ਆਈ ਤਾਜਾ ਵੱਡੀ ਖਬਰ
ਮਨੋਰੰਜਨ ਦੇ ਖੇਤਰ ‘ਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨਾਂ ਵੱਲੋਂ ਆਪਣੇ ਟੈਲੈਂਟ ਦੇ ਨਾਲ ਇਸ ਖੇਤਰ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਗਈ । ਇਸ ਖੇਤਰ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਦੇ ਵੱਲੋਂ ਸਮੇਂ ਸਮੇਂ ਤੇ ਅਜਿਹੇ ਕੰਮ ਕੀਤੇ ਜਾਂਦੇ ਹਨ, ਜਿਨਾਂ ਨਾਲ ਉਹਨਾਂ ਦੇ ਕੰਮ ਨੂੰ ਤੇ ਉਨਾਂ ਦੇ ਹੁਨਰ ਨੂੰ ਕਾਫੀ ਸਹਾਰਿਆ ਜਾਂਦਾ ਹੈ। ਪਰ ਇਸੇ ਵਿਚਾਲੇ ਹੁਣ ਉਹਨਾਂ ਨਾਲ ਜੁੜੀ ਹੋਈ ਬੇਹਦ ਬੁਰੀ ਖਬਰ ਸਾਹਮਣੇ ਆਈ, ਕਿਉਂਕਿ ਇੱਕ ਮਸ਼ਹੂਰ ਅਦਾਕਾਰਾ ਦੀ ਅਚਾਨਕ ਮੌਤ ਹੋ ਗਈ , ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ l
ਦਰਅਸਲ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੇਨਾ ਰੋਲੈਂਡਸ ਦੀ ਮੌਤ ਹੋ ਗਈ l ਉਹਨਾਂ 94 ਸਾਲ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦਿੱਲੀ ਅਲਵਿਦਾ ਆਖ ਦਿੱਤਾ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ, ਹੁਣ ਉਹਨਾਂ ਦੇ ਚਾਹੁਣ ਵਾਲਿਆਂ ਦੇ ਵੱਲੋਂ ਲਗਾਤਾਰ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਕੇ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰੋਲੈਂਡਜ਼ ਦਾ ਅਲਜ਼ਾਈਮਰ ਰੋਗ ਨਾਲ ਲੰਬੀ ਲੜਾਈ ਤੋਂ ਬਾਅਦ ਦੇਹਾਂਤ ਹੋ ਗਿਆ। ਜੇਨਾ ਰੋਲੈਂਡਜ਼ ਨੇ ਟੀਵੀ ਤੋਂ ਲੈ ਕੇ ਫਿਲਮਾਂ ਤੱਕ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ। ਉਸ ਨੂੰ ‘ਏ ਵੂਮੈਨ ਅੰਡਰ ਦ ਇਨਫਲੂਏਂਸ’ ਅਤੇ ‘ਗਲੋਰੀਆ’ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਆਸਕਰ ਨਾਮਜ਼ਦਗੀਆਂ ਵੀ ਮਿਲ ਚੁੱਕੀਆਂ ਹਨ। ਪਰ ਅੱਜ ਇਸ ਹਸਤੀ ਦੇ ਦੇਹਾਂਤ ਦੇ ਕਾਰਨ ਹਾਲੀਵੁੱਡ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ l ਇਸ ਬੁਰੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ l
Previous Postਬੱਚਿਆਂ ਨਾਲ ਭਰੀ ਸਕੂਲੀ ਬੱਸ ਡਿੱਗੀ ਨਹਿਰ ਚ , ਕਈ ਬੱਚੇ ਜ਼ਖਮੀ
Next Postਪੰਜਾਬ ਦੇ ਇਹਨਾਂ ਜਿਲਿਆਂ ਚ ਕੀਤਾ ਗਿਆ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ