ਹੁਣੇ ਹੁਣੇ ਮਸ਼ਹੂਰ ਕਮੇਡੀ ਕਲਾਕਾਰ ਕਪਿਲ ਸ਼ਰਮਾ ਬਾਰੇ ਆਈ ਆਈ ਇਹ ਵੱਡੀ ਖਬਰ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਅੱਜ ਕਲ ਦੇ ਇਸ ਤੇਜ਼-ਤਰਾਰ ਭਰੇ ਜ਼ਮਾਨੇ ਦੇ ਵਿੱਚ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਇਨਸਾਨ ਨਾ ਚਾਹੁੰਦੇ ਹੋਏ ਵੀ ਆਪਣਾ ਸੰਤੁਲਨ ਗਵਾ ਬੈਠਦਾ ਹੈ। ਲੋਕ ਆਏ ਦਿਨ ਧੋਖਾਧੜੀ ਦੇ ਨਾਲ ਆਪਣੀ ਮਨਸ਼ਾ ਨੂੰ ਅੰਜਾਮ ਦੇਣ ਦੀ ਫਰਾਕ ਵਿਚ ਰਹਿੰਦੇ ਹਨ। ਜਿਸਦੇ ਚਲਦੇ ਹੋਏ ਉਹ ਵੱਡੇ ਤੋਂ ਵੱਡੇ ਲੋਕਾਂ ਨੂੰ ਧੋਖਾ ਦੇਣ ਤੋਂ ਪਿੱਛੇ ਨਹੀਂ ਹਟਦੇ। ਪਰ ਕਈ ਵਾਰੀ ਉਨ੍ਹਾਂ ਦੀਆਂ ਚਾਲਾਂ ਉਹਨਾ ਉੱਪਰ ਹੀ ਪੁੱਠੀਆਂ ਪੈ ਜਾਂਦੀਆਂ ਹਨ। ਇਥੇ ਅਸੀਂ ਇੱਕ ਅਜਿਹੀ ਘਟਨਾ ਦੀ ਗੱਲ ਸਾਂਝੀ ਕਰ ਰਹੇ ਹਾਂ ਜਿਸ ਦਾ ਸਿੱਧਾ ਸਬੰਧ ਦੇਸ਼ ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਨਾਲ ਹੈ।

ਇੱਕ ਕੇਸ ਦੇ ਤਹਿਤ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਬਿਆਨ ਦਰਜ ਕਰਵਾਉਣ ਦੇ ਲਈ ਸੰਮਨ ਭੇਜਿਆ ਹੈ। ਦਰਅਸਲ ਇਹ ਸਾਰਾ ਮਾਮਲਾ ਡੀਸੀ ਕਾਰ ਡਿਜ਼ਾਈਨ ਚੀਟਿੰਗ ਦੇ ਨਾਲ ਜੁੜਿਆ ਹੋਇਆ ਹੈ। ਜਿਸ ਦੇ ਵਿਚ ਮੁੱਖ ਆਰੋਪੀ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਦੇ ਨਾਲ ਜੁੜੇ ਇਸ ਮਾਮਲੇ ਦੇ ਵਿੱਚ ਕਪਿਲ ਸ਼ਰਮਾ ਨੂੰ ਸਟੇਟਮੈਂਟ ਦਰਜ ਕਰਵਾਉਣ ਦੇ ਲਈ ਬੁਲਾਇਆ ਗਿਆ ਹੈ। ਇਹ ਆਸ ਜਤਾਈ ਜਾ ਰਹੀ ਹੈ ਕਿ ਅੱਜ ਕਪਿਲ ਸ਼ਰਮਾ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਸਕਦੇ ਹਨ।

ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਕਪਿਲ ਸ਼ਰਮਾ ਨੇ ਕਥਿਤ ਰੂਪ ਨਾਲ ਧੋਖਾਧੜੀ ਦੀ ਇੱਕ ਸ਼ਿਕਾਇਤ ਕਾਰ ਡਿਜ਼ਾਈਨਰ ਦਲੀਪ ਛਾਬੜੀਆ ਦੇ ਖਿਲਾਫ ਦਰਜ ਕਰਵਾਈ ਸੀ। ਜਿਸ ਉਪਰ ਕਾਰਵਾਈ ਕਰਦੇ ਹੋਏ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੇ ਡੀਸੀ ਡਿਜ਼ਾਈਨ ਪਾਈਵੇਟ ਲਿਮਟਿਡ ਕੰਪਨੀ ਦੇ ਫਾਊਂਡਰ ਦਲੀਪ ਛਾਬੜੀਆ ਨੂੰ ਅੰਧੇਰੀ ਦੇ ਐੱਮਆਈਡੀਸੀ ਤੋਂ ਗ੍ਰਿਫਤਾਰ ਕੀਤਾ ਸੀ। ਬੀਤੀ 18 ਦਸੰਬਰ ਨੂੰ ਇੱਕ ਗੁਪਤ ਜਾਣਕਾਰੀ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਮਿਲੀ ਸੀ ਕਿ ਇੱਕੋ ਹੀ ਇੰਜਣ ਅਤੇ ਚੈਸੀ ਨੰਬਰ ਦੀਆਂ ਦੋ ਕਾਰਾਂ ਹਨ ਜਿਨ੍ਹਾਂ ਵਿੱਚੋਂ ਇੱਕ ਗੱਡੀ ਕੁਲਾਬਾ ਦੇ ਤਾਜ ਹੋਟਲ ਕੋਲ ਆਉਣ ਵਾਲੀ ਹੈ।

ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੌਕੇ ਉਪਰ ਪਹੁੰਚ ਕਰਦੇ ਹੋਏ ਉਕਤ ਗੱਡੀ ਨੂੰ ਕਾਬੂ ਕੀਤਾ ਅਤੇ ਆਨਲਾਈਨ ਪੋਰਟਲ ਉਪਰ ਇਸਦੀ ਜਾਂਚ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਇੱਕੋ ਹੀ ਇੰਜਣ ਅਤੇ ਚੈਸੀ ਨੰਬਰ ਦੀਆਂ ਦੋ ਡੀਸੀ ਕਾਰਾਂ ਵਿੱਚੋਂ ਇੱਕ ਦਾ ਰਜਿਸਟ੍ਰੇਸ਼ਨ 2016 ਵਿੱਚ ਤਾਮਿਲਨਾਡੂ ਅਤੇ ਦੂਸਰੀ ਦਾ 2017 ਦੇ ਵਿਚ ਹਰਿਆਣਾ ਤੋਂ ਦਿਖਾਈ ਦੇ ਰਿਹਾ ਹੈ। ਇਹ ਸਾਰਾ ਮਾਮਲਾ ਕਪਿਲ ਸ਼ਰਮਾ ਦੀ ਵੈਨਿਟੀ ਵੈਨ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਬਣਾਉਣ ਵਾਸਤੇ ਕਪਿਲ ਨੇ ਦਲੀਪ ਛਾਬੜੀਆ ਨਾਲ ਸੰਪਰਕ ਸਾਧਿਆ ਸੀ।