਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪ੍ਰਸ਼ਾਸਨ ਨੂੰ ਵੀ ਸੂਚਨਾ ਦਿੱਤੀ ਗਈ ਹੈ। ਬੀਤੇ ਦਿਨੀਂ ਮੌਸਮ ਦੇ ਵਿਚ ਕਾਫੀ ਬਦਲਾਅ ਆਇਆ ਹੈ ਅਤੇ ਇਹ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਦਾ ਕਾਰਨ ਵੀ ਮੌਸਮ ਦੇ ਵਿੱਚ ਆਇਆ ਬਦਲਾਵ ਹੈ ਜਿਸ ਕਾਰਨ ਨਾੜ ਤੋਂ ਅੰਦਰੂਨੀ ਗੈਸ ਪੈਦਾ ਹੋ ਗਈ ਅਤੇ ਅਚਾਨਕ ਹੀ ਇਸ ਨੂੰ ਅੱਗ ਲੱਗ ਗਈ।
Previous Postਮਸ਼ਹੂਰ ਅਦਾਕਾਰ ਸੰਨੀ ਦਿਓਲ ਬਾਰੇ ਆਈ ਇਹ ਵੱਡੀ ਜਾਣਕਾਰੀ ਸਾਹਮਣੇ ਜਾਇਦਾਦ ਨੂੰ ਲੈ ਕੇ
Next Postਅਚਾਨਕ ਹੁਣੇ ਹੁਣੇ ਸੰਨੀ ਦਿਓਲ ਨੇ ਕੀਤਾ ਅਜਿਹਾ ਟਵੀਟ ਸਾਰੇ ਪਾਸੇ ਹੋ ਗਿਆ ਵਾਇਰਲ