ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਨੂੰ ਕਤਲ ਮਾਮਲੇ ਚ ਕੀਤਾ ਗਿਆ ਗ੍ਰਿਫਤਾਰ

ਆਈ ਤਾਜਾ ਵੱਡੀ ਖਬਰ 

ਮਨੋਰਜੰਨ ਜਗਤ ਤੋਂ ਹਮੇਸ਼ਾ ਹੀ ਕੋਈ ਹੈਰਾਨ ਕਰਨ ਵਾਲੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ । ਕਈ ਵਾਰ ਅਜਿਹੀਆਂ ਘਟਨਾ ਸਾਹਮਣੇ ਆਉਂਦੀਆਂ ਹਨ ਜੋ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ । ਵੱਖ ਵੱਖ ਖੇਤਰਾਂ ਚ ਆਪਣਾ ਨਾਮ ਬਣਾਉਣ ਵਾਲੀਆਂ ਬਹੁਤ ਹਸਤੀਆਂ ਹਨ । ਜਿਹਨਾਂ ਨੇ ਆਪਣੀ ਮਿਹਨਤ ਸਦਕਾ ਨੌਜਵਾਨਾਂ ਦੇ ਦਿਲ ਚ ਆਪਣਾ ਨਾਮ ਬਣਾਇਆ ਹੈ । ਪਰ ਸਮੇ ਸਮੇ ਤੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ। ਹੁਣ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਜਿਸ ਚ ਪੰਜਾਬੀ ਕਲਾਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਜਾਣਕਾਰੀ ਮੁਤਾਬਕ 23 ਜੂਨ ਲੁਧਿਆਣਾ ਜਿਲ੍ਹੇ ਦੇ ਖੰਨਾ ਦੇ ਪਿੰਡ ਇਕੋਲਾਹਾ ਚ ਕਬੂਤਰ ਉਡਾਉਣ ਦੇ ਵਿਵਾਦ ਚ ਹੋਈ ਜਬਰਦਸਤ ਲੜਾਈ। ਇਸ ਤੋਂ ਬਾਅਦ 21 ਸਾਲਾਂ ਨੌਜਵਾਨ ਗੁਰਦੀਪ ਸਿੰਘ ਮਾਣਾ ਦਾ ਲੋਹੇ ਦੀ ਰਾਡ ਮਾਰ ਕਤਲ ਕੀਤਾ ਗਿਆ ਸੀ । ਇਸ ਮਾਮਲੇ ਚ ਪੁਲਿਸ ਨੇ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ ਵੀ ਦੀਪ ਨੂੰ ਹਿਰਾਸਤ ਚ ਲਿਆ । ਜਦਕਿ ਉਸਦਾ ਪੁੱਤ ਦਮਨ ਔਜਲਾ ਅਜੇ ਫਰਾਰ ਹੈ । ਪਰਿਵਾਰਿਕ ਮੈਂਬਰ ਕੁਝ ਹੋਰ ਵਿਅਕਤੀਆਂ ਦਾ ਨਾਮ ਵੀ ਲੈ ਰਹੇ ਹਨ । ਪਰਿਵਾਰ ਨੇ ਗ੍ਰਿਫਤਾਰੀ ਦੀ ਮੰਗ ਨੂੰ ਲੈਕੇ SSP ਦਫਤਰ ਸਾਹਮਣੇ ਧਰਨਾ ਦਿੱਤਾ । ਇਸ ਦੌਰਾਨ ਮ੍ਰਿਤਕ ਦੀ ਦਾਦੀ ਮੁਖਤਿਆਰੋ ਨੇ ਬਿਆਨ ਦਿੱਤਾ ਸੀ ਕਿ ਮ੍ਰਿਤਕ ਦੇ ਮਾਤਾ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਸੀ । ਗੁਰਦੀਪ ਸਿੰਘ ਹੀ ਘਰ ਦਾ ਗੁਜਾਰਾ ਚਲਾ ਰਿਹਾ ਸੀ । ਉਹਨਾਂ ਨੇ ਕਿਹਾ ਵੀ 1 ਮਹੀਨੇ ਚ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ । ਮ੍ਰਿਤਕ ਦੇ ਚਚੇਰੇ ਭਰਾ ਹਰੀ ਸਿੰਘ ਨੇ ਦਸਿਆ ਪੁਲਿਸ ਨੇ ਕਤਲ ਤੋਂ 5 ਦਿਨ ਬਾਅਦ ਮੁਲਜ਼ਮ ਦੇ ਲੜਕੇ ਦਮਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਕਾਰਵਾਈ ਨਾ ਕਰਨ ਤੇ ਉਹਨਾਂ ਨੂੰ ਧਰਨਾ ਦੇਣਾ ਪਿਆਇਸ ਮਾਮਲੇ ਚ ਹੁਣ DSP ਖੰਨਾ ਹਰਜਿੰਦਰ ਸਿੰਘ, ਸਦਰ ਥਾਣੇ ਦੇ ਐਸਐਚਓ ਹਰਦੀਪ ਸਿੰਘ ਅਤੇ ਸਿਟੀ ਥਾਣੇ ਦੇ ਐਸਐਚਓ ਰਾਓ ਵਰਿੰਦਰ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ।ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਇਸ ਤਰ੍ਹਾਂ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਵੀ ਪੁਲਿਸ ਨੂੰ ਕੁਝ ਦਿਨ ਹੋਰ ਦਾ ਸਮਾਂ ਦਿੱਤਾ ਜਾਵੇ