ਹੁਣੇ ਹੁਣੇ ਮਸ਼ਹੂਰ ਬੋਲੀਵੁਡ ਐਕਟਰ ਮਨੋਜ ਬਾਜਪੇਈ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਭਰ ਵਿਚ ਜਿਥੇ ਪਹਿਲਾਂ ਹੀ ਕਰੋਨਾ ਮਹਾਮਾਰੀ ਦੇ ਚਲਦਿਆਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਉਥੇ ਹੀ ਕਈ ਹੋਰ ਕੁਦਰਤੀ ਕਾਰਣਾਂ ਕਰਕੇ ਵੀ ਬਹੁਤ ਸਾਰੇ ਲੋਕ ਇਸ ਦੁਨੀਆ ਨੂੰ ਅਲਵਿਦਾ ਆਖ ਰਹੇ ਹਨ। ਆਮ ਜਨਤਾ ਦੇ ਨਾਲ ਨਾਲ ਕੁਝ ਪ੍ਰਸਿੱਧ ਹਸਤੀਆਂ ਵੀ ਸਾਨੂੰ ਸਦੀਵੀ ਵਿਛੋੜਾ ਦੇ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਚਾਹੁਣ ਵਾਲੇ ਲੋਕਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਈਆਂ ਹਨ, ਜਿਨ੍ਹਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਕ ਮੈਂਬਰਾਂ ਅਤੇ ਉਹਨਾਂ ਦੇ ਕੰਮਕਾਜੀ ਖੇਤਰ ਵਿੱਚ ਕਦੇ ਪੂਰੀ ਨਹੀਂ ਹੋ ਸਕਦੀ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਨੋਜ ਬਾਜਪੇਈ ਨਾਲ ਜੁੜੀ ਇਕ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਅਨੁਸਾਰ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋਣ ਦੀ ਖ਼ਬਰ ਮਿਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨੋਜ ਵਾਜਪੇਈ ਦੇ ਪਿਤਾ ਰਾਧਾਕਾਂਤ ਬਾਜਪੇਈ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੀਮਾਰ ਰਹਿ ਰਹੇ ਸਨ ਅਤੇ 85 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਦਿੱਲੀ ਦੇ ਹਸਪਤਾਲ ਵਿੱਚ ਐਤਵਾਰ ਨੂੰ ਆਪਣਾ ਆਖ਼ਰੀ ਸਾਹ ਲਿਆ। ਦੱਸਣਯੋਗ ਹੈ ਕਿ ਮਨੋਜ ਵਾਜਪੇਈ ਦਾ ਆਪਣੇ ਪਿਤਾ ਨਾਲ ਇੱਕ ਡੂੰਘਾ ਰਿਸ਼ਤਾ ਸੀ ਅਤੇ ਪਿਛਲੇ ਮਹੀਨੇ ਵਿੱਚ ਉਹਨਾਂ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਉਪਰੰਤ ਦਿੱਲੀ ਦੇ ਇੱਕ ਹਸਪਤਾਲ ਲਿਜਾਇਆ ਗਿਆ ਸੀ।

ਆਪਣੇ ਪਿਤਾ ਦੀ ਤਬੀਅਤ ਦੀ ਖ਼ਬਰ ਸੁਣਦਿਆਂ ਹੀ ਮਨੋਜ ਬਾਜਪਾਈ ਕੇਰਲ ਵਿੱਚ ਆਪਣੀ ਫ਼ਿਲਮ ਦੀ ਸ਼ੂਟਿੰਗ ਨੂੰ ਵਿੱਚ ਹੀ ਰੋਕ ਕੇ ਦਿੱਲੀ ਪਹੁੰਚੇ ਸਨ। ਮਨੋਜ ਬਾਜਪੇਈ ਦਾ ਛੋਟਾ ਭਰਾ ਸੁਜੀਤ ਬਾਜਪੇਈ ਜੋ ਭਾਰਤ ਸਰਕਾਰ ਵਿੱਚ ਸੰਯੁਕਤ ਸਕੱਤਰ ਦੇ ਅਹੁਦੇ ਤੇ ਕੰਮ ਕਰਦੇ ਹਨ, ਉਹ ਪਿਛਲੇ ਇਕ ਮਹੀਨੇ ਤੋਂ ਦਿੱਲੀ ਵਿਚ ਆਪਣੇ ਪਿਤਾ ਦੀ ਦੇਖ ਭਾਲ ਕਰ ਰਹੇ ਸਨ।

ਰਾਧਾ ਕਾਂਤ ਵਾਜਪੇਈ ਦੇ ਅਕਾਲ ਚਲਾਣਾ ਕਰਨ ਦੀ ਖ਼ਬਰ ਦੀ ਪੁਸ਼ਟੀ ਮਨੋਜ ਵਾਜਪੇਈ ਦੇ ਕਰੀਬੀ ਸ਼ੈਲੇਂਦਰ ਪ੍ਰਤਾਪ ਸਿੰਘ ਨੇ ਕੀਤੀ ਹੈ। ਮਨੋਜ ਵਾਜਪੇਈ ਦੇ ਜੱਦੀ ਪਿੰਡ ਗੋਨਾਹਾ ਪ੍ਰਖੰਡ ਦੇ ਬੇਲਵਾਂ ਵਿਚ ਰਾਧਾਕਾਂਤ ਬਾਜਪੇਈ ਦੇ ਦਿਹਾਂਤ ਦੀ ਖ਼ਬਰ ਮਿਲਣ ਉਪਰੰਤ ਮਾਤਮ ਦੀ ਲਹਿਰ ਫੈਲ ਗਈ ਹੈ, ਲੋਕਾਂ ਦਾ ਕਹਿਣਾ ਹੈ ਕਿ ਰਾਧਾਕਾਂਤ ਬਾਜਪੇਈ ਗਰੀਬਾਂ ਦੇ ਮਦਦਗਾਰ ਅਤੇ ਦਿਆਲੂ ਇਨਸਾਨ ਸਨ।