ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਦੇ ਘਰੇ ਪਿਆ ਮਾਤਮ

ਆਈ ਤਾਜਾ ਵੱਡੀ ਖਬਰ 

ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਕਿਸੇ ਪਛਾਣ ਦੇ ਮੁਹਤਾਜ ਨਹੀਂ l ਉਹਨਾਂ ਨੇ ਅਜਿਹੇ ਗੀਤ ਗਾਏ ਹਨ ਜਿਨਾਂ ਗੀਤਾਂ ਦੇ ਉੱਪਰ ਅੱਜ ਵੀ ਲੋਕ ਖੂਬ ਭੰਗੜਾ ਪਾਉਂਦੇ ਹਨ , ਤੇ ਅੱਜ ਵੀ ਉਨਾਂ ਦੇ ਗੀਤਾਂ ਨੂੰ ਲੋਕ ਚਾਵਾਂ ਨਾਲ ਸੁਣਦੇ ਹਨ l ਇਸੇ ਵਿਚਾਲੇ ਲੈਂਬਰ ਹੁਸੈਨਪੁਰੀ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਦੁਖਦਾਈ ਖਬਰ ਸਾਹਮਣੇ ਆਈ ਕਿ ਗਾਇਕ ਲੈਬਰ ਹੁਸੈਨਪੁਰੀ ਦੇ ਘਰ ਮਾਤਮ ਪੈ ਗਿਆ ਹੈ l ਜਿਸ ਕਾਰਨ ਉਨਾਂ ਦੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਖਬਰ ਜਲੰਧਰ ਨਾਲ ਜੁੜੀ ਹੋਈ ਹੈ l ਜਿੱਥੇ ਦੇ ਰਹਿਣ ਵਾਲੇ ਗਾਇਕ ਲੈਂਬਰ ਹੁਸੈਨਪੁਰੀ ਦੇ ਪਿਤਾ ਦਾ ਦੇਹਾਂਤ ਹੋ ਗਿਆ । ਗਾਇਕ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਆਪਣੇ ਫਾਲੋਵਰਸ ਦੇ ਨਾਲ ਸਾਂਝੀ ਕੀਤੀ l

ਲੈਂਬਰ ਹੁਸੈਨਪੁਰੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਪਾ ਕੇ ਇਸ ਬਾਰੇ ਦੱਸਿਆ ”ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਕਿ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਮੋਹਨ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਅੱਜ ਮਿਤੀ 3 ਸਿਤੰਬਰ 2024 ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਹੁਸੈਨਪੁਰ, ਡਾਕਖਾਨਾ ਮਾਲੜੀ, ਤਹਿਸੀਲ ਨਕੋਦਰ, ਜਿਲਾ ਜਲੰਧਰ, ਪੰਜਾਬ ਵਿਖੇ ਹੋਏਗਾ ਜੀ। ਮੈਂ ਆਪ ਹਾਲੇ ਇੰਡੀਆ ਤੋਂ ਬਾਹਰ ਹਾਂ ਜੀ ਇਸ ਲਈ ਅੰਤਿਮ ਸੰਸਕਾਰ ਦੀ ਤਾਰੀਖ ਜਲਦ ਹੀ ਦੱਸੀ ਜਾਏਗੀ। ਆਪ ਸਭ ਮੇਰੇ ਪਿਤਾ ਜੀ ਲਈ ਅਰਦਾਸ ਕਰੋ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।” ਇਸ ਪੋਸਟ ਦੇ ਸਾਂਝਾ ਕਰਦੇ ਸਾਰ ਹੀ ਲੈਂਬਰ ਹੁਸੈਨਪੁਰੀ ਦੇ ਪ੍ਰਸ਼ੰਸਕਾਂ ਦੇ ਵੱਲੋਂ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀਆਂ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤਰੀਕੇ ਦੇ ਨਾਲ ਲੈਂਬਰ ਹੁਸੈਨਪੁਰੀ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ ਵਿਦੇਸ਼ ਵਿੱਚ ਹਨ ਤੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਅੰਤਿਮ ਸਸਕਾਰ ਕੀਤਾ ਜਾਣਾ ਹੈ। ਪਰ ਪਿਤਾ ਦੇ ਦਿਹਾਂਤ ਕਾਰਨ ਲੈਂਬਰ ਹੁਸੈਨਪੁਰੀ ਤੇ ਉਨਾਂ ਦੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਹੈ। ਜਿਸ ਕਾਰਨ ਪੂਰਾ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ।